SBP GROUP

SBP GROUP

Search This Blog

Total Pageviews

ਮਹਿਲਾ ਸਸ਼ਕਤੀਕਰਨ ਲਈ ਅਹਿਮ ਭੂਮਿਕਾ ਨਿਭਾਏਗੀ ਅਰਵਿੰਦ ਕੇਜਰੀਵਾਲ ਦੀ ਤੀਜੀ ਗਰੰਟੀ: ਅਨਮੋਲ ਗਗਨ ਮਾਨ

 ਖਰੜ, 3 ਦਸੰਬਰ : ਪੰਜਾਬ ਦੀਆਂ ਧੀਆਂ ਦੇ ਸਸ਼ਕਤੀਕਰਨ ਲਈ ਅਰਵਿੰਦ ਕੇਜਰੀਵਾਲ ਦੀ ਤੀਜੀ ਗਰੰਟੀ ਇੱਕ ਮੀਲਪੱਥਰ ਸਾਬਿਤ ਹੋਵੇਗੀ। ਜਿੱਥੇ ਔਰਤਾਂ ਦੇ ਸਮਾਜਿਕ ਹਲਾਤਾਂ ਨੂੰ ਸੁਧਾਰਨ ਲਈ ਪਿਛਲੀਆਂ ਸਰਕਾਰਾਂ ਨੇ ਕੋਈ ਠੋਸ ਕਦਮ ਨਹੀਂ ਚੁੱਕੇ ਓਥੇ ਹੀ ਆਮ ਆਦਮੀ ਪਾਰਟੀ ਵੱਲੋਂ 18 ਸਾਲ ਤੋਂ ਉੱਤੇ ਦੀ ਹਰ ਮਹਿਲਾ ਨੂੰ 1000 ਰੁਪਏ ਦਾ ਮਹੀਨੇਵਾਰ ਭੱਤਾ ਦੇਣ ਦੇ ਐਲਾਨ ਨੇ ਉਮੀਦ ਦੀ ਨਵੀਂ ਕਿਰਨ ਜਗਾਈ ਹੈ। ਇਨ੍ਹਾਂ ਗੱਲਾਂ ਦਾ ਜ਼ਿਕਰ ਆਮ ਆਦਮੀ ਪਾਰਟੀ ਪੰਜਾਬ ਦੇ ਖਰੜ ਤੋਂ ਹਲਕਾ ਇੰਚਾਰਜ ਅਨਮੋਲ ਗਗਨ ਮਾਨ ਨੇ ਖਰੜ ਹਲਕੇ ਵਿੱਚ ਪੈਂਦੇ ਪਿੰਡ ਤਿਊੜ ਵਿਖੇ ਆਯੋਜਿਤ ਜਨ ਸਭਾ ਨੂੰ ਸੰਬੋਧਤ ਕਰਦੇ ਹੋਏ ਕਿਹਾ।



