SBP GROUP

SBP GROUP

Search This Blog

Total Pageviews

ਮਾਜਰੀ ਬਲਾਕੇ ਦੇ ਪਿੰਡ ਸੰਗਾਲਾ ਦਾ ਕਿਸਾਨ ਬਣਿਆ ਹੋਰਨਾ ਕਿਸਾਨਾਂ ਲਈ ਪ੍ਰਰੇਨਾ ਸਰੋਤ

ਐਸ.ਏ.ਐਸ ਨਗਰ/ ਮਾਜਰੀ, 21 ਦਸੰਬਰ : ਕਿਸਾਨਾਂ  ਨੂੰ ਅਜੋਕੇ ਸਮੇਂ ਵਿੱਚ ਖੇਤੀ ਕਰਨ ਵਿੱਚ ਨਵੀਆਂ -ਨਵੀਂਆਂ ਮੁਸ਼ਕਲਾਂ ਪੇਸ਼ ਆ ਰਹੀਆਂ ਹਨ, ਜਿਵੇਂ ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾਂ ਹੋ ਜਾਣਾ, ਮੰਡੀ ਕਰਨ ਦੀ ਸਮੱਸਿਆ,  ਵੱਧ ਲਾਗਤ ਤੇ ਘੱਟ ਮੁਨਾਫਾ, ਜ਼ਮੀਨ ਵਿੱਚ ਖੁਰਾਕੀ ਤੱਤਾਂ ਦੀ ਘਾਟ ਅਤੇ ਉਪਜਾਊ ਪਣ ਵਿੱਚ ਗਿਰਾਵਟ ਵੇਖੀ ਜਾ ਰਹੀ ਹੈ। ਇਸ ਤੋਂ ਇਲਾਵਾ ਸਮਾਜਿਕ ਮੁਸ਼ਕਲਾਂ ਜਿਵੇਂ ਕਿ ਨਵੀਂ ਪੀੜੀ ਦਾ ਖੇਤੀ ਵਿੱਚ ਘੱਟਦੇ ਰੁਝਾਨ ਕਰਕੇ ਅੱਜ ਦਾ ਕਿਸਾਨ ਬੇਹਾਲ ਹੋ ਰਿਹਾ ਹੈ।

