Tuesday, August 24, 2021

ਪੰਜਾਬ ਸਕੂਲ ਬੋਰਡ ਸਾਹਮਣੇ ਦੇ ਟੀਚਰਾਂ ਦੇ ਸ਼ਾਂਤਮਈ ਧਰਨੇ ਤੋਂ ਔਰਤ ਆਧਿਆਪਕ ਨੂੰ ਪੁਲਿਸ ਨੇ ਠਾਣੇ ਢੱਕਿਆ ਮੌਕੇ ਤੇ ਪਹੁੰਚ ਕੇ ਖਰੜ ਹਲਕੇ ਦੇ ਇੰਚਾਰਜ ਅਨਮੋਲ ਗਗਨ ਮਾਨ ਨੇ ਥਾਣੇ ਮੂਹਰੇ ਪਹੁੰਚ ਕੇ ਕੀਤਾ ਰੋਸ ਪ੍ਰਦਰਸ਼ਨ

ਮੋਹਾਲੀ,23 ਅਗਸਤ : ਅੱਜ 8 ਫੇਸ ਧਰਨੇ ਤੇ ਬੈਠੇ ਅਧਿਆਪਕ ਵਿੱਚੋ ਔਰਤਾਂ  ਅਧਿਆਪਕਾਂ ਨੂੰ ਫੜਕੇ ਥਾਣੇ ਬੈਠਾਇਆ ਗਿਆ ਇਸ ਮੌਕੇ ਖਰੜ ਹਲਕੇ ਦੇ ਇੰਚਾਰਜ ਅਨਮੋਲ ਗਗਨ ਮਾਨ ਨੇ ਜਿਲ੍ਹੇ ਦੀ ਟੀਮ ਸਮੇਤ ਠਾਣੇ ਤੇ ਪਹੁੰਚ ਕੇ ਰੋਸ ਪ੍ਰਦਰਸ਼ਨ ਕੀਤਾ । 

ਇਸ ਮੌਕੇ ਬੋਲਦਿਆ ਅਨਮੋਲ ਨੇ ਕਿਹਾ ਕਿ ਘਰ ਘਰ ਨੌਕਰੀ ਦੇਣ ਵਾਲੇ ਸਾਡੀਆਂ ਭੈਣਾ ਨੂੰ ਥਾਣੇ ਵਿੱਚ ਬੰਦ ਕਰ ਰਹੇ ਨੇ ਪਰ ਆਮ ਆਦਮੀ ਪਾਰਟੀ ਕਦੇ ਵੀ ਲੋਕਾਂ ਨਾਲ ਧੱਕਾ ਨਹੀਂ ਹੋਣ ਦੇਵੇਗੀ ਅਤੇ ਹਰ ਮੌਕੇ ਅਸੀਂ ਅਧਿਆਪਕਾਂ ਨਾਲ ਚਟਾਨ ਵਾਂਗ ਖੜੇ ਹਾਂ ।


ਜਦ ਤਕ ਟੀਚਰਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਤੱਦ ਤੱਕ ਅਸੀਂ ਥਾਣੇ ਬਾਹਰ ਬੈਠਾਂਗੇ ।ਕਾਫੀ ਜਦੋ ਜਹਿਦ ਅਤੇ ਅਨਮੋਲ  ਗਗਨ ਮਾਨ  ਦੇ ਦਬਾਅ ਹੇਠ ਪੁਲਿਸ ਨੇ ਅਧਿਆਪਕ ਔਰਤਾਂ ਨੂੰ ਰਿਹਾ ਕਰਨਾ ਪਿਆ ।



ਇਸ ਮੌਕੇ ਜਿਲ੍ਹਾ ਪ੍ਰਧਾਨ ਗੋਵਿੰਦਰ ਮਿੱਤਲ  , ਜਿਲ੍ਹਾ ਸਕੱਤਰ ਪ੍ਰਭਜੌਤ ਕੌਰ  , ਯੂਥ ਲੀਡਰ ਗੁਰਤੇਜ ਸਿੰਘ ਪੰਨੂ  ,ਐਡਵੋਕੇਟ ਅਮਰਦੀਪ ਕੌਰ  , ਬੁੱਧੀਜੀਵੀ ਵਿੰਗ ਦੇ ਸਕੱਤਰ ਇੱਕਬਾਲ ਸਿੰਘ , ਜਿਲ੍ਹਾ ਸਕੱਤਰ ਐੱਸ ਸੀ ਵਿੰਗ ਮਨਦੀਪ ਮਟੌਰ  , ਅਨੂੰ ਬੱਬਰ ,  ਗੁਰਮੇਲ ਸਿੱਧੂ , ਪ੍ਰਭਜੌਤ ਦਾਉਂ  ਆਦਿ ਆਹੁਦੇਦਾਰ ਸ਼ਾਮਿਲ ਹੋਏ ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger