SBP GROUP

SBP GROUP

Search This Blog

Total Pageviews

ਪਿੰਡ ਕੰਬਾਲਾ ਵਿਖੇ ਕਿਸਾਨ ਬੀਬੀਆਂ ਲਈ ਵਿਸ਼ੇਸ਼ ਕੈਂਪ ਲਾਇਆ

 ਐਸ.ਏ.ਐਸ. ਨਗਰ, 30 ਜੁਲਾਈ : ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫ਼ਸਰ ਐਸ.ਏ.ਐਸ. ਨਗਰ ਡਾ. ਰਾਜੇਸ਼ ਕੁਮਾਰ ਰਹੇਜਾ ਦੀ ਅਗਵਾਈ ਹੇਠ ਪਿੰਡ ਕੰਬਾਲਾ ਵਿਖੇ ਕਿਸਾਨ ਬੀਬੀਆਂ ਲਈ ਵਿਸ਼ੇਸ਼ ਸਿਖਲਾਈ ਕੈਂਪ ਲਾਇਆ ਗਿਆ।


ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਮੋਹਾਲੀ ਡਾ. ਗੁਰਦਿਆਲ ਕੁਮਾਰ ਨੇ ਧਰਤੀ ਹੇਠਲੇ ਪਾਣੀ ਦੇ ਘਟਦੇ ਪੱਧਰ ਨੰੁੂ ਰੋਕਣ ਲਈ ਝੋਨੇ ਦੀ ਸਿੱਧੀ ਬਿਜਾਈ ਅਤੇ ਵੱਟਾਂ ਉਤੇ ਝੋਨਾ ਲਾਉਣ ਦੀ ਮਹੱਤਤਾ ਬਾਰੇ ਕੈਂਪ ਵਿੱਚ ਭਾਗ ਲੈ ਰਹੀਆਂ ਕਿਸਾਨ ਬੀਬੀਆਂ ਨੂੰ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਵਿਭਾਗ ਵੱਲੋਂ ਸਬ ਮਿਸ਼ਨ ਆਫ ਐਗਰੀਕਲਚਰਲ ਮੈਕੇਨਾਈਜੇਸ਼ਨ (ਸਮੈਮ) ਸਕੀਮ ਅਧੀਨ ਝੋਨੇ ਦੀ ਸਿੱਧੀ ਬਿਜਾਈ ਉਤੇ ਸਰਕਾਰ ਵੱਲੋਂ 40 ਫੀਸਦੀ ਸਬਸਿਡੀ ਉਤੇ ਮਸ਼ੀਨਾਂ ਦੀ ਸਪਲਾਈ ਬਾਰੇ ਦੱਸਿਆ। ਇਹ ਕੈਂਪ ਸਵਰਾਜ ਇੰਜਣ ਲਿਮਟਿਡ ਵੱਲੋਂ ਚਲਾਏ ਜਾ ਰਹੇ ਸਕਿੱਲ ਡਿਵੇੈਲਪਮੈਂਟ ਸੈਂਟਰ ਕੰਬਾਲਾ ਵਿਖੇ ਲਾਇਆ ਗਿਆ। ਇਸ ਵਿੱਚ ਸੈਂਟਰ ਦੇ ਹੈੱਡ ਕਰਮ ਚੰਦ, ਉਨ੍ਹਾਂ ਦਾ ਸਮੂਹ ਸਟਾਫ਼, ਪਿੰਡ ਦੇ ਪੰਚ ਹਰਦੀਪ ਕੌਰ ਅਤੇ ਹੋਰ ਕਿਸਾਨ ਬੀਬੀਆਂ ਨੇ ਭਾਗ ਲਿਆ।

No comments:


Wikipedia

Search results

Powered By Blogger