ਮੋਹਾਲੀ, 1 ਨਵੰਬਰ : ਪੂਰੇ ਭਾਰਤ ਵਿਚ ਛੋਟੇ ਅਤੇ ਲਘੂ ਉਦਯੋਗਾਂ ਅਤੇ ਪਰਿਵਾਰਕ ਵਪਾਰਾਂ ਦੀ ਅਵਾਜ ਨੂੰ ਸਾਹਮਣੇ ਲਿਆਉਣ ਲਈ ਵਚਨਬੱਧ ਗੈਰ-ਸਰਕਾਰੀ ਵਪਾਰ ਸੰਘ ਇੰਡੀਅਨ ਸੇਲਰਸ ਕਲੈਕਟਿਵ ਨੇ ਐਮਐਨਸੀ ਈ-ਕਾਮਰਸ ਬ੍ਰਾਂਡਾਂ ਦੇ ਬਹਿਸ਼ਕਾਰ ਦੀ ਮੰਗ ਲਈ ਰਾਸ਼ਟਰਪੱਧਰੀ ਅਭਿਆਨ 'ਭਾਰਤ ਛੋਡੋ ਮੋਰਚਾ' ਦੇ ਤਹਿਤ ਅੱਜ ਧਨਤੇਰਸ ਤੇ ਪੁਤਲੇ ਸਾੜ ਕੇ ਆਪਣਾ ਰੋਸ ਪ੍ਰਗਟ ਕੀਤਾ | ਅਭਿਆਨ ਦੇ ਤਹਿਤ ਰਾਸ਼ਟਰੀ ਪੱਧਰ ਤੇ ਵੈਬੀਨਾਰ ਦਾ ਆਯੋਜਨ ਕੀਤਾ ਗਿਆ ਅਤੇ ਮੋਹਾਲੀ, ਜੈਪੁਰ, ਭੋਪਾਲ ਅਤੇ ਵਾਰਾਣਸੀ ਵਿਚ ਪੁਤਲੇ ਸਾੜੇ ਗਏ |
ਇੰਡੀਅਨ ਸੇਲਰਸ ਕਲੈਕਟਿਵ ਨੇ ਸਰਕਾਰ ਅਤੇ ਉਪਭੋਗਤਾਵਾਂ ਦੋਵਾਂ ਨੂੰ ਬਹੁਰਾਸ਼ਟਰੀ ਈ-ਕਾਮਰਸ ਬ੍ਰਾਂਡਾਂ ਦਾ ਬਹਿਸ਼ਕਾਰ ਕਰਨ ਅਤੇ ਸਵਦੇਸ਼ੀ ਵਿਕ੍ਰੇਤਾਵਾਂ ਦੇ ਉਤਪਾਦਾਂ ਨੂੰ ਅਪਣਾਉਣ ਦੀ ਅਪੀਲ ਕੀਤੀ ਗਈ, ਜਿਸ ਨਾਲ ਇਸ ਤਿਉਹਾਰੀ ਸੀਜਨ ਵਿਚ ਛੋਟੇ ਵਪਾਰੀਆਂ ਨੂੰ ਰਾਹਤ ਮਿਲੇ|
ਵੈਬੀਨਾਰ ਵਿਚ ਬੋਲਦੇ ਹੋਏ ਸਵਦੇਸ਼ੀ ਜਾਗਰਣ ਮੰਚ ਦੇ ਰਾਸ਼ਟਰੀ ਸਹਿ-ਸੰਯੋਜਕ ਡਾ. ਅਸ਼ਵਨੀ ਮਹਾਜਨ ਨੇ ਕਿਹਾ, 'ਵਿਦੇਸ਼ੀ ਬਹੁਰਾਸ਼ਟਰੀ ਈ-ਕਾਮਰਸ ਕੰਪਨੀਆਂ ਭਾਰਤ ਵਿਚ ਗਲਤ ਵਪਾਰ ਗਤੀਵਿਧੀਆਂ ਵਿਚ ਲੱਗੀਆਂ ਹਨ | ਇਹ ਕੰਪਨੀਆਂ ਅਪਾਰਿਓ ਰਿਟੇਲ ਜਿਹੀਆਂ ਪ੍ਰਮੁੱਖ ਕੰਪਨੀਆਂ ਦੇ ਮਾਧਿਅਮ ਨਾਲ ਨਿਯਾਂ ਦੀਆਂ ਧੱਜੀਆਂ ਉਡਾ ਰਹੀਆਂ ਹਨ, ਜਿਹੜੀਆਂ ਸਸਤੀ ਕੀਮਤ ਵਿਚ ਉਤਪਾਦ ਦੇਣ ਅਤੇ ਵਿਭਿੰਨ ਤਰ੍ਹਾਂ ਦੀਆਂ ਛੋਟਾਂ ਦਿੰਦੀਆਂ ਹਨ, ਜਿਸ ਨਾਲ ਆਫਲਾਈਨ ਖੁਦਰਾ ਵਿਕ੍ਰੇਤਾਵਾਂ ਅਤੇ ਛੋਟੇ ਵਿਕ੍ਰੇਤਾਵਾਂ ਦਾ ਕਾਰੋਬਾਰ ਨਸ਼ਟ ਹੁੰਦਾ ਹੈ |
