SBP GROUP

SBP GROUP

Search This Blog

Total Pageviews

ਸਿੱਖਿਆ ਬੋਰਡ ਨੇ ਮਨਜੂਰ ਸੂਦਾ ਗਿਣਤੀ ਤੋਂ ਵੱਧ ਦਾਖਲ ਕੀਤੇ ਬੱਚਿਆਂ ਦਾ ਜੁਰਮਾਨਾ ਘਟਾਇਆ

 ਮੋਹਾਲੀ  19 ਅਗਸਤ : ਮਾਨਤਾ ਪ੍ਰਾਪਤ ਤੇ ਐਫੀਲੀਏਟਿਡ ਸਕੂਲ ਐਸੋਸੀਏਸ਼ਨ  ਰਾਸਾ ਪੰਜਾਬ  ਦੀ ਮਿਹਨਤ ਰੰਗ ਲਿਆਈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਨਤਾ ਪ੍ਰਾਪਤ ਸਕੂਲਾਂ ਵੱਲੋਂ ਇਸ ਸਾਲ ਮਨਜੂਰ ਸ਼ੁਦਾ ਸੈਕਸਨਾਂ ’ਚ ਵਿਦਿਆਰਥੀਆਂ ਦੀ ਗਿਣਤੀ ਤੋਂ ਵੱਧ ਬੱਚੇ ਦਾਖਲ ਕਰਨ ਤੇ ਅਪਣੇ ਪਹਿਲੇ ਫੈਸਲੇ ਅਨੂਸਾਰ 5000 ਹਜ਼ਾਰ ਰੁਪਏ ਪ੍ਰਤੀ ਵਿਦਿਆਰਥੀ ਜੁਰਮਾਨੇ ਨੂੰ ਘਟਾਕੇ 1000 ਰੁਪਏ ਪ੍ਰਤੀ ਵਿਦਿਆਰਥੀ ਕਰਨ ਦਾ ਫੈਸਲਾ ਕੀਤਾ ਗਿਆ ਹੈ।


 ਇਸ ਸਬੰਧੀ ਜਾਣਕਾਰੀ ਦਿੰਦੇ ਰਾਸਾ ਪੰਜਾਬ ਦੇ ਚੇਅਰਮੈਨ ਗੁਰਦੀਪ ਸਿੰਘ ਰੰਧਾਵਾ ਅਤੇ ਪ੍ਰਧਾਨ ਡਾ ਰਵਿੰਦਰ ਸਿੰਘ ਮਾਨ ਨੇ ਕਿਹਾ ਕਿ ਸਿੱਖਿਆ ਬੋਰਡ ਵੱਲੋਂ ਦਸਵੀਂ ਸ੍ਰੇਣੀ ਲਈ ਇਕ ਸੈਕਸਨ ਵਿੱਚ 50 ਵਿਦਿਆਰਥੀਆਂ ਤੇ 20ਫੀਸਦੀ ਦੀ ਛੋਟ ਨਾਲ 60 ਵਿਦਿਆਰਥੀ, ਬਾਰਵੀਂ ਹਿਊਮੈਨੇਟੀਜ਼ ਗਰੁੱਪ 60 ਵਿਦਿਆਰਥੀਆਂ 20ਫੀਸਦੀ ਛੋਟ ਨਾਲ 72 ਵਿਦਿਆਰਥੀ, ਬਾਰਵੀਂ ਸ੍ਰੇਣੀ (ਕਮਰਸ) 50 ਵਿਦਿਆਰਥੀਆਂ 20ਫੀਸਦੀ ਛੋਟ ਨਾਲ ਕੁਲ 60 ਵਿਦਿਆਰਥੀ ਅਤੇ ਬਾਰਵੀਂ ਸੇ੍ਰਣੀ ( ਸਾਇੰਸ)  50 ਵਿਦਿਆਰਥੀਆਂ 10ਫੀਸਦੀ ਛੋਟ ਨਾਲ ਕੁਲ 55 ਵਿਦਿਆਰਥੀਆਂ ਦੀ ਛੋਟ 2020-21 ਲਈ ਹੀ ਛੋਟ ਦਿੰਦੇ ਹੋਏ ਫੈੋਸਲਾ ਕੀਤਾ ਗਿਆ ਸੀ ਕਿ ਜਿਹੜੀਆਂ ਐਫੀਲੀਏਟਿਡ/ਐਸੋਸੀਏਟਿਡ ਸੰਸਥਾਵਾਂ ਵੱਲੋਂ  ਵੱਧ ਬੱਚੇ ਦਾਖਲ ਕੀਤੀ ਗਏ ਹਨ ਉਹਨਾਂ ਦੇ ਸਰਟੀਫਿਕੇਟ ਰੋਕਦੇ ਹੋਏ 5000 ਹਜ਼ਾਰ ਰੁਪਏ ਪ੍ਰਤੀ ਵਿਦਿਆਰਥੀ ਲਗਾਇਆ ਗਿਆ ਸੀ । ਇਸ ਉਪਰੰਤ ਰਾਸਾ ਵੱਲੋਂ ਸਿੱਖਿਆ ਬੋਰਡ ਦੇ ਚੇਅਰਮੈਨ ਡਾ ਯੋਗਰਾਜ ਨੂੰ ਅਪੀਲ ਕੀਤੀ ਗਈ ਸੀ ਕਿ ਪਿਛਲੇ ਸਾਲ ਕੋਵਿਡ-19 ਦੀ ਮਹਾਂਮਾਰੀ ਕਾਰਨ ਸਕੂਲ ਬੰਦ ਰਹਿਣ ਕਾਰਨ ਵਿਦਿਆਰਥੀਆਂ ਪਾਸੋਂ ਫੀਸਾਂ ਪ੍ਰਾਪਤ ਨਹੀਂ ਹੋਇਆ।


