SBP GROUP

SBP GROUP

Search This Blog

Total Pageviews

ਡੀ ਡੀ ਪੰਜਾਬੀ ਤੇ ਨਵੇਂ ਸਾਲ ਦਾ ਰੰਗਾਰੰਗ ਪ੍ਰੋਗਰਾਮ ਸੂਹੀ ਫੁਲਕਾਰੀ 2022 ਅੱਜ

ਚੰਡੀਗੜ੍ਹ, 30 ਦਸੰਬਰ : ਸਤਰੰਗ ਇੰਟਰਟੇਨਰਸ ਵਲੋਂ ਨਵੇਂ ਸਾਲ ਦਾ ਰੰਗਾਰੰਗ ਪ੍ਰੋਗਰਾਮ ਸੂਹੀ ਫੁਲਕਾਰੀ 202 ਬਣਾਇਆ ਗਿਆ ਹੈ | ਜਿਸ ਵਿਚ ਪੰਜਾਬ ਦੇ ਮਸ਼ਹੂਰ ਰਾਜ  ਗਾਇਕ ਦੁਰਗਾ ਰੰਗੀਲਾ, ਫਿਲਮ ਅਦਾਕਾਰ ਅਤੇ ਕਾਮੇਡੀ ਕਿੰਗ ਜਸਵਿੰਦਰ ਭੱਲਾ, ਬਾਲ ਮੁਕੰਦ ਸ਼ਰਮਾ, ਲੋਕ ਗਾਇਕ ਸੁਖਵਿੰਦਰ ਸੁੱਖੀ, ਸਤਵੀਰ ਸੱਤੀ, ਰਜ਼ਾ ਹੀਰ, ਹਰਵਿੰਦਰ ਹੈਰੀ, ਬੌਬੀ ਬਾਜਵਾ, ਅਨੁਜਾ ਸਿਨਹਾ, ਰਹਿਮਤ ਸਾਹਬ, ਰੂਹੀ ਬਹਿਲ ਅਤੇ ਮਨੀ ਸਹਿਜੋ ਮਾਜਰਾ  ਤੁਹਾਡੇ ਰੂਬਰੂ ਹੋਣਗੇ| 


ਇਸ ਪ੍ਰੋਗਰਾਮ ਦੀ ਸੰਚਾਲਕਾ ਦੀ ਭੂਮਿਕਾ ਅਨੂਪਮਾ ਸ਼ਰਮਾ (ਮਿਸਜ਼ ਯੂਨੀਵਰਸ ਅਰਬ ਏਸ਼ੀਆ ) ਵੱਖਰੇ ਅੰਦਾਜ਼ ਨਾਲ ਚਾਰ ਚੰਨ ਲਾਗਾਉਂਣਗੇ | ਇਸ ਪ੍ਰੋਗਰਾਮ ਦੇ ਪ੍ਰੋਡੂਸਰ ਕਸ਼ਮੀਰ ਸਿੰਘ ਸੋਹਲ, ਕੁਲਜੀਤ ਸਿੰਘ ਖਾਲਸਾ  ਨੇ ਨਵੇਂ ਸਾਲ ਦੀ ਵਧਾਈ ਦਿੰਦੇ  ਹੋਏ  ਦੱਸਿਆ ਕਿ ਇਹ ਪ੍ਰੋਗਰਾਮ ਪੰਜਾਬੀ ਸੱਭਿਆਚਾਰ  ਨੂੰ ਉਤਸ਼ਾਹ  ਕਰਨ ਲਈ  "ਨਗਾੜਾ ਫਿਲਮ ਸਟੂਡੀਓ, ਮੋਹਾਲੀ " ਵਿਚ ਫਿਲਮਾਇਆ  ਗਿਆ ਹੈ | ਇਸ ਪ੍ਰੋਗਰਾਮ ਦੇ ਸਿਨੇਮਾਟੋਗ੍ਰਾਫ਼ੀ  ਹਰਜੀਤ ਸਿੰਘ 


ਐਡੀਟਿੰਗ ਹਰਨਾਮ ਹੈਰੀ ਅਤੇ ਕੋਰੀਓਗ੍ਰਾਫੀ  ਮਨਦੀਪ  ਮੈਂਡੀ ਨੇ ਕੀਤੀ ਹੈ | ਪਿਛਲੇ  ੨੨ ਸਾਲਾਂ ਤੋਂ  ਨਵੇਂ ਸਾਲ ਦੇ ਪ੍ਰੋਗਰਾਮ  ਬਣਾਉਂਦੇ ਆ  ਰਹੇ ਨਿਰਦੇਸ਼ਕ ਜਸਵਿੰਦਰ ਜੱਸੀ  ਨੇ  ਦੱਸਿਆ ਕਿ ਇਹ ਪ੍ਰੋਗਰਾਮ ਪੀਛਲੇ ਪ੍ਰੋਗਰਾਮਾਂ ਦੀ ਤਰ੍ਹਾਂ  ਇਸ ਵਾਰੀ ਵੀ ਤੁਹਾਡੇ ਮਨੋਰੰਜਨ ਲਈ  ਨਵੇਂ ਰੰਗ ਲੈਕੇ ਆਏ ਹਾਂ|  ਇਹ ਪ੍ਰੋਗਰਾਮ ਸੂਹੀ ਫੁਲਕਾਰੀ ਡੀ ਡੀ ਪੰਜਾਬੀ ਤੇ  ਸ਼ਾਮੀ 7  ਵਜੇ ਤੋਂ ਲੈਕੇ 8 ਵਜੇ ਤਕ ਵਿਖਾਇਆ ਜਾਏਗਾ ਇਹ ਸਾਰੀ ਜਾਣਕਾਰੀ ਪ੍ਰੋਗਰਾਮ ਦੇ ਸਹਾਇਕ ਨਿਰਦੇਸ਼ਕ  ਸਤਵੀਰ ਸੱਤੀ ਤੇ ਰਘੂਵੀਰ  ਰਘੂ ਨੇ ਸਾਂਝੀ ਕੀਤੀ |


No comments:


Wikipedia

Search results

Powered By Blogger