SBP GROUP

SBP GROUP

Search This Blog

Total Pageviews

ਦੂਰਸੰਚਾਰ ਵਿਭਾਗ 27 ਅਕਤੂਬਰ ਨੂੰ ਇੰਟਰ ਕਾਲਜ ਕੁਇਜ਼ ਕਰਵਾਏਗਾ

 ਮੋਹਾਲੀ, 25 ਅਕਤੂਬਰ : ਦੂਰਸੰਚਾਰ ਵਿਭਾਗ ਦੀ ਪੰਜਾਬ ਯੂਨਿਟ ਜਿਸ ਦੀ ਅਗਵਾਈ ਸੀਨੀਅਰ ਡਿਪਟੀ ਡਾਇਰੈਕਟਰ ਜਨਰਲ ਨਰੇਸ਼ ਸ਼ਰਮਾ ਕਰ ਰਹੇ ਹਨ, 27 ਅਕਤੂਬਰ 2021 ਨੂੰ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਕੈਂਪਸ ਵਿਖੇ ਅੰਤਰ ਕਾਲਜ ਕੁਇੱਜ਼ ਮੁਕਾਬਲੇ ਕਰਵਾ ਕੇ ਭਾਰਤ ਸਰਕਾਰ ਦੇ ਪ੍ਰੋਗਰਾਮ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦਾ ਜਸ਼ਨ ਮਨਾਏਗੀ।


ਚੰਡੀਗੜ੍ਹ ਯੂਨੀਵਰਸਿਟੀ, ਪੰਜਾਬ ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ (ਸੀਸੀਈਟੀ), ਯੂਨੀਵਰਸਿਟੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਅਤੇ ਚਿਤਕਾਰਾ ਯੂਨੀਵਰਸਿਟੀ ਦੀਆਂ ਕੁੱਲ 6 ਟੀਮਾਂ ਕੁਇੱਜ਼ ਮੁਕਾਬਲੇ ਵਿੱਚ ਹਿੱਸਾ ਲੈਣਗੀਆਂ। ਦੂਰਸੰਚਾਰ ਵਿਭਾਗ 27 ਅਕਤੂਬਰ ਨੂੰ ਦੁਪਹਿਰ 3 ਵਜੇ ਉਸੇ ਸਥਾਨ 'ਤੇ ਮਨੁੱਖਾਂ ਅਤੇ ਵਾਤਾਵਰਨ ਉਤੇ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਾਂ ਦੇ ਪ੍ਰਭਾਵਾਂ ਬਾਰੇ ਮਿੱਥਾਂ ਅਤੇ ਤੱਥਾਂ ਬਾਰੇ ਇੱਕ ਵਰਕਸ਼ਾਪ ਵੀ ਕਰਵਾਏਗਾ।
ਜ਼ਿਕਰਯੋਗ ਹੈ ਕਿ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਭਾਰਤ ਸਰਕਾਰ ਦੀ 75 ਸਾਲਾ ਪ੍ਰਗਤੀਸ਼ੀਲ ਭਾਰਤ ਅਤੇ ਇਸ ਦੇ ਲੋਕਾਂ, ਸਭਿਆਚਾਰ ਅਤੇ ਪ੍ਰਾਪਤੀਆਂ ਦੇ ਗੌਰਵਮਈ ਇਤਿਹਾਸ ਨੂੰ ਮਨਾਉਣ ਦੀ ਇੱਕ ਪਹਿਲ ਹੈ।

No comments:


Wikipedia

Search results

Powered By Blogger