SBP GROUP

SBP GROUP

Search This Blog

Total Pageviews

ਬੂਥਾਂ ਤੇ ਔਰਤਾਂ ਬਜ਼ੁਰਗਾਂ ਅਤੇ ਅਪੰਗ ਵਿਅਕਤੀਆਂ ਲਈ ਕੀਤੇ ਵਿਸ਼ੇਸ਼ ਪ੍ਰਬੰਧਾਂ ਦਾ ਲਿਆ ਜਾਇਜ਼ਾ

 ਐਸ ਏ ਐਸ ਨਗਰ 21 ਦਸੰਬਰ : ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੀਮਤੀ ਈਸ਼ਾ ਕਾਲੀਆ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਐਸ ਏ ਐਸ ਨਗਰ ਵੱਲੋਂ ਅੱਜ ਹਲਕਾ ਡੇਰਾਬੱਸੀ ਵਿੱਚ ਪੈਂਦੇ ਸੰਵੇਦਨਸ਼ੀਲ ਬੂਥਾਂ ਦਾ ਦੌਰਾ ਕੀਤਾ ਗਿਆ ਅਤੇ ਵੱਖ ਵੱਖ ਬੂਥਾਂ ਤੇ ਔਰਤਾਂ ਬਜ਼ੁਰਗਾਂ ਅਤੇ ਅਪੰਗ ਵਿਅਕਤੀਆਂ ਲਈ ਕੀਤੇ ਵਿਸ਼ੇਸ਼ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਗਿਆ l ਇਸ ਮੌਕੇ ਉਨ੍ਹਾਂ ਨਾਲ ਐਸਡੀਐਮ ਡੇਰਾਬਸੀ ਸ੍ਰੀ ਕੁਲਦੀਪ ਬਾਵਾ ਵੀ ਹਾਜ਼ਰ ਸਨ  


ਡਿਪਟੀ ਕਮਿਸ਼ਨਰ ਵੱਲੋਂ ਸੈਕਟਰ ਅਫਸਰਾਂ ਅਤੇ ਬੀਐਲਓਜ਼ ਨੂੰਤੇ ਵਿਸ਼ੇਸ਼ ਨਿਰਦੇਸ਼ ਦਿੱਤੇ ਗਏ ਕਿ ਉਹ ਆਪਣੇ ਆਪਣੇ ਖੇਤਰ ਵਿਚ ਮੋਹਤਬਰ ਵਿਅਕਤੀਆਂ ਨਾਲ ਮੁਲਾਕਾਤ ਕਰਦੇ ਅਤੇ ਪੁਲੀਸ ਨਾਲ ਵੀ ਨੇੜਲਾ ਸਬੰਧ ਬਣਾ ਕੇ ਰੱਖਣ ਤਾਂ ਜੋ ਚੋਣਾਂ ਦੇ ਸੰਬੰਧ ਵਿਚ ਜੇਕਰ ਕੋਈ ਹੰਗਾਮੀ ਹਾਲਤ ਪੈਦਾ ਹੁੰਦੀ ਹੈ ਤਾਂ ਉਸ ਨਾਲ ਨਜਿੱਠਿਆ ਜਾ ਸਕੇ  
ਸਭ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਵੱਲੋਂ ਬਲਟਾਣਾ ਖੇਤਰ ਵਿਚ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਦੌਰਾ ਕੀਤਾ ਗਿਆ ਜਿੱਥੇ ਚੋਣਾਂ ਦੇ ਸਬੰਧ ਵਿਚ ਚਾਰ ਬੂਥ ਬਣਾਏ ਗਏ ਹਨ  ਇਸ ਮਗਰੋਂ ਉਨ੍ਹਾਂ ਵੱਲੋਂ ਬਲਟਾਣਾ ਖੇਤਰ ਵਿਚ ਹੀ  ਸਟਰਾਬੇਰੀ ਸਕੂਲ ਦਾ ਦੌਰਾ ਕੀਤਾ ਗਿਆ l
ਸਰਕਾਰੀ  ਹਾਈ  ਸਮਾਰਟ ਸਕੂਲ ਢਕੋਲੀ  ਵਿਖੇ ਜਾ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਇਸ ਸਕੂਲ ਵਿੱਚ ਪੰਜ ਬੂਥ ਬਣਾਏ ਗਏ ਹਨ ।
ਡਿਪਟੀ ਕਮਿਸ਼ਨਰ ਵੱਲੋਂ ਬੀਐਲਯੂ ਤੋਂ ਇਹ ਜਾਣਕਾਰੀ ਲਈ ਗਈ ਕਿ ਇਸ ਖੇਤਰ ਵਿਚ ਕਿੰਨੀਆਂ ਵੋਟਾਂ ਕੱਟੀਆਂ ਗਈਆਂ ਹਨ ਅਤੇ ਕਿੰਨੇ ਨਵੇਂ ਵੋਟਰ ਬਣੇ ਹਨ  ਉਨ੍ਹਾਂ ਇਹ ਜਾਣਕਾਰੀ ਵੀ ਲਈ ਕਿ ਜੇਕਰ ਕਿਸੇ ਵੋਟਰ ਵੱਲੋਂ ਵੋਟ ਕਟਵਾਉਣੀ ਹੋਵੇ ਤਾਂ ਇਸ ਫਾਰਮ ਨੂੰ ਭਰ ਕੇ ਕਟਵਾਈ ਜਾ ਸਕਦੀ ਹੈ ਅਤੇ ਜੇਕਰ ਕਿਸੇ ਵੋਟਰ ਨੇ ਦੂਸਰੇ ਹਲਕੇ  ਵਿੱਚ  ਵੋਟ ਤਬਦੀਲ ਕਰਾਉਣੀ ਹੋਵੇ ਤਾਂ ਕੀ ਕਾਰਵਾਈ ਕਰਨੀ ਪਵੇਗੀ  ਡਿਪਟੀ ਕਮਿਸ਼ਨਰ ਵੱਲੋਂ ਬੀਐਲਓਜ਼ ਨੂੰ ਖਾਸ ਤੌਰ ਤੇ ਇਹ ਨਿਰਦੇਸ਼ ਵੀ ਦਿੱਤੇ ਗਏ ਕਿ ਅਠਾਰਾਂ ਤੋਂ ਉਨੀ ਸਾਲ ਉਹ ਨੌਜਵਾਨ ਜੋ ਵੋਟ ਬਣਾਉਣ ਦੇ ਯੋਗ ਹੋ ਗਏ ਹਨ, ਉਨ੍ਹਾਂ ਦੀਆਂ ਵੱਧ ਤੋਂ ਵੱਧ ਵੋਟਾਂ ਬਣਾਏ ਜਾਣ ਲਈ  ਘਰ ਘਰ ਜਾ ਕੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਜਾਵੇ ਅਤੇ ਵੋਟ ਬਣਾਉਣੀ ਯਕੀਨੀ ਬਣਾਈ ਜਾਵੇ ।

No comments:


Wikipedia

Search results

Powered By Blogger