SBP GROUP

SBP GROUP

Search This Blog

Total Pageviews

ਅੰਦੋਲਨ ਨੂੰ ਦੇਸ਼-ਵਿਦੇਸ਼ਤੋਂ ਭਾਰੀ ਸਮਰੱਥਨ ਮਿਲਿਆ-: ਰਵੀਇੰਦਰ ਸਿੰਘ

 ਚੰਡੀਗੜ 10 ਦਸੰਬਰ :    ਅਕਾਲੀ ਦਲ 1920 ਦੇ ਪ੍ਰਧਾਨ ਸ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਸੰਯੁਕਤ ਕਿਸਾਨ ਮੋਰਚੇ ਦੀ ਇਤਿਹਾਸਕ ਜਿੱਤ ਕਰਾਰ ਦਿੰਦਿਆਂ ਕਿਹਾ ਕਿ ਅੰਨਦਾਤੇ ਦੇ ਆਪਸੀ ਇਤਫਾਕ ਤੇ ਸ਼ਾਂਤਮਈ ਮੰਗਾਂ ਮਨਵਾਉਣ ਨਾਲ ਲੋਕਤੰਤਰੀ ਪ੍ਰੰਪਰਾਵਾਂ ਨੂੰ ਕੌੌਮਾਂਤਰੀ ਪੱਧਰ ਤੇ ਬਲ ਮਿਲਿਆ ਹੈ । ਉਨਾ ਮੁਤਾਬਕ ਕਿਸਾਨ ਅੰਦੋਲਨ ਦੀ ਜਿੱਤ ਲਈ ਦੇਸ਼ ਵਿਦੇਸ਼ ਤੋਂ ਭਾਰੀ ਸਮਰੱਥਨ ਮਿਲਿਆ । ਸਾਬਕਾ ਸਪੀਕਰ ਨੇ ਹੋਰ ਦੱਸਿਆ ਕਿ ਪੰਜਾਬੀਆਂ ਦਾ ਇਸ ਘੋਲ ਚ ਅਹਿਮ ਸਥਾਨ ਹੈ । ਕਿਸਾਨਾਂ,ਉਨਾ ਦੇ ਪਰਿਵਾਰਾਂ ,ਬੱਚਿਆਂ ਸਮੇਤ ਬਜੁਰਗਾਂ ਕਹਿਰ ਦੀ ਗਰਮੀ ,ਸਰਦੀ ਆਪਣੇ ਪਿੱਢੇ ਤੇਂ ਹੰਢਾਈ ਤੇ ਸੀਹ ਤੱਕ ਵੀ ਨਹੀ ਕਤਾ ।


