ਐਸ.ਏ.ਐਸ ਨਗਰ, 13 ਮਈ : ਅੱਜ ਖੇਤੀਬਾਡ਼ੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਿੱਚ ਚੱਲ ਰਹੀ ਆਤਮਾ ਸਕੀਮ ਦੇ ਸਟਾਫ ਵੱਲੋਂ ਬਣਾਈ ਗਈ "ਸੰਯੁਕਤ ਆਤਮਾ ਪੰਜਾਬ ਐਸੋਸੀਏਸ਼ਨ"(SAPA) ਵੱਲੋਂ ਦੂਜੇ ਦਿਨ ਵੀ ਡਾਇਰੈਕਟਰ ਖੇਤੀਬਾਡ਼ੀ ਪੰਜਾਬ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਇਸ ਧਰਨੇ ਵਿੱਚ ਪੂਰੇ ਪੰਜਾਬ ਤੋਂ ਲਗਪਗ ਤਿੰਨ ਸੌ ਦੇ ਕਰੀਬ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਭਾਗ ਲਿਆ ਗਿਆ। ਧਰਨੇ ਦੀ ਅਗਵਾਈ ਕਰਦੇ ਹੋਏ SAPA ਪ੍ਰਧਾਨ ਸ੍ਰੀ ਰਮਨਦੀਪ ਸਿੰਘ ਮਾਨ ਨੇ ਆਪਣੇ ਸੰਬੋਧਨ ਵਿਚ ਧਰਨਾਕਾਰੀਆਂ ਨੂੰ ਸ਼ਾਂਤਮਈ ਢੰਗ ਨਾਲ ਧਰਨਾ ਦੇਣ ਦੀ ਅਪੀਲ ਕੀਤੀ ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਾਇਰੈਕਟਰ ਖੇਤੀਬਾੜੀ ਵੱਲੋਂ ਆਤਮਾ ਸਟਾਫ ਦੀ ਦੋ ਮਹੀਨੇ ਤੋਂ ਤਨਖ਼ਾਹ, ਲਗਪਗ ਚਾਰ ਸਾਲ ਤੋਂ ਬਣਦਾ ਬਕਾਇਆ ਅਤੇ 10% ਸਾਲਾਨਾ ਵਾਧਾ ਰੋਕਿਆ ਹੋਇਆ ਹੈ ਆਤਮਾ ਸਟਾਫ ਲਗਪਗ ਦਸ ਗਿਆਰਾਂ ਸਾਲ ਤੋਂ ਕਿਸਾਨੀ ਹਿੱਤਾਂ ਲਈ ਉਨ੍ਹਾਂ ਦੇ ਖੇਤਾਂ ਵਿੱਚ ਪ੍ਰਦਰਸ਼ਨੀ ਪਲਾਂਟ ਲਗਵਾ ਕੇ ਕਿਸਾਨਾਂ ਨੂੰ ਵੱਖ ਵੱਖ ਵਿਸ਼ਿਆਂ ਤੇ ਸਿਖਲਾਈ ਦੁਆ ਕੇ ਅਤੇ ਕਿਸਾਨਾਂ ਦੇ ਵਿੱਦਿਅਕ ਦੌਰੇ ਕਰਵਾ ਕੇ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕਰਨ ਅਤੇ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਵਿੱਚ ਆਪਣੀਆਂ ਵੱਡਮੁੱਲੀਆਂ ਸੇਵਾਵਾਂ ਨਿਭਾ ਰਿਹਾ ਹੈ ।