ਐਸ ਏ ਐਸ ਨਗਰ 19 ਦਸੰਬਰ : ਸਿਹਤ ਵਿਭਾਗ ਦੇ ਮਲਟੀਪਰਪਜ ਕੇਡਰ ਅਤੇ ਹੋਰ ਕੈਟਾਗਰੀਆ ਦੇ ਮਿਲਣ ਵਾਲੇ ਭੱਤੇ ਐਫ ਟੀ ਏ ,ਪੈਡੂ ਭੱਤਾ ,2016ਤੋ ਬਾਅਦ ਭਰਤੀ ਮੁਲਾਜਮਾ ਤੇ ਪਰਖ ਅਧੀਨ ਸਮੇ ਛੇਵਾ ਤਨਖਾਹ ਕਮਿਸਨ ਲਾਗੂ ਨਾ ਕਰਨ ਅਤੇ ਏਰੀਅਰ ਦੱਬਣ,ਏ ਸੀ ਪੀ ਸਕੀਮ 4,9,14 ਸਾਲਾਂ ਬਾਰੇ ਮਾਰੂ ਪੱਤਰ ਕੱਢਣ ਦੇ ਖਿਲਾਫ, ਅਤੇ ਕੰਟਰੇਕਟ ਫੀਮੇਲ ਸਟਾਫ ਨੁੰ ਵਿਭਾਗ ਅਧੀਨ ਲਿਆ ਕਿ ਰੈਗਲੂਰ ਕਰਨ ਸਮੇਤ ਹੋਰ ਮੰਗਾ ਨੁੰ ਲੈ ਕਿ ਸਿਹਤ ਵਿਭਾਗ ਦੇ ਮੁਲਾਜਮਾ ਵਿੱਚ ਵਿਆਪਕ ਰੋਸ ਪੰਜਾਬ ਸਰਕਾਰ ਦੇ ਖਿਲਾਫ ਪੈਦਾ ਹੋ ਗਿਆ ਹੈ ਇਸੇ ਦੇ ਮੰਦੇਨਜਰ ਮਲਟੀਪਰਪਜ ਹੈਲਥ ਇੰਪਲਾਈਜ਼ ਮੇਲ ਫੀਮੇਲ ਯੂਨੀਅਨ ਪੰਜਾਬ ਵਲੋ ਪੂਰੇ ਸੂਬੇ ਵਿੱਚ ਪਿਛਲੇ ਦਿਨੀ ਜਿਲਾ ਪੱਧਰ ਤੇ ਰੋਸ ਰੈਲੀਆ ਕਰਕੇ ਸਰਕਾਰ ਦੀਆ ਅਰਥੀਆ ਸਾੜੀਆ ਗਾਈਆ ਅਤੇ20ਦਸੰਬਰ ਤੋ ਮਕੁੰਮਲ ਕਲਮ ਛੋੜ/ਕੰਮ ਛੋੜ ਹੜਤਾਲ ਕਰਕੇ ਡਿਉਟੀਆ ਦਾ ਬਾਈਕਾਟ ਕੀਤਾ ਹੈ
ਅਤੇ ਮੰਗਾ ਦੇ ਹੱਲ ਲਈ ਮੁੱਖ ਮੰਤਰੀ ਦੀ ਰਹਾਇਸ ਵਾਲੇ ਹਲਕੇ ਖਰੜ ਦੇ ਸਰਕਾਰੀ ਹਸਪਤਾਲ ਦੇ ਨੇੜੇ ਨਗਰ ਕੋਸਲ ਪਾਰਕ ਵਿਖੇ 21ਦਸੰਬਰ ਨੁੰ ਮਹਾਰੈਲੀ ਵੀ ਰੱਖੀ ਹੈ ਇਸ ਸਬੰਧੀ ਮਲਟੀਪਰਪਜ ਹੈਲਥ ਇੰਪਲਾਈਜ਼ ਮੇਲ ਫੀਮੇਲ ਯੂਨੀਅਨ ਪੰਜਾਬ ਦੇ ਆਗੂਆ ਜਸਵੀਰ ਕੋਰ ਮੂਨਕ,ਗੁਰਪ੍ਰੀਤ ਸਿੰਘ ਮੰਗਵਾਲ, ਗੁਰਦੇਵ ਸਿੰਘ ਢਿਲੋ,ਕਸਮੀਰ ਕੋਰ ਕਪੂਰਥਲਾ ਨੇ ਕਿਹਾ ਕਿ ਭਾਵੇ ਅਸੀ ਅੱਜ ਪੰਜਾਬ ਯੁ ਟੀ ਮੁਲਾਜਮ/ਪੈਨਸਨਰ ਸਾਝੇ ਫਰੰਟ ਦੀ ਰੈਲੀ ਵਿੱਚ ਵੀ ਸਮੂਲੀਅਤ ਕੀਤੀ ਹੈ ਪਰ ਸਿਹਤ ਵਿਭਾਗ ਵਲੋ ਆਪਣੀ ਵਿਭਾਗੀ ਅਤੇ ਸਾਝੀਆ ਮੰਗਾ ਲਈ 21ਦਸੰਬਰ ਦੀ ਰੈਲੀ ਕੀਤੀ ਜਾ ਰਹੀ ਹੈ ਆਗੂਆ ਨੇ ਕਿਹਾ ਕਿ ਪਹਿਲਾ ਤਾ ਪੰਜਾਬ ਸਰਕਾਰ ਨੇ ਛੇਵੇ ਤਨਖਾਹ ਕਮਿਸਨ ਦੀ ਸਿਫਾਰਸਾ ਟਾਈਮ ਸਿਹਤ ਵਿਭਾਗ ਦੇ ਮਲਟੀਪਰਪਜ ਕੇਡਰ ਦੇ ਸਕੇਲ ਘਟਾਏ ਫਿਰ ਹੁਣ ਭੱਤਿਆ ਤੇ ਕੈਚੀ ਚਲਾ ਦਿੱਤੀ ਜੋ ਕਿ ਨਾ ਸਹਿਣਯੋਗ ਹੈ
ਇਸ ਤੋ ਪਹਿਲਾ ਸਾਡੇ ਵਿਭਾਗ ਦੇ ਕੰਟਰੇਕਟ ਕਾਮੇ ਵੀ ਸਵਾ ਮਹੀਨੇ ਤੋ ਹੜਤਾਲਾ ਤੇ ਹਨ ਕੋਵਿਡ ਦੇ ਵਿੱਚ ਇੰਨੀਆ ਵਧੀਆ ਡਿਉਟੀਆ ਕਰਨ ਦੇ ਬਵਾਜੂਦ ਸਰਕਾਰ ਦਾ ਸਿਹਤ ਵਿਭਾਗ ਦੇ ਮੁਲਾਜਮਾ ਨਾਲ ਅਜਿਹਾਵਤੀਰਾ ਅਤਿ ਨਿੰਦਣਯੋਗ ਹੈ ਆਗੂਆ ਨੇ ਸਮੁੱਚੇ ਮਲਟੀਪਰਪਜ ਕੇਡਰ ਸਮੇਤ ਸਿਹਤ ਵਿਭਾਗ ਦੀਆ ਹੋਰ ਜਥੇਬੰਦੀਆਂ ਨੁੰ ਅਪੀਲ ਕੀਤੀ ਕਿ ਉਹ ਇਸ ਰੈਲੀ ਵਿੱਚ ਹੁਮਹਾਮ ਕਿ ਪਹੁੰਚਣ ਇਸ ਮੋਕੇ ਵਿਰਸਾ ਸਿੰਘ ਪੰਨੁ, ਨਰਿੰਦਰ ਸਰਮਾ, ਜਗਤਾਰ ਜਜੀਰਾ, ਤਿ੍ਪਤਾ ਸਰਮਾ,ਸੁਸਮਾ ਅਰੋੜਾ, ਲਖਵਿੰਦਰ ਕੋਰ ਜੋਹਲ, ਬਲਜੀਤ ਮੁਹਾਲੀ, ਅਮਨਦੀਪ ਕੋਰ ਗੁਰਦਾਸਪੁਰ ,ਜਗਤਾਰ ਪਟਿਆਲਾ, ਰਾਜਿੰਦਰ ਮੁਹਾਲੀ ,ਰਣਦੀਪ ਫਤਿਹਗੜ ,ਵਿਜੇ ਖੋਖਰ ,ਜਸਵਿੰਦਰ ਪੰਧੇਰ ,ਮਨਜੀਤ ਕੋਰ ਫਰੀਦਕੋਟ ,ਸੁਖਜੀਤ ਸੇਖੋ, ਅਵਤਾਰ ਗੰਢੂਆ ,ਰਾਜਵਿੰਦਰ ਕੋਰ ਤੋ ਇਲਾਵਾ ਹੋਰ ਆਗੂ ਹਾਜਰ ਸਨ।
No comments:
Post a Comment