ਕੁਰਾਲੀ 04 ਜੁਲਾਈ : ਸਥਾਨਕ ਸ਼ਹਿਰ ਦੇ ਖਰੜ ਰੋਡ ਉਤੇ ਪੈਂਦੇ ਪਿੰਡ ਸਹੌੜਾ ਲਾਗੈ ਨਵੇਂ ਬਣੇ ਭਾਰਤ ਪੈਟਰੋਲੀਅਮ ਪੰਪ ਉਤੇ ਲੁੱਟ ਦੀ ਵਾਰਦਾਤ ਹੋਣ ਦੀ ਖ਼ਬਰ ਮਿਲੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੈਟਰੋਲ ਪੰਪ ਦੇ ਮਾਲਕ ਨੇ ਦੱਸਿਆ ਕਿ ਰਾਤ ਦੇ ਤਕਰੀਬਨ 2 .18 ਵਜੇ ਅਣਪਛਾਤੇ ਵਿਅਕਤੀਆਂ ਨੇ ਅਚਾਨਕ ਹੀ ਪੰਪ ਉਤੇ ਹਮਲਾ ਕਰ ਦਿੱਤਾ ਅਤੇ ਮੌਕੇ ਉਤੇ ਓਹਨਾ ਦਵਾਰਾ ਇੱਕ ਫਾਇਰ ਵੀ ਕੀਤਾ ਗਿਆ ਲੇਕਿਨ ਕਿਸੀ ਵੀ ਜਾਨੀ ਨੁਕਸਾਨ ਹੋਣ ਤੌ ਬਚਾਅ ਹੋ ਗਿਆ ਓਹਨਾ ਦੱਸਿਆ ਕਿ ਲੁਟੇਰੇ ਆਪਣਾ ਮੂੰਹ ਚੰਗੀ ਤਰਾਂ ਢੱਕਕੇ ਆਏ ਸੀ ਅਤੇ ਏਟਿਓਸ ਕਾਰ ਵਿੱਚ ਆਏ ਸੀ
ਓਹਨਾ ਦੱਸਿਆ ਕਿ ਮੌਕੇ ਉਤੇ ਹੀ ਪੁਲਿਸ ਨੂੰ ਸੂਚਿਤ ਵੀ ਕਰ ਦਿੱਤਾ ਗਿਆ ਸੀ ਅਤੇ ਪੁਲਿਸ ਨੇ ਮੌਕੇ ਉਤੇ ਪਹੁੰਚਕੇ ਸੀ ਸੀ ਟੀ ਵੀ ਦੇਖਕੇ ਲੁਟੇਰਿਆਂ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ ਮੌਕੇ ਉਤੇ ਪਹੁੰਚੇ ਸਦਰ ਥਾਣਾ ਖਰੜ ਦੇ ਐੱਸ ਐਚ ਓ ਨੂੰ ਘਟਨਾ ਬਾਰੇ ਪੁੱਛਿਆ ਗਿਆ ਤਾ ਓਹਨਾ ਇਹ ਕਹਿ ਕਿ ਪਾਸਾ ਕਰ ਲਿਆ ਕਿ ਓਹਨਾ ਨੇ ਵਰਦੀ ਨਹੀਂ ਪਾਈ ਹੋਈ ਇਸ ਲਈ ਉਹ ਕੁੱਛ ਨਹੀਂ ਕਹਿ ਸਕਦੇ ਪੰਪ ਦੇ ਮਾਲਿਕ ਨੇ ਸਰਕਾਰ ਤੌ ਮੰਗ ਕੀਤੀ ਹੈ ਕਿ ਰਾਤ ਵੇਲੇ ਪੁਲਿਸ ਨੂੰ ਗਸਤ ਨੂੰ ਵਧਾਇਆ ਜਾਵੇ ਤਾ ਜੋ ਇਹ ਘਟਨਾ ਕਿਸੀ ਹੋਰ ਨਾਲ ਨਾ ਵਾਪਰ ਸਕੇ.
No comments:
Post a Comment