ਆਤਮਾ ਸਟਾਫ ਵੱਲੋਂ ਆਤਮਾ ਸਕੀਮ ਦੇ ਕੰਮਾਂ ਤੋਂ ਇਲਾਵਾ ਖੇਤੀਬਾੜੀ ਵਿਭਾਗ ਦੇ ਵੱਖ ਵੱਖ ਪੱਧਰ ਦੇ ਕੰਮਾਂ ਜਿਵੇਂ ਕਿ ਪਿੰਡ/ ਬਲਾਕ/ ਜ਼ਿਲ੍ਹਾ ਪੱਧਰ ਦੇ ਕਿਸਾਨ ਸਿਖਲਾਈ ਕੈਂਪਾਂ ਵਿੱਚ ਕਿਸਾਨਾਂ ਦੀ ਸ਼ਮੂਲੀਅਤ ਕਰਵਾਉਣਾ ਅਤੇ ਕੈਂਪਾਂ ਦਾ ਆਯੋਜਨ ਕਰਨਾ, ਭੌਂ ਪਰਖ ਪ੍ਰਯੋਗਸ਼ਾਲਾਵਾਂ ਲਈ ਮਿੱਟੀ ਦੇ ਨਮੂਨੇ ਇਕੱਠੇ ਕਰਨਾ, ਫ਼ਸਲ ਕਟਾਈ ਤਜਰਬੇ ਕਰਨਾ ਅਤੇ ਸਮੇਂ ਸਮੇਂ ਤੇ ਉੱਚ ਅਧਿਕਾਰੀਆਂ ਅਤੇ ਸਰਕਾਰ ਵੱਲੋਂ ਦਿੱਤੇ ਗਏ ਸਰਵੇ ਮੁਕੰਮਲ ਕਰਨਾ ਅਤੇ ਫੀਲਡ ਪੱਧਰ ਤੇ ਫ਼ਸਲ ਸੁਰੱਖਿਆ ਲਈ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਨਦੀਨਾਂ, ਕੀੜੇ, ਬਿਮਾਰੀਆਂ ਅਤੇ ਕਈ ਤਰ੍ਹਾਂ ਦੇ ਤੱਤਾਂ ਦੀਆਂ ਕਮੀਆਂ ਆਦਿ ਤੋਂ ਫ਼ਸਲਾਂ ਨੂੰ ਬਚਾਉਣ ਲਈ ਖੇਤੀ ਰਸਾਇਣਾਂ ਦੀਆਂ ਸਪਰੇਅ ਕਰਵਾ ਕੇ ਫ਼ਸਲਾਂ ਦਾ ਝਾੜ ਵਧਾਉਣ ਵਿੱਚ ਕਾਫ਼ੀ ਯੋਗਦਾਨ ਪਾਇਆ ਜਾ ਰਿਹਾ ਹੈ ।
ਆਤਮਾ ਸਟਾਫ ਵੱਲੋਂ ਖੇਤੀਬਾੜੀ ਦਫ਼ਤਰ ਵਿਖੇ ਬੀਜ ,ਕੀੜੇਮਾਰ ਦਵਾਈਆਂ, ਜਿਪਸਮ ਆਦਿ ਦੀ ਵਿਕਰੀ ਕਾਰਨ ਤੋਂ ਇਲਾਵਾ ਸਮੇਂ ਸਮੇਂ ਤੇ ਵੱਖ ਵੱਖ ਵਿਭਾਗਾਂ ਵੱਲੋਂ ਲਗਾਈਆਂ ਜਾਂਦੀਆਂ ਡਿਊਟੀਆਂ ਨੂੰ ਵੀ ਨਿਭਾ ਰਿਹਾ ਹੈ। ਰੋਸ ਧਰਨੇ ਦੌਰਾਨ ਵੱਖ ਵੱਖ ਬੁਲਾਰਿਆਂ ਵੱਲੋਂ ਸੰਬੋਧਨ ਕਰਦਿਆਂ ਦੱਸਿਆ ਕਿ ਮੌਕੇ ਦੇ ਡਾਇਰੈਕਟਰ ਖੇਤੀਬਾੜੀ ਵੱਲੋਂ ਲਗਭਗ ਦੋ ਤਿੰਨ ਸਾਲ ਤੋਂ (ਜਦੋਂ ਤੋਂ ਉਹ ਜਾਇੰਟ ਡਾਇਰੈਕਟਰ ਸਨ) ਹੁਣ ਤੱਕ ਲਾਰੇ ਲਗਾ ਲਗਾ ਕੇ ਡੰਗ ਟਪਾਇਆ ਜਾ ਰਿਹਾ । ਉਨ੍ਹਾਂ ਵੱਲੋਂ ਆਤਮਾ ਸਟਾਫ ਦੇ ਕਰਮਚਾਰੀਆਂ ਵਿਚ ਵੱਖ ਵੱਖ ਤਰੀਕਿਆਂ ਨਾਲ ਪਾੜਾ ਪਾ ਕੇ ਹੁਣ ਤਕ ਖੱਜਲ ਖੁਆਰ ਹੀ ਕੀਤਾ ਜਾ ਰਿਹਾ ਹੈ। ਅੱਤ ਦੀ ਮਹਿੰਗਾਈ ਦੇ ਸਮੇਂ ਵਿਚ ਮੁਲਾਜ਼ਮਾਂ ਵੱਲੋਂ ਆਪਣਾ ਗੁਜ਼ਾਰਾ ਕਰਨਾ ਬੜਾ ਹੀ ਮੁਸ਼ਕਲ ਹੋ ਗਿਆ ਹੈ ਕਿਉਂਕਿ ਇਨ੍ਹਾਂ ਦਿਨਾਂ ਵਿੱਚ ਬੱਚਿਆਂ ਦੀਆਂ ਫੀਸਾਂ, ਦਾਖਲੇ, ਕਿਤਾਬਾਂ, ਵਰਦੀਆਂ, ਆਦਿ ਦਾ ਕਾਫ਼ੀ ਖਰਚ ਕਰਨਾ ਹੁੰਦਾ ਹੈ।
No comments:
Post a Comment