 ਇਸ ਤੋਂ ਇਲਾਵਾ ਸਕੂਲਾਂ ਨੂੰ ਅਧਿਆਪਕਾਂ, ਨਾਨ ਟੀਚਿੰਗ ਸਟਾਫ, ਬਿਜਲੀ ਪਾਣੀ ਅਤੇ ਸਕੂਲ ਬੱਸਾਂ ਦੀਆਂ ਕਿਸਤਾਂ ਕਾਰਨ ਕਾਫੀ ਆਰਥਿਕ ਨੁਕਸਾਨ ਪੁਜਿਆ ਹੈ । ਇਸ ਲਈ ਸਿੱਖਿਆ ਬੋਰਡ ਅਪਣੇ ਫੈੋਸਲੇ ਉਤੇ ਮੁੜ ਹਮਦਰਦੀ ਨਾਲ ਵਿਚਾਰ ਕਰੇ ਤੇ ਮਾਨਤਾ ਪ੍ਰਾਪਤ ਸਕੂਲਾਂ ਨੂੰ ਰਾਹਤ ਪ੍ਰਦਾਨ ਕਰੇ। ਰਾਸਾ ਦੇ ਜਨਰਲ ਸਕੱਤਰ ਰਵੀ ਕੁਮਾਰ ਸਰਮਾਂ ਅਤੇ ਵਿੱਤ ਸਕੱਤਰ , ਸਕੱਤਰ ਸਿੰਘ ਨੇ ਸਿੱਖਿਆ ਬੋਰਡ ਦੇ ਚੇਅਰਮੈਨ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਧੰਨਵਾਦ ਕੀਤਾ ਹੈ। ਇਸ ਸਬੰਧੀ ਸਿੱਖਿਆ ਬੋਰਡ ਦੇ ਚੇਅਰਮੈਨ ਡਾ ਯੋਗਰਾਜ ਨਾਲ ਸੰਪਰਕ ਕੀਤਾ ਤਾਂ ਉਨਾਂ ਇਨਾਂ ਦੀ ਪੁਸਟੀ ਕਰਦੇ ਹੋਏ ਕਿਹਾ ਕਿ ਕੋਵਿਡ 19 ਦੀ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਕੇ ਸਿੱਖਿਆ ਬੋਰਡ ਨੇ ਅਪਣੇ ਪਹਿਲੇ ਫੈੇਸਲੇ ਵਿੱਚ ਤਬਦੀਲੀ ਕਰਦੇ ਹੋਏ ਮਾਨਤਾ ਪ੍ਰਾਪਤ ਸਕੂਲਾਂ ਨੂੰ ਇਸ ਸਾਲ 5000 ਹਜ਼ਾਰ ਪ੍ਰਤੀ ਵਿਦਿਆਰਥੀ  ਜੁਰਮਾਨੇ ਨੂੰ ਘਟਾਕੇ 1000 ਰੁਪਏ ਪ੍ਰਤੀ ਵਿਦਿਆਰਥੀ ਕੀਤਾ ਗਿਆ ਹੈ।

No comments:


Wikipedia

Search results

Powered By Blogger