SBP GROUP

SBP GROUP

Search This Blog

Total Pageviews

Saturday, January 7, 2023

ਮੌਜ਼ੂਦਾ ਆਪ ਵਿਧਾਇਕ, ਕੁਲਵੰਤ ਸਿੰਘ ਮੋਹਾਲੀ ਵਿੱਚ ਪ੍ਰਵਾਨ ਕਰਵਾਏ ਗਏ ਇਕ ਵੀ ਵਿਕਾਸ ਕੰਮਾਂ ਨੂੰ ਗਿਣਾ ਦੇਣ - ਬਲਬੀਰ ਸਿੱਧੂ

 ਐਸ.ਏ.ਐਸ. ਨਗਰ, 07 ਜਨਵਰੀ - ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੌਜ਼ੂਦਾ ਆਪ ਦੇ ਵਿਧਾਇਕ, ਸ੍ਰੀ ਕੁਲਵੰਤ ਸਿੰਘ, ਮੋਹਾਲੀ ਵਿੱਚ ਉਨ੍ਹਾਂ ਵੱਲੋਂ ਪ੍ਰਵਾਨ ਕਰਵਾਏ ਗਏ ਇਕ ਵੀ ਵਿਕਾਸ ਕੰਮਾਂ ਨੂੰ ਗਿਣਾ ਦੇਣ। ਸਿੱਧੂ ਨੇ ਤੰਜ ਕਸਦਿਆਂ ਹੋਏ ਕਿਹਾ ਕਿ ਦੋਸ਼ ਲਗਾਉਣਾ ਬਹੁਤ ਸੌਖਾ ਹੈ ਪਰ ਵਿਕਾਸ ਦੇ ਕੰਮਾਂ ਨੂੰ ਸਿਰੇ ਚੜਾਉਣਾ ਬਹੁਤ ਔਖਾ ਹੈ। ਉਨ੍ਹਾਂ ਨੇ ਕਿਹਾ ਕਿ ਮੋਹਾਲੀ ਅਤੇ ਨਾਲ ਜੁੜੇ ਪਿੰਡਾਂ ਦੇ ਵਾਸੀਆਂ ਨੇ ਪਿਛਲੇ 5 ਸਾਲਾਂ ਵਿੱਚ ਸ਼ਹਿਰ ਨੂੰ ਹਰ ਰੋਜ਼ ਨਵੀਆਂ ਉੱਚਾਈਆਂ ਛੂੰਦੇ ਹੋਏ ਵੇਖਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਚਕੂਲਾ ਅਤੇ ਚੰਡੀਗੜ੍ਹ ਵੀ ਮੋਹਾਲੀ ਦੇ ਵਿਕਾਸ ਮਾਡਲ ਤਰਜ਼ ਉੱਤੇ ਆਪਣਾ ਵਿਕਾਸ ਕੰਮ ਕਰਵਾ ਰਹੇ ਸਨ, ਪਰ ਇਹ ਗੱਲ ਆਪ ਦੇ ਵਿਧਾਇਕ ਨੂੰ ਮਨਜ਼ੂਰ ਨਹੀਂ। ਉਹ ਸੱਤਾ ਵੀ ਭੋਗਣਾ ਵਿਚ ਮਸ਼ਗੂਲ ਹਨ ਅਤੇ ਵਿਕਾਸ ਦਾ ਕੋਈ ਕੰਮ ਵੀ ਨਹੀਂ ਕਰਨਾ ਚਾਹੁੰਦੇ ਹਨ।

