SBP GROUP

SBP GROUP

Search This Blog

Total Pageviews

ਪੀ.ਐਸ.ਪੀ.ਸੀ.ਐਲ. ਵਸਨੀਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਵਚਨਬੱਧ

 ਐਸ.ਏ.ਐਸ.ਨਗਰ, 03 ਜੁਲਾਈ : ਪਿਛਲੇ ਕੁਝ ਦਿਨਾਂ ਦੌਰਾਨ ਬਿਜਲੀ ਸਪਲਾਈ ਵਿੱਚ ਆ ਰਹੀਆਂ ਖਾਮੀਆਂ ਅਤੇ ਅਨਿਯਮਿਤ ਬਿਜਲੀ ਕੱਟ ਤਕਨੀਕੀ ਰੁਕਾਵਟਾਂ ਅਤੇ ਬਿਜਲੀ ਦੀ ਪੈਦਾਵਾਰ ਨਾਲ ਜੁੜੇ ਮੁੱਦਿਆਂ ਕਾਰਨ ਸਨ, ਇਹ ਮੰਨਦਿਆਂ ਸਥਾਨਕ ਬਿਜਲੀ ਵਿਭਾਗ ਦੇ ਇੱਕ ਬੁਲਾਰੇ ਨੇ ਭਰੋਸਾ ਦਿੱਤਾ ਕਿ ਬਿਜਲੀ ਦੀ ਲਗਾਤਾਰ ਵੱਧ ਰਹੀ ਮੰਗ ਨਾਲ ਪੀ.ਐਸ.ਪੀ.ਸੀ.ਐਲ. ਮੁਹਾਲੀ ਦੇ ਵਸਨੀਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਵਚਨਬੱਧ ਹੈ। 

ਇਸ ਦੇ ਹੱਲ ਲਈ ਉਪਾਵਾਂ ਬਾਰੇ ਜਾਣਕਾਰੀ ਦਿੰਦਿਆਂ ਇਹ ਦੱਸਿਆ ਗਿਆ ਹੈ ਕਿ ਉਦਯੋਗਿਕ ਖਪਤਕਾਰਾਂ ਲਈ ਬਿਜਲੀ ਨਿਯਮਿਤ ਕਰਨ ਨਾਲ ਮੁਹਾਲੀ ਡਿਵੀਜ਼ਨ ਅਧੀਨ ਖੇਤਰਾਂ ਵਿਚ ਬਿਜਲੀ ਦੇ ਕੱਟ ਨਹੀਂ ਲਗਾਏ ਜਾਣਗੇ। ਟਰਾਂਸਫਾਰਮਰਾਂ ਵਿੱਚ ਵਾਧਾ ਅਤੇ ਫੀਡਰਾਂ ਦੀ ਵੰਡ ਨਾਲ ਤੇਜ਼ੀ ਨਾਲ ਵਿਕਾਸ ਕਰ ਰਹੇ ਖੇਤਰਾਂ ਜਿਵੇਂ ਕਿ ਨਯਾਗਾਓਂ, ਕਾਂਸਲ ਆਦਿ ਵਿੱਚ ਬਿਜਲੀ ਸਪਲਾਈ ਵਿੱਚ ਕਾਫ਼ੀ ਸੁਧਾਰ ਹੋਇਆ ਹੈ।
ਇਸ ਤੋਂ ਇਲਾਵਾ, ਟ੍ਰਾਂਸਫਾਰਮਰ ਜੋ ਖਰਾਬ ਹੋ ਜਾਂਦੇ ਹਨ, ਨੂੰ ਬਦਲਣ ਤੋਂ ਪਹਿਲਾਂ ਇਸ ਵਿੱਚ ਵਾਧਾ ਕੀਤਾ ਦਿੱਤਾ ਜਾ ਰਿਹਾ ਹੈ


 ਅਤੇ ਕੁਝ ਘੰਟਿਆਂ ਦੇ ਅੰਦਰ ਇਹਨਾਂ ਨੂੰ ਬਦਲਿਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਖਰਾਬ ਹੋਈਆਂ ਕੇਬਲਾਂ ਨੂੰ ਵੱਡੇ ਅਕਾਰ ਦੀਆਂ ਕੇਬਲਾਂ ਨਾਲ ਤਬਦੀਲ ਕੀਤੀਆਂ ਜਾ ਰਹੀਆਂ ਹਨ। ਮੁੱਲਾਂਪੁਰ ਅਤੇ ਸਿਓਂਕ ਦੇ ਫੀਡਰਾਂ ਦੀ ਸ਼੍ਰੇਣੀਕਰਣ ਨੂੰ ਮੁਹਾਲੀ ਸ਼ਹਿਰ ਦੀ ਤਰਜ਼ 'ਤੇ ਅਪਗ੍ਰੇਡ ਵੀ ਕੀਤਾ ਗਿਆ ਹੈ ਜਿਸ ਨਾਲ ਬਿਜਲੀ ਦੀ ਕੋਈ ਵੀ ਕੱਟ ਨਾ ਲਗਾਉਣਾ ਯਕੀਨੀ ਬਣਾਇਆ ਜਾਵੇਗਾ। 

ਬੁਲਾਰੇ ਨੇ ਦੱਸਿਆ ਕਿ ਬਹੁਤ ਸਾਰੇ ਵਸਨੀਕਾਂ ਨੇ ਏ.ਸੀ ਲਗਵਾਏ ਹੋਏ ਹਨ ਪਰ ਉਨ੍ਹਾਂ ਨੂੰ ਰੈਗੂਲਰਾਈਜ਼ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ. ਵੱਲੋਂ ਆਪਣੇ ਖਪਤਕਾਰਾਂ ਨੂੰ ਸਹੀ ਲੋਡ ਦੇਣ ਲਈ ਅਪੀਲ ਕੀਤੀ ਗਈ ਹੈ ਤਾਂ ਜੋ ਸਿਸਟਮ ਵਿੱਚ ਸੁਧਾਰ ਕੀਤਾ ਜਾ ਸਕੇ।

ਵਸਨੀਕ 1912, 9646115973 'ਤੇ ਸ਼ਿਕਾਇਤਾਂ ਦਰਜ ਕਰ ਸਕਦੇ ਹਨ, ਜਿਨ੍ਹਾਂ ਨੂੰ ਤੁਰੰਤ ਸੁਣਿਆ ਜਾਵੇਗਾ

No comments:


Wikipedia

Search results

Powered By Blogger