SBP GROUP

SBP GROUP

Search This Blog

Total Pageviews

ਹਲਕਾ ਖਰੜ ਦੇ ਵਾਸੀਆਂ ਨੇ 'ਆਪ' ਨੂੰ ਜਤਾਉਣ ਦਾ ਬਣਾਇਆ ਮਨ, ਰਿਵਾਇਤੀ ਪਾਰਟੀਆਂ ਤੋਂ ਲੋਕ ਪ੍ਰੇਸ਼ਾਨ

ਖਰੜ, 31 ਦਸੰਬਰ :  ਆਮ ਆਦਮੀ ਪਾਰਟੀ ਦੀ ਖਰੜ ਹਲਕੇ ਤੋਂ ਉਮੀਦਵਾਰ ਅਨਮੋਲ ਗਗਨ ਮਾਨ ਨੇ ਸ਼ੁੱਕਰਵਾਰ ਨੂੰ ਪਿੰਡ ਛੋਟੀ ਬੜੀ ਨੱਗਲ਼ ਵਿਖੇ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪਿਛਲੀਆਂ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਨੇ ਪੰਜਾਬ ਵਿੱਚ ਸੇਵਾ ਦੇ ਨਾਂ 'ਤੇ ਕੇਵਲ ਰਾਜ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਕੀਤਾ ਵਿਕਾਸ ਕਾਗਜ਼ਾਂ ਵਿੱਚ ਤਾਂ ਵਿਖਾਈ ਦਿੰਦਾ ਹੈ ਪਰ ਜ਼ਮੀਨੀ ਹਲਾਤ ਕੁਝ ਹੋਰ ਹੀ ਸੱਚਾਈ ਬਿਆਨ ਕਰਦੇ ਹਨ। ਰਿਵਾਇਤੀ ਪਾਰਟੀਆਂ ਦੇ ਭ੍ਰਿਸ਼ਟਾਚਾਰ ਅਤੇ ਮਾਫੀਆ ਰਾਜ ਕਾਰਨ ਹਲਕਾ ਨਿਵਾਸੀਆਂ ਨੇ 'ਆਪ' ਨੂੰ ਜਿਤਾਉਣ ਦਾ ਮਨ ਬਣਾ ਲਿਆ ਹੈ।



ਹਲਕੇ ਵਿੱਚ ਆਪਣੇ ਚੋਣ ਪ੍ਰਚਾਰ ਨੂੰ ਤੇਜ਼ ਕਰਦੇ ਹੋਏ ਆਮ ਆਦਮੀ ਪਾਰਟੀ ਨੇਤਾ ਅਨਮੋਲ ਗਗਨ ਮਾਨ ਨੇ ਹਲਕੇ ਦੇ ਪਿੰਡ ਛੋਟੀ ਬੜੀ ਨੱਗਲ਼ ਵਿਖੇ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਵਸਨੀਕਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਵੱਲੋਂ ਝੱਲੀਆਂ ਜਾਂਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਿਲ ਕੀਤੀ। ਪਿੰਡ ਵਾਸੀਆਂ ਨੇ ਦੱਸਿਆ ਕਿ ਕਿਵੇਂ ਲੋਕ ਟੁੱਟੀਆਂ ਸੜਕਾਂ, ਮਾੜੇ ਸਿੱਖਿਆ ਪ੍ਰਬੰਧ, ਗੰਧਲਾ ਪਾਣੀ, ਡਿਸਪੈਂਸਰੀ ਦੀ ਕਮੀ, ਬਿਜਲੀ ਕੱਟ ਅਤੇ ਆਵਾਜਾਈ ਜਿਹੀਆਂ ਗੰਭੀਰ ਸਮੱਸਿਆਵਾਂ ਤੋਂ ਪ੍ਰੇਸ਼ਾਨ ਹਨ। ਮਾਨ ਨਾਲ ਗੱਲਬਾਤ ਕਰਦੇ ਹੋਏ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਇਸ ਵਾਰ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ ਤਾਂ ਜੀ ਭ੍ਰਿਸ਼ਟ ਸਰਕਾਰੀ ਤੰਤਰ ਤੋਂ ਨਿਜਾਤ ਪਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪਿੰਡ ਦੀ ਪੰਚਾਇਤ ਨਾਲ ਸਰਕਾਰ ਵੱਲੋਂ ਗਰਾਂਟ ਦੇ ਨਾਂ 'ਤੇ ਭੱਦਾ ਮਜ਼ਾਕ ਕੀਤਾ ਗਿਆ ਹੈ। 


ਜਿੱਥੇ ਆਉਣ ਜਾਣ ਲਈ ਕਿਸੇ ਸਰਕਾਰੀ ਆਵਾਜਾਈ ਸਾਧਨ ਦਾ ਪ੍ਰਬੰਧ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ ਹੁੰਦੇ ਹਨ ਓਥੇ ਹੀ ਤੰਗ ਅਤੇ ਟੁੱਟੀਆਂ ਸੜਕਾਂ ਲੋਕਾਂ ਦੇ ਆਉਣ-ਜਾਣ ਨੂੰ ਪ੍ਰਭਾਵਿਤ ਕਰਦੀਆਂ ਹਨ। ਖੇਤੀਬਾੜੀ ਲਈ ਪਾਣੀ ਦੇ ਸਰੋਤਾਂ ਦੀ ਘਾਟ ਕਾਰਨ ਹੁੰਦੀ ਸਮੱਸਿਆ ਪਹਿਲਾਂ ਹੀ ਜੱਗ ਜਾਹਰ ਹੈ। ਸਰਕਾਰਾਂ ਵੱਲੋਂ ਕੀਤੀ ਜਾਂਦੀ ਵੋਟ ਬੈਂਕ ਦੀ ਰਾਜਨੀਤੀ ਦਾ ਖਮਿਆਜ਼ਾ ਇਨ੍ਹਾਂ ਘੱਟ ਆਬਾਦੀ ਵਾਲੇ ਪਿੰਡਾਂ ਦੇ ਲੋਕਾਂ ਨੂੰ ਝੱਲਣਾ ਪੈਂਦਾ ਹੈ। ਇਸ ਕਾਰਨ ਇਨ੍ਹਾਂ ਪਿੰਡਾਂ ਦੇ ਲੋਕ ਅੱਜ ਤੱਕ ਬੁਨਿਆਦੀ ਸਹੂਲਤਾਂ ਦੀ ਘਾਟ ਝੱਲਣ ਲਈ ਮਜਬੂਰ ਹਨ। ਮਾਨ ਨੇ ਪਿੰਡ ਵਾਸੀਆਂ ਨੂੰ ਯਕੀਨ ਦੁਆਇਆ ਕਿ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ 'ਤੇ ਪੰਜਾਬ ਦੇ ਪਿੰਡਾਂ ਨੂੰ ਹਰ ਬੁਨਿਆਦੀ ਸਹੂਲਤਾਂ ਉਪਲੱਬਧ ਕਰਵਾਈਆਂ ਜਾਣਗੀਆਂ ਤਾਂ ਜੋ ਲੋਕਾਂ ਦੇ ਜੀਵਨ ਪੱਧਰ ਨੂੰ ਊਚਾ ਚੁੱਕਿਆ ਜਾ ਸਕੇ।

ਮਾਨ ਨੇ ਵਿਰੋਧੀ ਧਿਰਾਂ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿੱਥੇ ਸਰਕਾਰਾਂ ਦਾ ਫਰਜ਼ ਆਮ ਜਨਜੀਵਨ ਨੂੰ ਬਿਹਤਰ ਸਹੂਲਤਾਂ ਉਪਲੱਬਧ ਕਰਵਾਉਣਾ ਹੁੰਦਾ ਹੈ ਓਥੇ ਹੀ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਕੇਵਲ ਆਪਣੇ ਢਿੱਡ ਭਰਨ ਤੱਕ ਸੀਮਤ ਰਹੀਆਂ ਹਨ। ਸਰਕਾਰਾਂ ਨੇ ਜਨਤਕ ਸਰੋਤਾਂ ਦੀ ਵਰਤੋਂ ਆਪਣੇ ਨਿੱਜੀ ਫਾਇਦੇਆਂ ਲਈ ਕਰਦੇ ਹੋਏ ਲੋਕ ਭਲਾਈ ਨੂੰ ਪੂਰੀ ਤਰਾਂ ਦਰਕਿਨਾਰ ਕੀਤਾ ਹੈ। ਆਪ ਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਸਦੀਆਂ ਤੋਂ ਚਲਦੇ ਆ ਰਹੇ ਕੁਸ਼ਾਸਨ ਤੋਂ ਨਿਜਾਤ ਦਵਾਉਂਦੇ ਹੋਏ ਇੱਕ ਆਦਰਸ਼ ਸਰਕਾਰ ਹੋਣ ਦਾ ਸਬੂਤ ਦੇਵੇਗੀ।
ਇਸ ਮੌਕੇ ਜਨਸਭਾ ਦੌਰਾਨ ਸ੍ਰੀ ਚੰਦ, ਸੁਰਿੰਦਰ ਸਿੰਘ, ਕੰਵਲ ਕੁਮਾਰ, ਰਾਮ ਕੁਮਾਰ, ਪਾਵਨ ਕੁਮਾਰ, ਤਰਸੇਮ ਰਾਮ, ਅਨੂ ਬੱਬਰ, ਸਰਬਜੋਤ ਕੌਰ ਆਦਿ ਪਾਰਟੀ ਵਲੰਟੀਅਰ ਸਮੇਤ ਸਮੂਹ ਪਿੰਡ ਵਾਸੀ ਮੌਜੂਦ ਸਨ।

No comments:


Wikipedia

Search results

Powered By Blogger