ਮੋਹਾਲੀ, 09 ਅਗਸਤ : ਰੀਕੋਗਨਾਈਜ਼ਡ ਅਤੇ ਐਫ਼ੀਲਿਏਟਡ ਸਕੂਲਜ਼ ਐਸੋਸ਼ੀਏਸ਼ਨ ‘ਰਾਸਾ ਪੰਜਾਬ’ ਦੀ ਇਕ ਮੀਟਿੰਗ ਰਾਸਾ ਦੇ ਪ੍ਰਧਾਨ ਡਾ ਰਵਿੰਦਰ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਦੀ ਕਾਰਵਾਈ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜਨਰਲ ਸਕੱਤਰ ਸੁਜੀਤ ਸਰਮਾਂ ਬਬਲੂ ਨੇ ਦੱਸਿਆ ਕਿ ਮੀਟਿੰਗ ਵਿੱਚ ਮਤਾ ਪਾਸ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਯੋਗਰਾਜ ਨੂੰ ਅਪੀਲ ਕੀਤੀ ਹੈ ਕਿ ਸ਼ੈਕਸ਼ਨਾਂ ਵਿੱਚ ਵਾਧਾ ਨਾ ਲੈਣ ਵਾਲੇ ਸਕੂਲਾਂ ਨੂੰ ਬੋਰਡ ਵੱਲੋਂ ਕੀਤੇ ਜ਼ੁਰਮਾਨੇ ਸੰਬੰਧੀ ਬੋਰਡ ਕੋਵਿਡ ਵਿੱਚ ਸਕੂਲਾਂ ਦੀ ਮਾੜੀ ਵਿੱਤੀ ਹਾਲਤ ਨੂੰ ਦੇਖਦਿਆਂ ਹੋਇਆ ਹਮਦਰਦੀ ਦਾ ਪ੍ਰਗਟਾਵਾ ਕਰੇ ਤੇ ਇਸ ਕੋਵਿਡ ਸਾਲ ਹੋਣ ਕਾਰਨ ਜ਼ੁਰਮਾਨੇ ਮੁਆਫ਼ ਕੀਤੇ ਜਾਣ।
ਪੰਜਾਬ ਰਾਸਾ’ ਦੇ ਚੇਅਰਮੈਨ ਪਿ੍ਰੰਸੀਪਲ ਗੁਰਦੀਪ ਸਿੰਘ ਰੰਧਾਵਾ ਕਿਹਾ ਕਿ ਕੋਵਿਡ ਲਾਕਡਾਊਨ ਦੇ ਚਲਦਿਆਂ ਸੂਬੇ ਦੇ ਕਾਫ਼ੀ ਸਕੂਲ ਪਿਛਲੇ ਸ਼ੈਸਨ ਵਿੱਚ ਸ਼ੈਕਸ਼ਨਾਂ ਦਾ ਵਾਧਾ ਨਹੀਂ ਲੈ ਸਕੇ ਸਨ।ਜਿਸ ਕਾਰਨ ਬੋਰਡ ਵੱਲੋਂ ੳਹਨਾਂ ਨੂੰ ਜ਼ੁਰਮਾਨਾ ਕਰਦੇ ਹੋਏ ਦਸਵੀਂ ਦੇ ਸਰਟੀਫਿਕੇਟ ਜਾਰੀ ਨਹੀਂ ਕੀਤੇ ਸਨ ਅਤੇ ਹੁਣ ਹਾਲ ਹੀ ਵਿੱਚ ਬਾਹਰਵੀਂ ਦੇ ਨਤੀਜੇ ਉਪਰੰਤ ਬੋਰਡ ਸੰਭਾਵਤ ਹੈ ਕਿ ਬਾਹਰਵੀਂ ਦੇ ਨਤੀਜੇ ਵੀ ਰੋਕੇਗਾ। ਉਹਨਾਂ ਚੇਅਰਮੈਨ ਸਿੱਖਿਆ ਬੋਰਡ ਨੂੰ ਅਪੀਲ ਕੀਤੀ ਹੈ ਕਿ ਇਸ ਵਾਰ ਇਹ ਜ਼ੁਰਮਾਨਾ ਮੁਆਫ਼ ਕੀਤਾ ਜਾਵੇ ਅਤੇ ਦਸਵੀਂ, ਬਾਹਰਵੀਂ ਦੇ ਸਰਟੀਫਿਕੇਟ ਸਕੂਲਾਂ ਨੂੰ ਜਾਰੀ ਕੀਤੇ ਜਾਣ। ਉਹਨਾਂ ਕਿਹਾ ਕਿ ਇਸ ਸ਼ੈਸਨ ਲਈ ਸ਼ੈਕਸ਼ਨ ਵਾਧੇ ਦੀ ਸਾਕਾਰਤਮਿਕ ਨੀਤੀ ਬਣਾਈ ਜਾਵੇ ਅਤੇ ਇਸ ਸੰਬੰਧੀ ਰਾਸਾ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇ ਤਾਂ ਜੋ ਮੁੜ ਜ਼ੁਰਮਾਨਿਆਂ ਦੀ ਨੋਬਤ ਨਾ ਆਵੇ।
ਉਨਾਂ ਦੱਸਿਆ ਕਿ ਰਾਸਾ ਦਾ ਸੂਬਾ ਪੱਧਰੀ ਵਫ਼ਦ ਇਸ ਸੰਬੰਧੀ 3 ਅਗਸਤ ਨੂੰ ਚੇਅਰਮੈਨ ਸਾਹਿਬ ਅਤੇ ਹੋਰ ਬੋਰਡ ਅਧਿਕਾਰੀਆਂ ਨਾਲ ਮੁਲਾਕਾਤ ਕਰੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਸੀਨੀਅਰ ਵਾਇਸ ਚੇਅਰਮੈਨ .ਸੁਖਵਿੰਦਰ ਸਿੰਘ ਭੱਲਾ, ਵਿੱਤ ਸਕੱਤਰ ਸਿੰਘ ਸੰਧੂ, ਵਧੀਕ ਜਨਰਲ ਸਕੱਤਰ ਜਗਤਪਾਲ ਮਹਾਜਨ, ਜਗਜੀਤ ਸਿੰਘ, ਹਰਜੀਤ ਸਿੰਘ ਬਰਾੜ, ਸੁਖਮਿੰਦਰ ਸਿੰਘ, ਚਰਨਜੀਤ ਸਿੰਘ ਪਾਰੋਵਾਲ ਅਤੇ ਬਲਕਾਰ ਸਿੰਘ ਵੀ ਹਾਜ਼ਿਰ ਸਨ।
No comments:
Post a Comment