SBP GROUP

SBP GROUP

Search This Blog

Total Pageviews

ਸਾਲ-2021 ਦੌਰਾਨ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੀਆਂ ਰੈਕਿੰਗਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰ ਦੇਸ਼ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ’ਚ ਸ਼ੁਮਾਰ ਹੋਈ ਚੰਡੀਗੜ੍ਹ ਯੂਨੀਵਰਸਿਟੀ

 ਐਸ ਏ ਐਸ ਨਗਰ, 10 ਦਸੰਬਰ : ਕਿਊ.ਐਸ ਏਸ਼ੀਆ ਯੂਨੀਵਰਸਿਟੀਜ਼ ਰੈਕਿੰਗ ਅਤੇ ਨਿਰਫ਼-2021 ਸਮੇਤ ਹੋਰਨਾਂ ਦਰਜਾਬੰਦੀਆਂ ’ਚ ਸ਼ਲਾਘਾਯੋਗ ਪ੍ਰਦਰਸ਼ਨ
ਕੌਮੀ ਅਤੇ ਕੌਮਾਤਰੀ ਪੱਧਰ ਦੀਆਂ ਦਰਜਾਬੰਦੀਆਂ ਕਿਸੇ ਵੀ ਵਿਦਿਅਕ ਸੰਸਥਾ ਦੇ ਟੀਚਿੰਗ, ਲਰਨਿੰਗ, ਖੋਜ ਕਾਰਜਾਂ, ਪਲੇਸਮੈਂਟਾਂ ਅਤੇ ਵਿਦਿਆਰਥੀ ਨਤੀਜਿਆਂ ਦੇ ਮਿਆਰ ਨੂੰ ਦਰਸਾਉਂਦੀਆਂ ਹਨ। ਇਹ ਦਰਜਾਬੰਦੀਆਂ ਵਿਦਿਅਕ ਗੁਣਵੱਤਾ ਅਤੇ ਹੋਰ ਸਹੂਲਤਾਂ ਦੇ ਆਧਾਰ ਦੇ ਆਧਾਰ ’ਤੇ ਢੁੱਕਵੀਂ ਵਿਦਿਅਕ ਸੰਸਥਾਂ ਦੀ ਚੋਣ ਲਈ ਵਿਦਿਆਰਥੀਆਂ ਦੇ ਮਾਰਗ ਦਰਸ਼ਕ ਵਜੋਂ ਕੰਮ ਕਰਦੀਆਂ ਹਨ। ਸਾਲ 2021 ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਨੇ ਨਾ ਸਿਰਫ਼ ਇਸ ਸਾਲ ਵੱਖ-ਵੱਖ ਵਕਾਰੀ ਰੈਕਿੰਗਾਂ ਵਿੱਚ ਆਪਣੀਆਂ ਪੁਜ਼ੀਸ਼ਨਾਂ ’ਚ ਸੁਧਾਰ ਕੀਤਾ ਹੈ ਬਲਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਸੱਭ ਤੋਂ ਵਕਾਰੀ ਰੈਕਿੰਗਾਂ ਵਿੱਚ ਵੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਵਿਸ਼ਵ ਦੀਆਂ ਉੱਚ ਸਿੱਖਿਆ ਸੰਸਥਾਵਾਂ ਨੂੰ ਦਰਜਾਬੰਦੀ ਜਾਰੀ ਕਰਨ ਵਾਲੀ ਸੰਸਥਾ ਕਿਊ.ਐਸ ਵੱਲੋਂ ਜਾਰੀ ਕੀਤੀ ਜਾਂਦੀ ਕਿਊ.ਐਸ ਏਸ਼ੀਆ ਯੂਨੀਵਰਸਿਟੀਜ਼ ਰੈਕਿੰਗ ਸਮੇਤ ਐਨ.