ਸ੍ਰੀ ਅਭੈ ਰਾਜ ਮਿਸ਼ਰਾ, ਮੈਂਬਰ ਅਤੇ ਰਾਸ਼ਟਰੀ ਬੁਲਾਰਾ ਇੰਡੀਅਨ ਸੇਲਰਸ ਕਲੈਕਟਿਵ ਨੇ ਕਿਹਾ, 'ਵਿਦੇਸ਼ੀ ਈ-ਕਾਮਰਸ ਖੁਦਰਾ ਵਿਕ੍ਰੇਤਾਵਾਂ ਨੇ ਪਿਛਲੇ ਕਈ ਸਾਲਾਂ ਤੋਂ ਛੋਟੇ ਖੁਦਰਾ ਵਿਕ੍ਰੇਤਾਵਾਂ ਦੇ ਲਈ ਧਨਤੇਰਸ ਦੀ ਚਮਕ ਖੋਹ ਲਈ ਹੈ | ਇਹ ਦੇਖਦੇ ਹੋਏ ਇੰਡੀਅਨ ਸੇਲਰਸ ਕਲੈਕਟਿਵ ਨੇ ਉਪਭੋਗਤਾਵਾਂ ਅਤੇ ਸਰਕਾਰ ਨੂੰ ਵਿਦੇਸ਼ੀ ਈ-ਕਾਮਰਸ ਕੰਪਨੀਆਂ ਦੇ ਉਤਪਾਦਾਂ ਦਾ ਬਹਿਸ਼ਕਾਰ ਕਰਨ ਅਤੇ ਭਾਰਤੀ ਵਿਕ੍ਰੇਤਾਵਾਂ ਦੇ ਉਤਪਾਦਾਂ ਨੂੰ ਅਪਣਾਉਣ ਲਈ ਰਾਸ਼ਟਰ ਪੱਧਰੀ ਅਭਿਆਨ ਸ਼ੁਰੂ ਕੀਤਾ ਹੈ |'
ਇਸ ਤਿਉਹਾਰੀ ਸੀਜਨ ਵਿਚ ਉਪਭੋਗਤਾਵਾਂ ਅਤੇ ਸਰਕਾਰ ਨੂੰ ਸਿਰਫ ਭਾਰਤੀ ਵਿਕ੍ਰੇਤਾਵਾਂ ਕੋਲੋਂ ਉਤਪਾਦ ਖਰੀਦਣ ਦੀ ਬੇਨਤੀ ਕਰਦੇ ਹੋਏ ਐਫਐਮਸੀਜੀ ਡਿਸਟ੍ਰੀਬਿਊਟਰਸ ਐਂਡ ਟ੍ਰੇਡਰਸ ਐਸੋਸਿਏਸ਼ਨ ਦੇ ਪ੍ਰੈਜੀਡੈਂਟ ਦੇਵੇਂਦਰ ਅਗਰਵਾਲ ਨੇ ਕਿਹਾ, 'ਅਸੀਂ ਉਪਭੋਗਤਾਵਾਂ ਅਤੇ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਸ ਤਿਉਹਾਰੀ ਸੀਜਨ ਵਿਚ ਬਹੁਰਾਸ਼ਟਰੀ ਈ-ਕਾਮਰਸ ਕੰਪਨੀਆਂ ਦੇ ਉਤਪਾਦਾਂ ਨੂੰ ਅਸਵੀਕਾਰ ਕਰਨ ਅਤੇ ਸਿਰਫ ਸਥਾਨਕ ਵਿਕ੍ਰੇਤਾਵਾਂ ਕੋਲੋਂ ਹੀ ਖਰੀਦਦਾਰੀ ਕਰਨ |'
ਬਹੁਰਾਸ਼ਟਰੀ ਈ-ਕਾਮਰਸ ਕੰਪਨੀਆਂ ਆਪਣੇ ਪਲੇਟਫਾਰਮ ਤੇ ਸਭ ਤੋਂ ਜਿਆਦਾ ਵਿਕਣ ਵਾਲੇ ਉਤਪਾਦਾਂ ਨੂੰ ਟਰੈਕ ਕਰਦੀਆਂ ਹਨ | ਇਹ ਆਨਲਾਈਨ ਮਾਰਕੀਟਪਲੇਸ ਇੱਕੋ ਜਿਹੀਆਂ ਖੂਬੀਆਂ ਵਾਲੇ ਸਸਤੇ ਕੀਮਤ ਤੇ ਆਪਣਾ ਨਿਜੀ ਬ੍ਰਾਂਡ ਲਾਂਚ ਕਰਨ ਦੇ ਲਈ ਅਨੇਕ ਡਿਜਾਇਨਾਂ ਦੀ ਨਕਲ ਕਰਦੇ ਹਨ | ਇਸ ਤੋਂ ਇਲਾਵਾ, ਉਹ ਆਪਣੇ ਪਲੇਟਫਾਰਮ ਤੇ ਬੈਸਟਸੇਿਲੰਗ ਉਤਪਾਦਾਂ ਦੀ ਵਿਕਰੀ ਨੂੰ ਆਪਣੇ ਪ੍ਰੋਡਕਟਲਾਈਨ ਦੇ ਵੱਲ ਲਿਆਉਣ ਦੇ ਲਈ ਖੋਜ ਨਤੀਜਿਆਂ ਵਿਚ ਹੇਰ ਫੇਰ ਕਰਨ ਦੇ ਲਈ ਇੱਕ ਖਾਸ ਤਰੀਕਾ ਵੀ ਅਪਣਾਉਂਦੇ ਹਨ | ਨਤੀਜਨ, ਕੋਈ ਵੀ ਵਿਕ੍ਰੇਤਾ ਐਮਐਨਸੀ ਈ-ਕਾਮਰਸ ਪਲੇਟਫਾਰਮ ਦੇ ਨਾਲ ਵਪਾਰ ਕਰਨ ਤੋਂ ਅੱਗੇ ਨਹੀਂ ਵਧਦਾ |
ਇੰਡੀਅਨ ਸੇਲਰਸ ਕਲੈਕਟਿਵ ਦੇ ਬਾਰੇ ਵਿਚ
ਇੰਡੀਅਨ ਸੇਲਰਸ ਕਲੈਕਟਿਵ ਭਾਰਤ ਵਿਚ ਇੱਕ ਗੈਰ ਸਰਕਾਰੀ ਵਪਾਰਕ ਸੰਗਠਨ ਅਤੇ ਸਲਾਹਕਾਰ ਸਮੂਹ ਹੈ | ਇਸਦੇ ਮੈਂਬਰਾਂ ਵਿਚ ਪਬਲਿਕ ਰਿਸਪਾਂਸ ਅਗੇਂਸਟ ਹੈਲਪਲੇਸਨੇਸ ਐਂਡ ਐਕਸ਼ਨ ਫਾਰ ਰਿਡ੍ਰੇਸਲ (ਪ੍ਰਹਾਰ), ਫੈਡਰੇਸ਼ਨ ਆਫ ਆਲ ਇੰਡੀਆ ਡਿਸਟ੍ਰੀਬਿਊਟਰਸ ਐਸੋਸਿਏਸ਼ਨ (ਐਫਏਆਈਡੀਏ), ਆਲ ਇੰਡੀਆ ਕੰਜਿਊਮਰ ਪ੍ਰੋਡਕਟਸ ਡਿਸਟ੍ਰੀਬਿਊਸ਼ਨ ਫੈਡਰੇਸ਼ਨ (ਏਆਈਸੀਪੀਡੀਐਫ), ਆਲ ਇੰਡੀਆ ਮੋਬਾਈਲ ਰਿਟੇਲਰਸ ਐਸੋਸਿਏਸ਼ਨ (ਏਆਈਐਮਆਰਏ), ਆਲ ਇੰਡੀਆ ਆਨਲਾਈਨ ਵੈਂਡਰਸ ਐਸੋਸਿਏਸ਼ਨ (ਏਆਈਓਵੀਏ) ਅਤੇ ਐਫਐਮਸੀਜੀ ਡਿਸਟ੍ਰੀਬਿਊਟਰਸ ਐਂਡ ਟ੍ਰੇਡਰਸ ਐਸੋਸਿਏਸ਼ਨ (ਐਫਡੀਟੀਏ) ਸ਼ਾਮਲ ਹਨ | ਇੰਡੀਅਨ ਸੇਲਰਸ ਕਲੈਕਟਿਵ ਈ-ਕਾਮਰਸ ਮਾਰਕੀਟਪਲੇਸ ਨੂੰ ਸ਼ਿਕਾਇਤ ਰੱਖਣ ਵਾਲੇ ਛੋਟੇ ਵਿਕ੍ਰੇਤਾਵਾਂ ਦੀ ਅਵਾਜ ਨੂੰ ਸਾਹਮਣੇ ਲਿਆਉਣ ਦੇ ਲਈ ਵਚਨਬੱਧ ਹੈ |
ਫੋਟੋ ਕੈਪਸ਼ਨ : ਸੋਮਵਾਰ ਨੂੰ ਮੈਕਸ ਹਸਪਤਾਲ ਦੇ ਨੇੜੇ ਨੌਜਵਾਨ ਬਹੁਰਾਸ਼ਟਰੀ ਈ-ਕਾਮਰਸ ਬ੍ਰਾਂਡਾਂ ਦੇ ਖਿਲਾਫ ਰੋਸ ਪ੍ਰਗਟ ਕਰਨ ਲਈ ਪੁਤਲਾ ਸਾੜਦੇ ਹੋਏ

No comments:
Post a Comment