ਪਰ ਅੱਜ ਵੀ ਕੁਝ ਕਿਸਾਨ ਵੀਰ ਜੋ ਕਿ  ਆਪਣੀ ਸੂਝ ਬੂਝ ਦੇ ਨਾਲ ਆਮਦਨੀ ਵਧਾ ਕਿ ਆਪਣੇ ਜੀਵਣ ਪੱਧਰ ਨੂੰ ਉੱਚਾ ਚੁੱਕ ਰਹੇ ਹਨ  ਅਤੇ  ਵਧੀਆ ਮੁਨਾਫਾ ਕਮਾ ਰਹੇ ਹਨ। ਇਨ੍ਹਾਂ ਕਿਸਾਨਾਂ ਵਿੱਚੋਂ ਇੱਕ ਹੈ ਮਾਜਰੀ ਬਲਾਕ ਚ ਪੈਂਦੇ ਪਿੰਡ ਸੰਗਾਲਾ ਦਾ ਕਿਸਾਨ ਸ੍ਰੀ ਪ੍ਰਭਜੀਤ ਸਿੰਘ ਜਿਨ੍ਹਾਂ ਵੱਲੋਂ ਕਈ ਸਾਲਾਂ ਤੋਂ  ਖੇਤੀਬਾੜੀ ਦਾ ਕਿੱਤਾ ਕੀਤਾ ਜਾ ਰਿਹਾ ਹੈ ਅਤੇ ਕਈ ਸਾਲਾਂ ਤੋਂ ਇਹ ਕਣਕ ਝੋਨੇ ਦੀ ਫਸਲ  ਹੀ  ਲਗਾ ਰਹੇ ਸਨ। ਪਰ ਕੁਝ ਸਮੇਂ  ਬਾਅਦ ਉਨ੍ਹਾਂ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਰਾਬਤਾ ਕਾਇਮ ਕੀਤਾ ।ਵਿਭਾਗ ਦੇ ਮਾਹਿਰਾਂ ਨੇ ਉਨ੍ਹਾਂ ਨੂੰ  ਪਾਣੀ ਦੇ ਡਿੱਗਦੇ ਪੱਧਰ ਨੂੰ ਬਚਾਉਣ ਵਾਸਤੇ, ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਵਾਸਤੇ ਬੇਲੋੜੀਆਂ ਖਾਦਾਂ ਨੂੰ ਘਟਾਉਣ ਅਤੇ ਆਪਣੇ ਆਲੇ ਦੁਆਲੇ ਦੀ ਸਾਂਭ ਸੰਭਾਲ ਲਈ ਜਾਗਰੂਕ ਕੀਤਾ । ਸਾਲ 2020 ਵਿੱਚ ਕਿਸਾਨ (ਪ੍ਰਭਜੀਤ ਸਿੰਘ) ਨੇ ਆਪਣੀ ਸੋਚ ਨੂੰ ਬਦਲਿਆ ਅਤੇ ਆਤਮਾ ਸਕੀਮ ਅਧੀਨ ਪ੍ਰਦਰਸ਼ਨੀ ਪਲਾਟ ਦੇ ਤਹਿਤ ਕਪਾਹ ਦੀ ਖੇਤੀ  ਇੱਕ ਕਿੱਲੇ ਵਿੱਚ ਕੀਤੀ। ਜਿਸ ਵਿੱਚ ਉਸ ਨੂੰ ਤਕਰੀਬਨ 9 ਕੁਇੰਟਲ ਝਾੜ ਪ੍ਰਾਪਤ ਹੋਇਆ ਅਤੇ ਮਾਨਸਾ ਮੰਡੀ ਵਿਚ 6250/-ਰੁਪਏ ਪ੍ਰਤੀ ਕੁਇੰਟਲ ਦੇ ਭਾਅ ਨਾਲ ਵੇਚੀ ।