ਆਰ.ਆਈ.ਐਫ਼ (ਨਿਰਫ਼) ਰੈਕਿੰਗ-2021 ਅਤੇ ਹੋਰਨਾਂ ਸਰਵੇਖਣ ਏਜੰਸੀਆਂ ਵੱਲੋਂ ਜਾਰੀ ਕੀਤੀ ਜਾਂਦੀਆਂ ਦਰਜਾਬੰਦੀਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇਸ਼ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ’ਚ ਸ਼ੁਮਾਰ ਹੋ ਗਈ ਹੈ।



   ਸਾਲ 2021 ਦੌਰਾਨ ਪ੍ਰਾਪਤ ਹੋਈਆਂ ਦਰਜਾਬੰਦੀਆਂ ਬਾਰੇ ਗੱਲਬਾਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਨੇ ਕਿਹਾ ਕਿ ਆਧੁਨਿਕ ਅਕਾਦਮਿਕ ਮਾਡਲ, ਖੋਜ ਕਾਰਜ, ਵਿੱਦਿਅਕ ਪ੍ਰਬੰਧਾਂ, ਅੰਤਰਰਾਸ਼ਟਰੀ ਅਤੇ ਉਦਯੋਗਿਕ ਗਠਜੋੜ, ਵਿਦਿਆਰਥੀ ਪਲੇਸਮੈਂਟਾਂ, ਖੇਡ ਅਤੇ ਸੱਭਿਆਚਾਰਕ ਖੇਤਰ ਦੀਆਂ ਪ੍ਰਾਪਤੀਆਂ ਦੇ ਵਿਆਪਕ ਮੁਲਾਂਕਣ ਦੇ ਆਧਾਰ ’ਤੇ ’ਵਰਸਿਟੀ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਦਰਜਾਬੰਦੀਆਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ’ਵਰਸਿਟੀ ਵੱਲੋਂ ਅੰਤਰਰਾਸ਼ਟਰੀ ਅਤੇ ਸਮੇਂ ਦੇ ਹਾਣ ਦਾ ਢੁੱਕਵਾਂ ਅਕਾਦਮਿਕ ਮਾਡਲ ਅਪਣਾਇਆ ਗਿਆ ਹੈ, ਜਿਸ ਦੇ ਫਲਸਰੂਪ ਵਿਦਿਆਰਥੀਆਂ ਅਤੇ ਫੈਕਲਟੀ ਨੇ ਹਰ ਖੇਤਰ ’ਚ ਵੱਡੀਆਂ ਪ੍ਰਾਪਤੀਆਂ ਦਰਜ ਕਰਵਾਈਆਂ ਹਨ।
    ਡਾ. ਬਾਵਾ ਨੇ ਦੱਸਿਆ ਕਿ ਕਿਊ.ਐਸ ਵੱਲੋਂ ਜਾਰੀ ਕੀਤੀ ਏਸ਼ੀਆ ਯੂਨੀਵਰਸਿਟੀ ਰੈਕਿੰਗ ’ਚ ’ਵਰਸਿਟੀ ਏਸ਼ੀਆ ਦੀਆਂ 15812 ਯੂਨੀਵਰਸਿਟੀਆਂ ਵਿਚੋਂ 280 ਚੋਟੀ ਦੀਆਂ ਯੂਨੀਵਰਸਿਟੀਆਂ ’ਚ ਸ਼ੁਮਾਰ ਹੋ ਗਈ ਹੈ। ਦਸ ਸਾਲਾਂ ਤੋਂ ਘੱਟ ਵਕਫ਼ੇ ਦੌਰਾਨ ਹੀ ਏਸ਼ੀਆ ਪੱਧਰ ਦੀ ਵਕਾਰੀ ਦਰਜਾਬੰਦੀ ’ਚ ਜਗ੍ਹਾ ਬਣਾਉਣ ਵਾਲੀ ਚੰਡੀਗੜ੍ਹ ਯੂਨੀਵਰਸਿਟੀ ਭਾਰਤ ਹੀ ਨਹੀਂ ਬਲਕਿ ਏਸ਼ੀਆ ਦੀ ਪਹਿਲੀ ਸੱਭ ਤੋਂ ਘੱਟ ਉਮਰ ਦੀ ਯੂਨੀਵਰਸਿਟੀ ਬਣ ਗਈ ਹੈ, ਜੋ ਇਸ ਸਾਲ ਦੀ ਸੱਭ ਤੋਂ ਵੱਡੀ ਪ੍ਰਾਪਤੀ ਸਮਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅਕਾਦਮਿਕ ਵਕਾਰ ਸਬੰਧੀ ਜਾਰੀ ਕੀਤੀ ਰੈਕਿੰਗ ’ਚ ’ਵਰਸਿਟੀ ਨੂੰ 214 ਰੈਂਕ ਪ੍ਰਾਪਤ ਹੋਇਆ ਹੈ।ਉਨ੍ਹਾਂ ਦੱਸਿਆ ਕਿ ਇੰਟਰਨੈਸ਼ਨਲ ਰੈਕਿੰਗ ਐਕਸਪਰਟ ਗਰੁੱਪ ਵੱਲੋਂ ਪ੍ਰਮਾਣਿਤ ਕਿਊ.ਐਸ ਬਰਤਾਨੀਆ ਦੀ ਪ੍ਰਸਿੱਧ ਰੇਟਿੰਗ ਅਤੇ ਰੈਕਿੰਗ ਸੰਸਥਾ ਹੈ, ਜੋ ਵਿਸ਼ਵ ਭਰ ਵਿੱਚ ਉੱਚ ਸਿੱਖਿਆ ਸੰਸਥਾਵਾਂ ਦੇ ਵਿਸ਼ਲੇਸ਼ਣ ਲਈ ਮਾਹਿਰ ਹੈ। ਕਿਊ.ਐਸ ਵਿਸ਼ਵ ਭਰ ਦੇ ਵਿਦਿਅਕ ਅਦਾਰਿਆਂ ਲਈ ਵੱਖ-ਵੱਖ ਦਰਜਾਬੰਦੀਆਂ ਜਾਰੀ ਕਰਦਾ ਹੈ, ਜਿਸ ਵਿੱਚ ਕਿਊ.ਐਸ ਵਿਸ਼ਵ ਯੂਨੀਵਰਸਿਟੀ ਰੈਕਿੰਗ ਅਤੇ ਏਸ਼ੀਆ ਯੂਨੀਵਰਸਿਟੀਜ਼ ਰੈਂਕਿੰਗ ਸ਼ਾਮਲ ਹੈ।
    ਏਸ਼ੀਆ ਰੈਕਿੰਗ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਸਬੰਧੀ ਮਾਪਦੰਡਾਂ ਦੇ ਆਧਾਰ ’ਤੇ ’ਵਰਸਿਟੀ ਨੂੰ 223ਵਾਂ ਰੈਂਕ ਪ੍ਰਾਪਤ ਹੋਇਆ ਹੈ।ਚੰਡੀਗੜ੍ਹ ਯੂਨੀਵਰਸਿਟੀ ਭਾਰਤ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿਚੋਂ 6ਵੇਂ ਸਥਾਨ ’ਤੇ ਹੈ ਜਿਨ੍ਹਾਂ ਨੇ ਕਿਊ.ਐਸ ਏਸ਼ੀਆ ਯੂਨੀਵਰਸਿਟੀਜ਼ ਰੈਕਿੰਗ ਹਾਸਲ ਕੀਤੀ ਹੈ। ਸਰਬੋਤਮ ਰੋਜ਼ਗਾਰ ਪ੍ਰਦਾਨ ਸਬੰਧੀ ਜਾਰੀ ਕੀਤੀ ਰੈਕਿੰਗ ਤਹਿਤ ’ਵਰਸਿਟੀ ਨੇ ਭਾਰਤ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿਚੋਂ ਪਹਿਲਾ ਰੈਂਕ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਿਊ.ਐਸ ਏਸ਼ੀਆ ਯੂਨੀਵਰਸਿਟੀ ਰੈਂਕਿੰਗ ਹਾਸਲ ਕਰਨ ਵਾਲੀਆਂ ਭਾਰਤ ਦੀਆਂ 119 ਯੂਨੀਵਰਸਿਟੀਆਂ (ਸਰਕਾਰੀ ਅਤੇ ਗ਼ੈਰ ਸਰਕਾਰੀ) ਵਿਚੋਂ ਚੰਡੀਗੜ੍ਹ ਯੂਨੀਵਰਸਿਟੀ ਨੇ 38ਵਾਂ ਰੈਂਕ ਹਾਸਲ ਕੀਤਾ ਹੈ।
