ਐਸ.ਏ.ਐਸ. ਨਗਰ 31 ਜੁਲਾਈ : ਡਿਪਟੀ ਕਮਿਸ਼ਨਰ, ਐਸ.ਏ.ਐਸ.ਨਗਰ ਸ੍ਰੀ ਗਿਰੀਸ਼ ਦਿਆਲਨ ਦੀ ਅਗਵਾਈ ਹੇਠ ਜਿਲਾ ਰੈਡ ਕਰਾਸ ਸ਼ਾਖਾ ਵਲੋਂ ਕਮਰਾ ਨੰ: 402, ਤੀਜੀ ਮੰਜਿਲ, ਜਿਲਾ ਪ੍ਰਬੰਧਕੀ ਕੰਪਲੈਕਸ, ਸੈਕਟਰ-16, ਐਸ.ਏ.ਐਸ.ਨਗਰ ਵਿਖੇ ਸਕੂਲਾਂ ਦੇ ਵਿਦਿਆਰਥੀਆਂ, ਕਾਲਜਾਂ ਦੇ ਵਿਦਿਆਰਥੀਆਂ, ਵੱਖ ਵੱਖ ਉਦਯੋਗਿਕ ਖੇਤਰਾਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ, ਕੰਡਕਟਰਾਂ ਆਦਿ ਫਸਟ ਏਡ ਟ੍ਰੇਨਿੰਗ (ਮੁੱਢਲੀ ਸਹਾਇਤਾ ਟ੍ਰੇਨਿੰਗ) ਦਿੱਤੀ ਜਾਂਦੀ ਹੈ। ਜਿਸ ਵਿੱਚ ਮੁੱਢਲੀ ਸਹਾਇਤਾ ਸਬੰਧੀ ਜਾਣਕਾਰੀ ਦੇ ਕੇ ਦੱਸਿਆ ਜਾਂਦਾ ਹੈ ਕਿ ਕਿਵੇ ਕੋਈ ਘਟਨਾ ਵਾਪਰਨ ਤੇ ਅੰਬੂਲੈਂਸ ਆਉਣ ਤੋਂ ਪਹਿਲਾਂ ਕਰਮਚਾਰੀ ਨੂੰ ਮੁੱਢਲੀ ਸਹਾਇਤਾ ਦੇ ਕੇ ਨਾਂ ਕੇਵਲ ਉਸਦੀ ਜਾਨ ਬਚਾਈ ਜਾ ਸਕਦੀ ਹੈ ਬਿਲ ਕਿ ਉਸਨੂੰ ਸੱਟ ਜ਼ਾ ਬਿਮਾਰ ਹੋ ਜਾਣ ਤੇ ਉਸਦੀ ਰਿਕਵਰੀ ਦਾ ਸਮਾਂ ਵੀ ਘਟਾਇਆ ਜਾ ਸਕਦਾ ਹੈ। ਇਸਦੇ ਨਾਲ ਹੀ ਉਨ੍ਹਾਂ ਨੂੰ ਕਰੋਨਾਂ ਬਿਮਾਰੀ ਦੀ ਮਹਾਂਮਾਰੀ ਤੋਂ ਬਚਣ ਲਈ ਮਾਸਕ ਲਗਾਉਣ, ਸਮੇਂ ਸਮੇਂ ਤੇ ਸਾਬਣ ਨਾਲ ਚੰਗੀ ਤਰ੍ਹਾਂ ਹੱਥ ਧੋਣ, ਸ਼ੋਸ਼ਲ ਡਿਸਟੈਸ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਇਹ ਵੀ ਸਮਝਾਇਆ ਗਿਆ ਕਿ ਇਸ ਬਿਮਾਰੀ ਤੋਂ ਡਰਨ ਅਤੇ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਨੂੰ ਵੱਧ ਤੋ ਵੱਧ ਰੁੱਖ ਲਗਾਉਣ ਅਤੇ ਪਾਣੀ ਦੀ ਦੁਰ ਵਰਤੋਂ ਨਾ ਕਰਨ ਸਬੰਧੀ ਵੀ ਜਾਣੂ ਕਰਵਾਇਆ ਗਿਆ।
Menu Footer Widget
SBP GROUP
Search This Blog
Total Pageviews
Saturday, July 31, 2021
ਆਰਟੀਫੀਸ਼ਲ ਲਿੰਬਜ਼ ਮੈਨੁਫੇਕਚਰਿੰਗ ਕਾਰਪੋਰੇਸ਼ਨ ਇੰਡੀਆ , ਕੁਰਾਲੀ ਦੇ ਸਹਿਯੋਗ ਨਾਲ ਰੈੱਡ ਕਰਾਸ ਵੱਲੋਂ ਅਪੰਗ ਅਤੇ ਅੰਗਹੀਣ ਵਿਅਕਤੀਆਂ ਨੂੰ ਟ੍ਰਾਈਸਾਈਕਲ, ਵਹੀਲ ਚੇਅਰ, ਕੰਨਾਂ ਦੀਆਂ ਮਸ਼ੀਨਾਂ ਕਰਵਾਈਆ ਜਾਂਦੀਆਂ ਹਨ ਮੁਹੱਈਆਂ
