ਐਸ ਏ ਐਸ ਨਗਰ, 10 ਦਸੰਬਰ : ਊਰਜਾ
ਕੁਸ਼ਲਤਾ ਬਿਊਰੋ, ਬਿਜਲੀ ਮੰਤਰਾਲਾ, ਸਰਕਾਰ ਦੀ ਅਗਵਾਈ ਹੇਠ ਪੇਡਾ ਵੱਲੋਂ ਇਲੈਕਟ੍ਰਿਕ
ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ 8 ਦਸੰਬਰ 2021 ਤੋਂ 14 ਦਸੰਬਰ 2021 ਤੱਕ ਮਨਾਏ ਜਾ
ਰਹੇ ਊਰਜਾ ਸੰਭਾਲ ਜਾਗਰੂਕਤਾ ਹਫ਼ਤਾ ਤਹਿਤ ਗੋ ਇਲੈਕਟ੍ਰਿਕ ਮੁਹਿੰਮ ਦੇ ਤਹਿਤ ਰੋਡ ਸ਼ੋਅ
ਕੀਤਾ ਗਿਆ । ਰੋਡ ਸ਼ੋਅ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਸ੍ਰੀ ਅਮਰਬੀਰ ਸਿੰਘ, ਸਟੇਟ
ਟਰਾਂਸਪੋਰਟ ਕਮਿਸ਼ਨਰ, ਪੰਜਾਬ ਨੇ ਵਧੀਆ ਭਵਿੱਖ ਲਈ ਇਲੈਕਟ੍ਰੀਕਲ ਵਾਹਨਾਂ ਨੂੰ ਅਪਣਾਉਣ
ਅਤੇ ਉਨ੍ਹਾਂ ਦੇ ਲਾਭਾਂ 'ਤੇ ਜ਼ੋਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਇਹ ਮੁਹਿੰਮ
ਵੱਖ-ਵੱਖ ਇਲੈਕਟ੍ਰਿਕ ਵਾਹਨਾਂ ਜਿਵੇਂ ਕਿ 4 ਪਹੀਆ ਵਾਹਨ, 3 ਪਹੀਆ ਵਾਹਨ, 2 ਪਹੀਆ ਵਾਹਨ
ਆਦਿ ਰਾਹੀਂ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਸਿੱਖਿਅਤ ਕਰੇਗੀ ।
ਸ੍ਰੀ
ਐਮ.ਪੀ. ਸਿੰਘ, ਡਾਇਰੈਕਟਰ, ਪੇਡਾ ਨੇ ਦੱਸਿਆ ਕਿ ਊਰਜਾ ਕੁਸ਼ਲਤਾ ਬਿਊਰੋ ਦੇ
ਦਿਸ਼ਾ-ਨਿਰਦੇਸ਼ਾਂ ਤਹਿਤ ਊਰਜਾ ਸੰਭਾਲ ਅਤੇ ਊਰਜਾ ਕੁਸ਼ਲਤਾ 'ਤੇ ਵੱਖ-ਵੱਖ ਖੇਤਰਾਂ ਵਿੱਚ
ਕਈ ਪਹਿਲਕਦਮੀਆਂ ਕੀਤੀਆਂ ਗਈਆਂ ਹਨ, ਜਿਵੇਂ ਕਿ ਸਟ੍ਰੀਟ ਲਾਈਟਿੰਗ ਅਤੇ ਵਾਟਰ ਪੰਪਿੰਗ
ਵਿੱਚ ਡੈਮੋ ਪ੍ਰੋਜੈਕਟ, ਪੀਏਟੀ ਸਕੀਮ ਦਾ ਸਫਲ ਅਮਲ, ਈਸੀਬੀਸੀ ਲਾਗੂ ਕਰਨਾ, ਪੰਜਾਬ ਰਾਜ
ਊਰਜਾ ਸੰਭਾਲ ਫੰਡ, ਸਰਕਾਰੀ / ਜਨਤਕ ਇਮਾਰਤਾਂ ਦਾ ਨਿਵੇਸ਼ ਗ੍ਰੇਡ ਊਰਜਾ ਆਡਿਟ, ਸਕੂਲਾਂ
ਅਤੇ ਕਾਲਜਾਂ ਦੀਆਂ ਗਤੀਵਿਧੀਆਂ ਰਾਹੀਂ ਪ੍ਰਚਾਰ ਅਤੇ ਜਾਗਰੂਕਤਾ ਕੀਤਾ ਜਾਣਾ ਸ਼ਾਮਲ ਹੈ।
ਇਹਨਾਂ ਗਤੀਵਿਧੀਆਂ ਤੋਂ ਇਲਾਵਾ, ਪੇਡਾ ਰਾਜ ਮਨੋਨੀਤ ਏਜੰਸੀ ਹੋਣ ਦੇ ਨਾਤੇ ਇਲੈਕਟ੍ਰਿਕ
ਵਾਹਨਾਂ ਦੇ ਲਾਭਾਂ ਬਾਰੇ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਇਲੈਕਟ੍ਰਿਕ ਵਾਹਨਾਂ
ਨੂੰ ਵੀ ਉਤਸ਼ਾਹਿਤ ਕਰ ਰਹੀ ਹੈ।
ਸ੍ਰੀ
ਪੰਕਜ ਬਾਵਾ, ਚੀਫ਼ ਟਾਊਨ ਪਲਾਨਰ ਅਤੇ ਕੁ. ਅਮਨਦੀਪ ਕੌਰ ਨਿੱਝਰ, ਐਸ.ਟੀ.ਪੀ., ਗਮਾਡਾ
ਨੇ ਆਮ ਲੋਕਾਂ ਨੂੰ ਕਾਰਬਨ ਫੁੱਟਪ੍ਰਿੰਟਸ ਨੂੰ ਘਟਾਉਣ ਲਈ ਇਲੈਕਟ੍ਰਿਕ ਵਾਹਨਾਂ ਨੂੰ
ਅਪਣਾਉਣ ਲਈ ਉਤਸ਼ਾਹਿਤ ਕੀਤਾ। ਰੋਡ ਸ਼ੋਅ ਤੋਂ ਬਾਅਦ ਕੁਇਜ਼ ਮੁਕਾਬਲੇ ਕਰਵਾਏ ਗਏ ਅਤੇ
ਜੇਤੂਆਂ ਨੂੰ ਇਨਾਮ ਵੰਡੇ ਗਏ। ਇਸ ਰੋਡ ਸ਼ੋਅ ਵਿੱਚ ਸ੍ਰੀ ਮਾਨਵ ਜੈਨ, ਟਾਊਨ ਪਲਾਨਰ,
ਸਥਾਨਕ ਸਰਕਾਰਾਂ ,ਸ੍ਰੀ ਮਨੀ ਖੰਨਾ, ਸ੍ਰੀ ਰੋਹਿਤ ਕੁਮਾਰ, ਸ਼ਰਦ ਸ਼ਰਮਾ, ਪੇਡਾ ਦੇ
ਪ੍ਰੋਜੈਕਟ ਇੰਜੀਨੀਅਰ ਹਾਜ਼ਰ ਸਨ। ਪ੍ਰੋਗਰਾਮ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ
ਨੇ ਵੀ ਭਾਗ ਲਿਆ।
No comments:
Post a Comment