    ਡਾ. ਬਾਵਾ ਨੇ ਦੱਸਿਆ ਕਿ ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਸਾਲ-2021 ਲਈ ਜਾਰੀ ਕੀਤੀ ਨਿਰਫ਼-2021 (ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ) ਰੈਕਿੰਗ ’ਚ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੇ ਯੂਨੀਵਰਸਿਟੀ ਪੱਧਰ ’ਤੇ ਦੇਸ਼ ਭਰ ਵਿਚੋਂ 52ਵਾਂ ਸਥਾਨ ਪ੍ਰਾਪਤ ਕੀਤਾ ਹੈ। ਯੂਨੀਵਰਸਿਟੀ ਪੱਧਰ ਦੀ ਰੈਕਿੰਗ ’ਚ ਪਹਿਲੀ ਵਾਰ ਸ਼ੁਮਾਰ ਹੁੰਦਿਆਂ ਸੀਯੂ ਨੇ ਪੰਜਾਬ ਵਿਚੋਂ ਦੂਜਾ ਸਥਾਨ ਹਾਸਲ ਕੀਤਾ ਹੈ ਜਦਕਿ ਸੂਬੇ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿਚੋਂ ਪਹਿਲਾ ਸਥਾਨ ਅਤੇ ਉੱਤਰ ਭਾਰਤ ਦੀਆਂ ਯੂਨੀਵਰਸਿਟੀਆਂ ਵਿਚੋਂ ਚੌਥਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ ਚੰਗੀ ਕਾਰਗੁਜ਼ਾਰੀ ਵਿਖਾਉਂਦੇ ਹੋਏ ਇੰਜੀਨੀਅਰਿੰਗ ਦੇ ਖੇਤਰ ’ਚ 84ਵੇਂ ਰੈਂਕ ਤੋਂ ਵੱਡੀ ਪੁਲਾਂਘ ਪੁੱਟਦਿਆਂ 61ਵਾਂ ਰੈਂਕ ਹਾਸਲ ਕਰਕੇ ਟ੍ਰਾਈਸਿਟੀ ਵਿਚੋਂ ਪਹਿਲੇ ਸਥਾਨ ’ਤੇ ਰਹੀ ਹੈ। ਸੂਬਾ ਪੱਧਰ ’ਤੇ ਚੰਡੀਗੜ੍ਹ ਯੂਨੀਵਰਸਿਟੀ ਨੇ ਚੌਥਾ ਸਥਾਨ ਜਦਕਿ ਉੱਤਰ ਭਾਰਤ ਦੀਆਂ ਯੂਨੀਵਰਸਿਟੀਆਂ ਵਿਚੋਂ 6ਵਾਂ ਸਥਾਨ ਹਾਸਲ ਕਰਨ ’ਚ ਕਾਮਯਾਬ ਰਹੀ ਹੈ ਅਤੇ ਪ੍ਰਾਈਵੇਟ ਖੇਤਰ ਦੀਆਂ ਯੂਨੀਵਰਸਿਟੀਆਂ ਵਿਚੋਂ ਸਮੁੱਚੇ ਉੱਤਰ ਭਾਰਤ ’ਚ ਸਿਖਰ ’ਤੇ ਕਾਬਜ਼ ਹੋਈ ਹੈ। ਓਵਰਆਲ ਸ਼੍ਰੇਣੀ ਅਧੀਨ ਜਾਰੀ ਹੋਈ ਦਰਜਾਬੰਦੀ ’ਚ ਦੇਸ਼ ਵਿਆਪੀ ਪੱਧਰ ’ਤੇ 77ਵਾਂ ਸਥਾਨ ਹਾਸਲ ਕਰਨ ਦੇ ਨਾਲ-ਨਾਲ ’ਵਰਸਿਟੀ ਸੂਬੇ ’ਚ 5ਵੇਂ ਸਥਾਨ ਅਤੇ ਉੱਤਰ ਭਾਰਤ ਵਿਚੋਂ 6ਵੇਂ ਸਥਾਨ ’ਤੇ ਰਹੀ ਹੈ।
    ਉਨ੍ਹਾਂ ਕਿਹਾ ਕਿ ਤਕਨੀਕੀ ਸਿੱਖਿਆ ਦੇ ਖੇਤਰ ’ਚ ਸੁਚੱਜੀਆਂ ਅਤੇ ਮਿਆਰੀਆਂ ਸੇਵਾਵਾਂ ਸਦਕਾ ’ਵਰਸਿਟੀ ਦੇ ਇੰਜੀਨੀਅਰਿੰਗ ਕੋਰਸਾਂ ਨੂੰ ਨੈਸ਼ਨਲ ਮਾਨਤਾ ਬੋਰਡ (ਐਨ.ਬੀ.ਏ) ਵੱਲੋਂ ਮਾਨਤਾ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਪ੍ਰਮੁੱਖ ਮੈਗਜ਼ੀਨ ‘ਦ ਵੀਕ’ ਵੱਲੋਂ ਜਾਰੀ ਕੀਤੇ ’ਹੰਸਾ ਰਿਸਰਚ ਸਰਵੇਖਣ-2021’ ਤਹਿਤ ਪ੍ਰਦਾਨ ਕੀਤੀ ਗਈ ਹੈ। ਪ੍ਰਾਈਵੇਟ ਸਰਬੋਤਮ ਯੂਨੀਵਰਸਿਟੀਆਂ ਸਬੰਧੀ ਜਾਰੀ ਕੀਤੀ ਦਰਜਾਬੰਦੀ ਵਿੱਚ ਦੇਸ਼ ਭਰ ਦੀ ਚੋਟੀ ਦੀਆਂ 7 ਪ੍ਰਾਈਵੇਟ ਬਹੁ-ਅਨੁਸ਼ਾਸਨੀ ਸੰਸਥਾਵਾਂ ਵਿੱਚ ਸ਼ੁਮਾਰ ਹੋ ਗਈ ਹੈ। ਇਸੇ ਤਰ੍ਹਾਂ ਸਮੁੱਚੇ ਭਾਰਤ ਦੀਆਂ ਉਭਰ ਰਹੀਆਂ ਬਹੁ-ਅਨੁਸ਼ਾਸਨੀ ਯੂਨੀਵਰਸਿਟੀਆਂ ਵਿਚੋਂ ਪਹਿਲੇ ਸਥਾਨ ’ਤੇ ਰਹੀ ਹੈ ਜਦਕਿ ’ਵਰਸਿਟੀ ਨੂੰ ਦੇਸ਼ ਭਰ ਦੀਆਂ ਸਰਕਾਰੀ ਅਤੇ ਗ਼ੈਰ-ਸਰਕਾਰੀ ਯੂਨੀਵਰਸਿਟੀਆਂ ਵਿੱਚੋਂ 36ਵਾਂ ਰੈਂਕ ਹਾਸਲ ਹੋਇਆ ਹੈ।ਉੱਤਰ ਭਾਰਤ ਵਿਚ ਚੰਡੀਗੜ੍ਹ ਯੂਨੀਵਰਸਿਟੀ ਨੇ ਓਵਰਆਲ ਪੱਧਰ ’ਤੇ ਬਹੁ-ਅਨੁਸ਼ਾਸਨੀ ਯੂਨੀਵਰਸਿਟੀਆਂ ਦੀ ਸ਼੍ਰੇਣੀ ਵਿੱਚ 11ਵਾਂ ਅਤੇ ਉੱਤਰ ਭਾਰਤ ਦੀਆਂ ਪ੍ਰਾਈਵੇਟ ਸੰਸਥਾਵਾਂ ਵਿਚੋਂ ਸਰਬੋਤਮ ਯੂਨੀਵਰਸਿਟੀਆਂ ਸਬੰਧੀ ਸ੍ਰੇਣੀ ਵਿੱਚ ’ਵਰਸਿਟੀ ਨੂੰ ਦੂਜਾ ਸਥਾਨ ਪ੍ਰਾਪਤ ਹੋਇਆ ਹੈ।
    ਡਾ. ਬਾਵਾ ਨੇ ਦੱਸਿਆ ਕਿ ਚੋਟੀ ਦੀ ਰੈਕਿੰਗ ਏਜੰਸੀ ਇੰਡੀਆ ਟੂਡੇ ਅਤੇ ਐਮ.ਡੀ.ਆਰ.