SBP GROUP

SBP GROUP

Search This Blog

Total Pageviews

Friday, December 10, 2021

ਸੀਜੀਸੀ ਲਾਂਡਰਾ ਵਿਖੇ ਪੰਜਵੀਂ ਕੋਵਿਡ ਟੀਕਾਕਰਣ ਮੁਹਿੰਮ ਦਾ ਆਯੋਜਨ

 ਐਸ ਏ ਐਸ ਨਗਰ, 10 ਦਸੰਬਰ : ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾ ਵਿਖੇ ਸਿਵਲ ਹਸਪਤਾਲ, ਐਸਏਐਸ ਨਗਰ ਦੇ ਸਹਿਯੋਗ ਅਤੇ ਸ੍ਰੀ ਹਰਬੰਸ ਸਿੰਘ (ਐਸਡੀਐਮ) ਦੀ ਅਗਵਾਈ ਹੇਠ ਪੰਜਵੀਂ ਕੋਵਿਡ ਟੀਕਾਕਰਣ ਮੁਹਿੰਮ ਦਾ ਆਯੋਜਨ ਕੀਤਾ ਗਿਆ।ਦੇਸ਼ ਵਿੱਚ ਵੱਧ ਰਹੀ ਕੋਰੋਨਾ ਸੰਬੰਧੀ ਚਿੰਤਾ ਦੇ ਮੱਦੇਨਜ਼ਰ ਕਰਮਚਾਰੀਆਂ ਅਤੇ ਵਿਿਦਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਸੁਰੱਖਿਅਤ ਮਾਹੌਲ ਕਾਇਮ ਕਰਨ ਲਈ


 ਅਦਾਰੇ ਵੱਲੋਂ ਪੰਜਵੀਂ ਵਾਰ ਟੀਕਾਕਰਣ ਮੁਹਿੰਮ ਕਰਵਾਈ ਗਈ ਹੈ। ਸੀਜੀਸੀ ਵੱਲੋਂ ਵਿਿਦਆਰਥੀਆਂ ਅਤੇ ਸਟਾਫ ਦਾ ਪੂਰਾ ਟੀਕਾਕਰਨ ਯਕੀਨੀ ਬਣਾਉਣ ਲਈ ਇੱਕ ਸਫਲ ਕੋਸ਼ਿਸ਼ ਕੀਤੀ ਗਈ ਜੋ ਕਿ ਕਾਫ਼ੀ ਸ਼ਲਾਘਾਯੋਗ ਹੈ।
ਇਸ ਮੁਹਿੰਮ ਵਿੱਚ ਸਰਗਰਮ ਭਾਗੀਦਾਰੀ ਦੇ ਨਾਲ-ਨਾਲ ਕਾਲਜ ਪ੍ਰਬੰਧਨ ਟੀਮ ਦੀ ਵੀ ਹੌਂਸਲਾ ਅਫ਼ਜਾਈ ਕੀਤੀ ਗਈ ਜੋ ਨੇ ਮੁਹਿੰਮ ਨੂੰ ਸਫਲ ਬਣਾਉਣ ਲਈ ਲਗਾਤਾਰ ਯਤਨ ਕਰਦੇ ਰਹੇ ਹਨ ਅਤੇ ਕੈਂਪਸ ਦੀ ਸੁਰੱਖਿਆ ਯਕੀਨੀ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਹੈ।

No comments:


Wikipedia

Search results

Powered By Blogger