ਸਿੱਧੂ ਨੇ ਆਰੋਪ ਲਿਆਉਂਦੇ ਹੋਏ ਕਿਹਾ ਕਿ ਅੱਜ ਮੋਹਾਲੀ ਦੇ ਵਿਕਾਸ ਦੀ ਗਤੀ ਨੂੰ ਰੋਕਣ ਦੇ ਪੂਰੀ ਯਤਨ ਕੀਤੇ ਜਾ ਰਹੇ ਹਨ । ਆਪਣਿਆਂ ਨਿੱਜੀ ਰੰਜਿਸ਼ਾਂ ਕਰਕੇ ਅੱਜ ਮਿਊਂਨਸਿਪਲ ਕਾਰਪੋਰੇਸ਼ਨ ਨੂੰ ਆਪਣਾ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਹੈ ਅਤੇ ਕੁਰਸੀ ਦੇ ਮੋਹ ਦੀ ਖ਼ਾਤਰ ਲੋਕਾਂ ਦੇ ਕੰਮਾਂ ਨਾਲ ਸਮਝੌਤਾ ਕੀਤਾ ਜਾ ਰਿਹਾ ਹੈ । ਸਿੱਧੂ ਨੇ ਕਿਹਾ ਮਿਊਂਨਸਿਪਲ ਕਾਰਪੋਰੇਸ਼ਨ ਦੇ ਮੇਅਰ ਨਾਲ ਕੀਤੀ ਧੱਕੇਸ਼ਾਹੀ ਨੂੰ ਹਾਈ ਕੋਰਟ ਵਲੋਂ ਜਲਦ ਇਨਸਾਫ਼ ਦਿਤਾ ਜਾਵੇਗਾ ਅਤੇ ਅਸੀਂ ਮੋਹਾਲੀ ਦੇ ਵਿਕਾਸ ਨਾਲ ਕੋਈ ਸਮਝੌਤਾ ਨਹੀਂ ਹੋਣ ਦਵਾਂਗੇ ।



ਸਿੱਧੂ ਨੇ ਕਿਹਾ ਕਿ ਉਨ੍ਹਾਂ ਵੇਲੇ ਪ੍ਰਵਾਨ ਕੀਤੇ ਵਿਕਾਸ ਦੇ ਕੰਮ ਅਗਲੇ 20 ਸਾਲ ਦੀ ਸੋਚ ਨੂੰ ਲੈਕੇ ਕੀਤੇ ਗਏ ਹਨ । ਅੱਜ ਮੋਹਾਲੀ ਹਰ ਘਰ ਵਿੱਚ ਪੀਣ ਦਾ ਸਾਫ਼ ਪਾਣੀ ਹੈ ਅਤੇ ਨਾ ਤਾਂ ਮੋਹਾਲੀ ਵਿੱਚ ਕੋਈ ਸੀਵਰੇਜ ਦੇ ਕੋਈ ਸਮੱਸਿਆ ਬਾਕੀ ਹੈ ਅਤੇ ਔਰ ਨਾ ਹੀ ਬਿਜਲੀ ਦੀ। ਪਾਰਕਾਂ ਵਿੱਚ ਓਪਨ ਜਿਮ, ਸ਼ੈਡ, ਲਾਈਟਾਂ, ਨੇਚਰ ਪਾਰਕ, ਕੁਰਸੀਆਂ ਅਤੇ ਸਾਰਿਆਂ ਸੁਵਿਧਾਵਾਂ ਹਨ, ਜਿੰਨ੍ਹਾਂ ਦੀ ਸਾਂਭ ਵਿਸ਼ਵ ਪੱਧਰ ਨਾਲ ਕੀਤੀ ਜਾਂਦੀ ਹੈ।। ਅੱਜ ਸਾਰੀਆਂ ਵੱਡਿਆਂ ਕੰਪਨੀਆਂ, ਉਦਯੋਗ ਇਨਵੈਸਟ ਕਰਨ ਲਈ ਮੋਹਾਲੀ ਵੱਲ ਰੁੱਖ ਕਰ ਰਹੇ ਹਨ, ਕਿਉਂਕਿ ਅਸੀਂ ਮੋਹਾਲੀ ਵਿੱਚ ਵਪਾਰਕ ਈਕੋਸਿਸਟਮ ਕਾਇਮ ਕਰਨ ਉੱਤੇ ਹਮੇਸ਼ਾ ਜ਼ੋਰ ਦਿੱਤਾ ਸੀ ।