ਏ ਵੱਲੋਂ ਜਾਰੀ ਕੀਤੀ ਯੂਨੀਵਰਸਿਟੀ ਰੈਕਿੰਗ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਨੇ ਆਲ ਇੰਡੀਆ ਪੱਧਰ ’ਤੇ ਪ੍ਰਾਈਵੇਟ ਯੂਨੀਵਰਸਿਟੀਆਂ ਵਿਚੋਂ 16ਵਾਂ ਰੈਂਕ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਰਿਸਰਚ ਅਤੇ ਇਨੋਵੇਸ਼ਨ ਦੇ ਖੇਤਰ ’ਚ ਪਿਛਲੇ ਤਿੰਨ ਸਾਲਾਂ ’ਚ ਸੱਭ ਤੋਂ ਜ਼ਿਆਦਾ ਪੇਟੈਂਟ ਫਾਈਲ ਕਰਨ ਵਾਲੀ ਦੇਸ਼ ਦੀ ਪਹਿਲੀ ਯੂਨੀਵਰਸਿਟੀ ਰਹੀ ਹੈ ਜਦਕਿ ਪੇਟੈਂਟ ਗ੍ਰਾਂਟ ਦੇ ਮਾਮਲੇ ’ਚ ਤੀਜਾ ਸਥਾਨ ਹਾਸਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਪ੍ਰਮੁੱਖ ਮੈਗਜ਼ੀਨ ਆਊਟਲੁੱਕ ਵੱਲੋਂ ਸਾਲ 2021 ਲਈ ਜਾਰੀ ਕੀਤੀ ਗਈ ਰੈਕਿੰਗ ਤਹਿਤ ਆਲ ਇੰਡੀਆ ਬੈਸਟ ਪ੍ਰਾਈਵੇਟ ਯੂਨੀਵਰਸਿਟੀ ਰੈਕਿੰਗ ਵਿੱਚ ’ਵਰਸਿਟੀ ਨੂੰ ਦੇਸ਼ ਭਰ ’ਚ 5ਵਾਂ ਸਥਾਨ ਮਿਲਿਆ ਹੈ ਜਦਕਿ ਯੂਨੀਵਰਸਿਟੀ ਨੇ ਉੱਤਰ ਭਾਰਤ ਸਮੇਤ ਪੰਜਾਬ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਅਤੇ ਸਹੂਲਤਾਂ ਪ੍ਰਦਾਨ ਕਰਨ ਵਾਲੀਆਂ ਭਾਰਤ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿਚੋਂ ਚੰਡੀਗੜ੍ਹ ਯੂਨੀਵਰਸਿਟੀ ਨੂੰ ਦੂਜਾ ਸਥਾਨ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇਨ੍ਹਾਂ ਪ੍ਰਾਪਤੀਆਂ ਦਾ ਸਿਹਰਾ ਵਿਦਿਆਰਥੀਆਂ ਅਤੇ ਫੈਕਲਟੀ ਦੀ ਮਿਹਨਤ ਨੂੰ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਭਵਿੱਖ ’ਚ ਇਨ੍ਹਾਂ ਰੈਕਿੰਗਾਂ ’ਚ ਹੋਰ ਸੁਧਾਰਾਂ ਲਈ ਵਿਸੇਸ਼ ਰਣਨੀਤਕ ਖਰੜਾ ਤਿਆਰ ਕੀਤਾ ਗਿਆ ਹੈ ਅਤੇ ਆਉਣ ਵਾਲੇ ਸਾਲਾਂ ’ਚ ’ਵਰਸਿਟੀ ਨੂੰ ਹੋਰ ਵਿਸ਼ਵ ਪੱਧਰੀ ਦਰਜਾਬੰਦੀਆਂ ’ਚ ਸ਼ੁਮਾਰ ਕਰਨ ਲਈ ਸਮਰਪਿਤ ਹੋ ਕੇ ਕੰਮ ਕੀਤਾ ਜਾ ਰਿਹਾ ਹੈ।

No comments:


Wikipedia

Search results

Powered By Blogger