ਰੈੱਡ ਕਰਾਸ ਇੱਕ ਰਾਹਤ ਸੰਸਥਾ ਹੈ ਜੋ ਕਿ ਮੁਸਿਬਤ ਵਿੱਚ ਮਨੁੱਖਤਾ ਦੀ ਸੇਵਾ ਕਰਦੀ ਹੈ। ਰੈਡ ਕਰਾਸ ਦਾ ਮੁੱਖ ਉਦੇਸ ਸਿਹਤ ਦੀ ਉਨਤੀ, ਬਿਮਾਰੀਆਂ ਤੋਂ ਰੋਕਥਾਮ ਅਤੇ ਮਨੁੱਖੀ ਦੁੱਖ ਨੂੰ ਘੱਟ ਕਰਨਾ ਹੈ। ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਦੇ ਸਨਮੁੱਖ ਜਿਲਾ ਰੈਡ ਕਰਾਸ ਸ਼ਾਖਾ, ਐਸ.ਏ.ਐਸ.ਨਗਰ ਵਲੋਂ ਵੀ ਆਰਟੀਫੀਸ਼ਲ ਲਿੰਬਜ਼ ਮੈਨੁਫੇਕਚਰਿੰਗ ਕਾਰਪੋਰੇਸ਼ਨ ਇੰਡੀਆ , ਕੁਰਾਲੀ ਦੇ ਸਹਿਯੋਗ ਨਾਲ ਸਮੇਂ ਸਮੇਂ ਤੇ ਅਪੰਗ ਅਤੇ ਅੰਗਹੀਣ ਵਿਅਕਤੀਆਂ ਟ੍ਰਾਈਸਾਈਕਲ, ਵਹੀਲ ਚੇਅਰ, ਕੰਨਾਂ ਦੀਆਂ ਮਸ਼ੀਨਾਂ ਆਦਿ ਮੁਹੱਈਆਂ ਕਰਵਾਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਮਿਤੀ 29 ਜੁਲਾਈ ਨੂੰ ਸ੍ਰੀ ਰਾਮ ਕੁਬੇਰ ਵਾਸੀ ਪਿੰਡ ਬੜਮਾਜਰਾ, ਤਹਿ: ਤੇ ਜਿਲ੍ਹਾ ਐਸ.ਏ.ਐਸ.ਨਗਰ ਜੋ ਕਿ ਆਪਣੀ ਸੱਜੀ ਲੱਤ ਤੋਂ 60% ਅਪੰਗ ਹੈ ਅਤੇ ਉਸ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਹੈ ਉਸ ਨੂੰ ਇੱਕ ਟਰਾਈ ਸਾਈਕਲ ਅਤੇ ਕੰਬਲ ਮੁਹੱਈਆਂ ਕਰਵਾਇਆ ਗਿਆ। ਇਸ ਦੇ ਨਾਲ ਹੀ ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਰੈਡ ਕਰਾਸ ਵਲੋਂ ਮਿਤੀ 17 ਜੁਲਾਈ ਨੂੰ ਕੈਂਪ ਲਗਾਇਆ ਗਿਆ ਸੀ, ਜਿਸ ਵਿੱਚ ਅੰਗਹੀਣ ਵਿਅਕਤੀਆਂ ਨੂੰ 12 ਟ੍ਰਾਈਸਾਈਕਲ , 6 ਵ੍ਹੀਲ ਚੇਅਰ, 26 ਹਿਆਰਿੰਗ ਏਡਜ , 156 ਹਿਆਰਿੰਗ ਏਡਜ ਬੈਟਰੀ, 1 ਸਮਾਰਟ ਕੇਨ , 2 ਐਲਬੋਵ ਕਰੁੱਚ ਲਾਰਜ , 8 Crutch Medium, 2 Crutch Large, 2 Waking Stick, 1 CP Chair ਮੁਫਤ ਮੁਹੱਈਆਂ ਕਰਵਾਈਆਂ ਗਈਆਂ ਸੀ ਅਤੇ ਕੁੱਲ 38 ਲੋੜਵੰਦਾ ਨੂੰ ਇਹ ਉਪਕਰਨ/ਸਮਾਨ ਦਿੱਤਾ ਗਿਆ ਸੀ, ਜਿਸ ਦੀ ਕੀਮਤ ਲਗਭਗ 3 ਲੱਖ ਰੁਪਏ ਹੈ। ਸਕੱਤਰ, ਰੈਡ ਕਰਾਸ ਵਲੋਂ ਦੱਸਿਆ ਗਿਆ ਆਉਣ ਵਾਲੇ ਸਮੇਂ ਵਿੱਚ ਇਹ ਸੇਵਾਵਾਂ ਜਾਰੀ ਰਹਿਣਗੀਆਂ।
Subscribe to:
Post Comments (Atom)
Wikipedia
Search results

No comments:
Post a Comment