ਸਿੱਧੂ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਸਿਹਤ ਵਿਭਾਗ ਦੇ ਅਧਿਕਾਰੀਆਂ, ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਦੇ ਅਣਥੱਕ ਯਤਨਾਂ ਸਦਕਾ ਪੰਜਾਬ ਦੇ ਹਾਲਾਤ ਦੂਜੇ ਸੂਬਿਆਂ ਦੇ ਮੁਕਾਬਲੇ ਕੀਤੇ ਵਧੀਆ ਸਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਗੁਆਂਢੀ ਸੂਬਿਆਂ ਦੇ ਲੋਕ ਖਾਸ ਕਰਕੇ ਦਿੱਲੀ ਤੋਂ ਲੋਕ ਇਲਾਜ ਲਈ ਆਉਂਦੇ ਰਹੇ। ਪੰਜਾਬ ਵਿਚ ਕੋਵਿਡ ਨੂੰ ਰੋਕਣ ਲਈ ਕੀਤੇ ਗਏ ਕੰਮਾਂ ਦੀ ਪ੍ਰਧਾਨ ਮੰਤਰੀ ਵੱਲੋਂ ਵੀ ਸ਼ਲਾਘਾ ਕੀਤੀ ਗਈ ਸੀ।
 ਉਨ੍ਹਾਂ ਅੱਗੇ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਸੇਵਾ ਵਿਚ ਹਮੇਸ਼ਾ ਹਾਜ਼ਿਰ ਰਹਾਂਗੇ।

ਸਿੱਧੂ ਨੇ ਵਿਧਾਇਕ ਕੁਲਵੰਤ ਸਿੰਘ ਨੂੰ ਕਿਹਾ ਕਿ ਚੋਣਾਂ ਤੋਂ ਬਾਅਦ ਉਨ੍ਹਾਂ ਨੇ ਮੋਹਾਲੀ ਦੇ ਕਿਸੇ ਵੀ ਪਿੰਡ ਦਾ ਦੌਰਾ ਕਿਉਂ ਨਹੀਂ ਕੀਤਾ ਅਤੇ ਪਿੰਡਾਂ ਦੇ ਕੰਮਾਂ ਨੂੰ ਪਹਿਲ ਕਿਉਂ ਨਹੀਂ ਦਿੱਤੀ ਜਾ ਰਹੀ ਹੈ। ਇੰਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਵਿਧਾਇਕ ਸਾਬ ਦਾ ਸਿਰਫ ਵੋਟਾਂ ਨਾਲ ਹੀ ਲੈਣ-ਦੇਣਾ ਸੀ ਅਤੇ ਅੱਜ ਉਹ ਲੋਕਾਂ ਨੂੰ ਪਛਾਣ ਤੋਂ ਵੀ ਇਨਕਾਰ ਕਰਦੇ ਹਨ। ਸਿੱਧੂ ਨੇ ਕਿਹਾ ਪਿੰਡਾਂ ਵਿੱਚ ਪੰਚਾਇਤੀ ਜ਼ਮੀਨਾਂ ਉੱਤੇ ਨਾਜਾਇਜ਼ ਕਬਜੇ ਦੀ ਸੱਚਾਈ ਹੁਣ ਲੋਕਾਂ ਦੇ ਸਾਹਮਣੇ ਆ ਗਈ ਹੈ, ਜਿਸ ਨਾਲ ਲੋਕਾਂ ਵਿੱਚ ਭਾਰੀ ਗੁੱਸਾ ਹੈ । ਮੇਰੀ ਸਰਕਾਰ ਤੋਂ ਬੇਨਤੀ ਹੈ ਕਿ ਉਹ ਇਸ ਮਾਮਲੇ ਦੀ ਉੱਚ ਪੱਧਰ ਜਾਂਚ ਕਰਵਾਉਣ ਦੇ ਨਾਲ-ਨਾਲ ਪਿੰਡ ਦੇ ਲੋਕਾਂ ਨੂੰ ਇਨਸਾਫ ਦਿਵਾਂਏ।

No comments:


Wikipedia

Search results

Powered By Blogger