SBP GROUP

SBP GROUP

Search This Blog

Total Pageviews

ਲੋਕ ਸਭਾ ਹਲਕੇ ਦਾ ਸਰਬਪੱਖੀ ਵਿਕਾਸ ਪ੍ਰਾਥਮਿਕਤਾ: ਮਨੀਸ਼ ਤਿਵਾੜੀ

ਮੁਹਾਲੀ, 1 ਜੁਲਾਈ : ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਹਲਕੇ ਦਾ ਸਰਬਪੱਖੀ ਵਿਕਾਸ ਉਨ੍ਹਾਂ ਦੀ ਪ੍ਰਾਥਮਿਕਤਾ ਹੈ ਅਤੇ ਇਸਨੂੰ ਲੈ ਕੇ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਐਮ.ਪੀ ਤਿਵਾੜੀ ਮੁਹਾਲੀ ਫੇਜ਼ 10 ਸਥਿਤ ਡਿੰਪਲ ਸਭਰਵਾਲ ਦੇ ਨਿਵਾਸ ਵਿਖੇ ਆਯੋਜਿਤ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਤੇਜ਼ੀ ਨਾਲ ਵਿਕਾਸ ਕਾਰਜ ਕਰਵਾ ਰਹੀ ਹੈ ਅਤੇ ਕੋਰੋਨਾ ਮਹਾਂਮਾਰੀ ਦੇ ਦੌਰ ਦੇ ਬਾਵਜੂਦ ਵਿਕਾਸ ਦੀ ਰਫ਼ਤਾਰ ਨੂੰ ਰੁਕਣ ਨਹੀਂ ਦਿੱਤਾ ਗਿਆ।


 ਇਸ ਦੌਰਾਨ ਉਨ੍ਹਾਂ ਨੇ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦਾ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਐਮ.ਪੀ ਤਿਵਾੜੀ ਨੇ ਕਿਹਾ ਕਿ ਹਲਕੇ ਦਾ ਸਰਬਪੱਖੀ ਵਿਕਾਸ ਉਨ੍ਹਾਂ ਦੀ ਪ੍ਰਾਥਮਿਕਤਾ ਹੈ ਅਤੇ ਇਸਨੂੰ ਲੈ ਕੇ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦੌਰਾਨ ਹੋਰਨਾਂ ਤੋਂ ਇਲਾਵਾ, ਪ੍ਰੋ ਅੰਗਰੇਜ ਸਿੰਘ ਚਾਹਲ ਪ੍ਰਧਾਨ, ਦਰਸ਼ਨ ਸਿੰਘ ਧਾਲੀਵਾਲ, ਬਾਲਾ ਸਿੰਘ, ਰਜਿੰਦਰ ਕੌਰ, ਨਵੀਨ ਸੱਭਰਵਾਲ, ਸਤੀਸ਼ ਕੁਮਾਰ, ਪ੍ਰਦੀਪ ਕਾਲੀਆ, ਗੁਰਚਰਨ ਸਿੰਘ ਖੇੜਾ, ਅਸ਼ਵਨੀ ਜੁਨੇਜਾ, ਵਿਸ਼ਾਲ ਕੋਹਲੀ' ਪਰਵੀਨ ਸੱਭਰਵਾਲ, ਰਜਤ ਕੋਹਲੀ, ਅਮਨ ਸਲੈਚ ਵੀ ਮੌਜੂਦ ਰਹੇ।

No comments:


Wikipedia

Search results

Powered By Blogger