 ਤੁਫਾਨ,ਮੀਂਹ,ਹਨੇਰੀ,ਝੱਖੜ ਆਦਿ ਦਾ ਸਾਹਮਣਾ ਕਰੀਬ ਸਾਲ ਭਰ ਤੋ ਵੱਧ ਸਮੇਂ ਤਸ਼ੱਦਦ ਖਿੜੇ ਮੱਥੇ ਪ੍ਰਵਾਨ ਕੀਤਾ । ਉਨਾ ਦੋਸ਼ ਲਾਇਆ ਕਿ ਸਰਕਾਰ ਨੇ ਆਪਣੇ ਸਰੋਤਾਂ ਰਾਹੀ ਕਿਸਾਨ ਅੰਦੋਲਨ ਅਸਫਲ ਕਰਨ ਲਈ ਹਰ ਹੀਲਾ ਵਰਤਿਆਂ ਪਰ ਸੰਘਰਸ਼ ਕਰਨ ਵਾਲਿਆਂ ਵੱਡ-ਵਡੇਰਿਆਂ ਤੋ ਸੇਧ ਲਈ,ਜਿਨਾ ਗੁਰੂ ਕਾ ਬਾਗ ਦੇ ਸੰਘਰਸ਼ ਨੂੰ ਮੱਦੇਨਜਰ ਰਖਿਆ ਜਦ ਅੰਗਰੇਜ ਸਾਮਰਾਜ ਅਣ-ਮਨੁੱਖੀ ਤਸ਼ੱਦਦ ,ਨਿਹੱਥੇ ਸਿੱਖਾਂ ਤੇ ਕਰ ਰਿਹਾ ਸੀ । ਇਸ ਅੰਦੋਲਨ ਚ ਕਰੀਬ 700 ਤੋ ਵੱਧ ਕਿਸਾਨ ਸ਼ਹੀਦ ਹੋਏ ਪਰ ਹੁਕਮਰਾਨਾਂ ਹਾਅ ਦਾ ਨਾਅਰਾ ਮਾਰਨ ਦੀ ਤਾਂ ਪੂੰਜੀਪਤੀਆਂ ਦਾ ਪੱਖ ਲਿਆ,ਜਿਹੜਾ ਸਰਕਾਰਾਂ ਨੂੰ ਸ਼ੋਭਦਾ ਨਹੀ ।ਰਵੀਇੰਦਰ ਸਿੰਘ ਨੇ ਹੋਰ ਦੱਸਿਆ ਕਿ ਪੰਜਾਬ ਦੀਆਂ ਕਰੀਬ 32  ਤੇ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਇਸ ਘੋਲ ਵਿੱਚ ਸ਼ਮੂਲੀਅਤ ਕੀਤੀ । ਉਨਾ ਸਪੱਸ਼ਟ ਕੀਤਾ ਕਿ ਹਰ ਵਰਗ ਨੇ ਸਰਕਾਰ ਤੇ ਦਬਾਅ ਬਣਾਇਆ । ਕੁਝ ਸਿਆਸੀ ਦਲਾਂ ਹਰ ਸੰਭਵ ਮਦਦ ਕੀਤੀ । ਸਾਬਕਾ ਸਪੀਕਰ ਨੇ ਖੇਤੀ ਕਾਨੂੰਨ ਵਾਪਸ ਲੈਣ ਬਾਅਦ ,ਕਿਸਾਨ ਸੰਗਠਨਾਂ ਨੂੰ ਖੇਤੀ ਕਾਨੂੰਨ ਵਾਪਸ ਲੈਣ ਬਾਅਦ,ਕਿਸਾਨ ਸੰਗਠਨਾਂ ਨੂੰ ਅਪੀਲ ਕੀਤੀ ਕਿ ਉਹ ਭਵਿੱਖ ਵਿੱਚ ਵੀ ਲੋਕਤੰਤਰੀ ਪ੍ਰੰਪਰਾਵਾਂ ਬਰਕਾਰ ਰੱਖਦਿਆਂ ਮਿਹਨਤਕਸ਼ਾਂ ਦੀ ਅਵਾਜ ਬੁਲੰਦ ਰੱਖਣਗੇ । ਉਨਾ ਇਹ ਵੀ ਸਪੱਸ਼ਟ ਕੀਤਾ ਕਿ ਲੋਕਾਂ ਦੇ ਸਹਿਯੋਗ ਆਪਸੀ ਇੱਕਮੁੱਠਤਾ ਬਿਨਾ ਕੋਈ ਵੀ ਸੰਘਰਸ਼ ਜਿਤਿਆ ਨਹੀ ਜਾ ਸਕਦਾ । 13 ਦਸੰਬਰ ਨੂੰ ਸਚਖੰਡ ਹਰਿਮੰਦਰ ਸਾਹਿਬ ਮੱਥਾ ਟੇਕਣ ਆ ਰਹੇ ਕਿਸਾਨ ਸੰਗਠਨਾਂ ਦਾ ਸਵਾਗਤ ਕੀਤਾ ਜਾਵੇਗਾ ਜੋ ਬਹੁਤ ਵੱਡੀ ਜੰਗ ਜਿੱਤ ਕੇ ਵਾਪਸ ਪਰਤੇ ਹਨ ।

No comments:


Wikipedia

Search results

Powered By Blogger