                 ਕਿਸਾਨ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਕਪਾਹ ਦੀ ਖੇਤੀ ਨੂੰ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਦਿਲ ਵਿੱਚ ਬਹੁਤ ਸਾਰਾ ਡਰ ਸੀ ਜਿਵੇਂ ਕਿ, ਫਸਲ ਦੀ ਸਾਂਭ ਸੰਭਾਲ ਅਤੇ ਮੰਡੀਕਰਨ ਦੀ ਵਰਗੀ ਸਮੱਸਿਆ ਸਬੰਧੀ । ਪਰ ਉਨ੍ਹਾਂ ਨੇ ਇਸ ਸਾਰੇ ਡਰ ਨੂੰ ਪਿੱਛੇ ਛੱਡ ਕਿ ਕਪਾਹ ਦੀ ਖੇਤੀ ਕੀਤੀ ਜੋ ਕਿ ਉਨ੍ਹਾਂ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਹੈ। । ਹੁਣ ਉਨ੍ਹਾਂ ਦਾ ਬਹੁਤ ਉਤਸ਼ਾਹ ਵਧਿਆ ਅਤੇ ਸਾਲ 2021 ਵਿੱਚ ਉਨ੍ਹਾਂ ਨੇ 4 ਕਿੱਲੇ ਵਿੱਚ ਕਪਾਹ ਦੀ ਫਸਲ ਲਗਾਈ ਜਿਸ ਦਾ ਝਾੜ ਪ੍ਰਤੀ ਕਿੱਲਾ 9 ਤੋਂ 10 ਕੁਇੰਟਲ  ਰਿਹਾ।  ਪ੍ਰਭਜੀਤ ਸਿੰਘ ਨੇ ਇੱਕ ਮਿਸਾਲ ਕਾਇਮ ਕੀਤੀ ਹੈ । ਇਸ ਤੋਂ ਇਲਾਵਾ ਜੰਗਲੀ ਪਸ਼ੂਆਂ ਵੱਲੋਂ  ਕਪਾਹ ਦੀ ਫਸਲ ਦਾ ਨੁਕਸਾਨ ਨਹੀਂ ਕੀਤਾ ਗਿਆ । ਇਸ ਉਪਰਾਲੇ ਤੋਂ ਪ੍ਰਭਾਵਿਤ ਹੋ ਕਿ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਪਿੰਡ ਦੇ ਕਿਸਾਨ ਵੀਰਾਂ ਨੇ ਵੀ ਕਪਾਹ ਦੀ ਖੇਤੀ ਕਰਨੀ ਸ਼ੁਰੂ ਕੀਤੀ ਹੈ। ਕਿਸਾਨ ਨੇ ਦੱਸਿਆ ਕਿ ਉਨ੍ਹਾਂ ਨੇ ਨਾਂ ਸਿਰਫ ਇੱਕ ਅਜਿਹੀ ਫਸਲ ਲਗਾਈ ਜਿਹੜੀ ਕਿ ਘੱਟ ਪਾਣੀ ਵਿੱਚ ਲੱਗਦੀ ਹੈ ਪਰ ਮਿੱਟੀ ਅਤੇ ਆਲੇ ਦੁਆਲੇ ਨੂੰ ਵਧੀਆ ਰੱਖਦੀ ਹੈ। ਇਸ ਦੇ ਨਾਲ ਉਨ੍ਹਾਂ ਨੇ ਫਸਲੀ ਵਿਭਿੰਨਤਾ ਨੂੰ ਵੀ ਵਧਾਵਾ ਦਿੱਤਾ ਜਿਵੇਂ ਕਿ ਮੱਕੀ ਅਤੇ ਹਰਾ ਚਾਰਾ ਵੀ ਆਪਣੇ ਖੇਤਾਂ ਵਿੱਚ ਲਗਾਇਆ ਜੋ ਜਿਸ ਨਾਲ ਉਨ੍ਹਾਂ ਦੀ ਆਮਦਨੀ ਵਿਚ ਵਾਧਾ ਹੋਇਆ,  ਮਿੱਟੀ ਦੀ ਉਪਜਾਊ ਸ਼ਕਤੀ ਵੀ ਬਰਕਾਰ ਰਹੀ ਅਤੇ ਪਾਣੀ ਦੀ ਬੱਚਤ ਕੀਤੀ ਗਈ।
ਕਿਸਾਨ ਪ੍ਰਭਜੀਤ ਸਿੰਘ ਆਪਣੇ ਇੱਕ ਹੋਰ ਉਪਰਾਲੇ ਕਾਰਨ ਵੀ ਦੂਸਰੇ ਕਿਸਾਨਾਂ ਲਈ ਪ੍ਰੇਰਨਾ ਦਾਇਕ ਬਣੇ ਹਨ ਪਰਾਲੀ ਨੂੰ ਨਾ ਸਾੜ ਕਿ ਆਪਣੇ ਖੇਤਾਂ ਵਿੱਚ ਕੰਬਾਇਨ ਐਸ.ਐਮ.ਐਸ.ਨਾਲ ਮਿਲਾ ਅਤੇ ਪਰਾਲੀ ਦੇ ਖੁਰਾਕੀ ਤੱਤਾਂ ਨੂੰ ਮਿੱਟੀ ਵਿੱਚ ਰਲਾ ਕਿ ਖੇਤਾਂ ਨੂੰ ਕਣਕ ਦੀ ਫਸਲ ਲਈ ਤਿਆਰ ਕਰਦੇ ਹਨ। ਇਸ ਨਾਲ ਕੁਦਰਤੀ ਸਰੋਤਾਂ ਦਾ ਅਤੇ ਵਾਤਾਵਰਣ ਦਾ ਵੀ ਬਚਾਅ ਹੁੰਦਾ ਹੈ।

No comments:


Wikipedia

Search results

Powered By Blogger