ਸ਼ੁੱਕਰਵਾਰ ਨੂੰ ਆਪਣੇ ਚੋਣ ਪ੍ਰਚਾਰ ਨੂੰ ਰਫ਼ਤਾਰ ਦਿੰਦੇ ਹੋਏ ਮਾਨ ਨੇ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀ ਗਈ ਤੀਜੀ ਗਰੰਟੀ ਬਾਰੇ ਪਿੰਡ ਤਿਊੜ ਵਾਸੀਆਂ ਨੂੰ ਜਾਗਰੁਕ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੀਆਂ ਮਹਿਲਾਵਾਂ ਨੂੰ ਸਵੈਨਿਰਭਰ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਬਜ਼ੁਰਗ ਔਰਤਾਂ ਨੂੰ ਬੁਢਾਪਾ ਪੈਨਸ਼ਨ ਮਿਲ ਰਹੀ ਹੈ ਉਨ੍ਹਾਂ ਨੂੰ ਪੈਨਸ਼ਨ ਦੇ ਨਾਲ਼ ਹੀ ਇਹ ਭੱਤਾ ਵੀ ਦਿੱਤਾ ਜਾਵੇਗਾ। ਹਜ਼ਾਰ ਰੁਪਏ ਪ੍ਰਤੀ ਮਹੀਨਾ ਭਾਵੇਂ ਬਹੁਤ ਜ਼ਿਆਦਾ ਨਹੀਂ ਹੁੰਦੇ ਪਰ ਇਹ ਨਿੱਕੀ ਜਿਹੀ ਰਕਮ ਮਹਿਲਾਵਾਂ ਨੂੰ ਆਪਣਿਆਂ ਫੈਸਲਿਆਂ 'ਤੇ ਸੰਪੂਰਨ ਅਜ਼ਾਦੀ ਦਵਾਉਣ ਦੇ ਰਾਹ ਤੇ ਇੱਕ ਮਹੱਤਵਪੂਰਨ ਕਦਮ ਸਾਬਿਤ ਹੋਵੇਗਾ। ਜਿੱਥੇ ਹਰ ਘਰ ਵਿਚ ਔਰਤਾਂ ਨੂੰ ਆਪਣੇ ਨਿੱਕੇ ਨਿੱਕੇ ਚਾਵਾਂ ਨੂੰ ਪੂਰਾ ਕਰਨ ਲਈ ਪਾਈ-ਪਾਈ ਬਚਾਉਂਦਿਆਂ ਸਾਲਾਂ ਬੀਤ ਜਾਂਦੇ ਹਨ ਓਥੇ 'ਆਪ' ਦੀ ਇਹ ਗਰੰਟੀ ਔਰਤਾਂ ਦੇ ਹੱਕਾਂ ਲਈ ਇੱਕ ਮਜ਼ਬੂਤ ਪਹਿਲ ਹੋਵੇਗੀ। ਉਨ੍ਹਾਂ ਪਿਛਲੀਆਂ ਕਾਂਗਰਸ ਅਤੇ ਬਾਦਲ ਸਰਕਾਰਾਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਦੀ ਲੋਕ ਭਲਾਈ ਨੂੰ ਕੇਵਲ ਫੋਕੇ ਬਿਆਨਾਂ ਤੱਕ ਸੀਮਤ ਰੱਖਣ ਦੇ ਨਤੀਜੇ ਵਜੋਂ ਪੰਜਾਬ ਦੀ ਅੱਧੀ ਜਵਾਨੀ ਦੇਸ਼ ਛੱਡਣ ਲਈ ਮਜਬੂਰ ਹੋਈ ਹੈ ਅਤੇ ਬਾਕੀ ਬਚਦੇ ਨੌਜਵਾਨ ਆਪਣਿਆਂ ਹੱਕਾਂ ਲਈ ਸੜਕਾਂ 'ਤੇ ਧੱਕੇ ਖਾ ਰਹੇ ਹਨ। ਖੇਤੀ ਪ੍ਰਧਾਨ ਸੂਬਾ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਕਿਸਾਨਾਂ ਨੂੰ ਸਰਕਾਰ ਵੱਲੋਂ ਮੁਢਲੀਆਂ ਸਹੂਲਤਾਂ ਤੋਂ ਵੀ ਵਾਂਝੇ ਰੱਖਿਆ ਗਿਆ ਹੈ।

ਇਸ ਦੌਰਾਨ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਵਾਰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਆਕੇ ਰਿਵਾਇਤੀ ਪਾਰਟੀਆਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਤਿਆਰ ਬਰ ਤਿਆਰ ਹਨ। ਦਿੱਲੀ ਦੀ ਤਰਜ਼ 'ਤੇ ਪੰਜਾਬ ਦੇ ਸਿੱਖਿਆ ਅਤੇ ਸਿਹਤ ਸਹੂਲਤਾਂ ਨੂੰ ਧੁਰ ਤੋਂ ਸੁਰਜੀਤ ਕੀਤਾ ਜਾਵੇਗਾ ਤਾਂ ਜੋ ਪੰਜਾਬ ਦੇ ਹਰ ਵਰਗ ਨੂੰ ਉੱਚ ਪੱਧਰੀ ਸੁਵਿਧਾਵਾਂ ਉਪਲੱਬਧ ਕਰਵਾਈਆਂ ਜਾ ਸਕਣ। ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਨਵੇਂ ਪੰਜਾਬ ਦੀ ਸਿਰਜਣਾ ਕਰਨ ਲਈ ਵਚਨਬੱਧ ਹੈ।

No comments:


Wikipedia

Search results

Powered By Blogger