ਖਰੜ,28 ਜਨਵਰੀ : ਅੱਜ ਪਿੰਡ ਜੰਡਪੁਰ ਵਿਖੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸਰਦਾਰ ਰਣਜੀਤ ਸਿੰਘ ਗਿੱਲ ਦੇ ਹੱਕ ਵਿੱਚ ਉਨ੍ਹਾਂ ਦੇ ਸਪੁੱਤਰ ਸ.ਅਮਨਦੀਪ ਗਿੱਲ ਨੇ ਸਥਾਨਕ ਲੀਡਰਸ਼ਿਪ ਦੇ ਨਾਲ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪਿੰਡ ਵਾਸੀਆਂ ਦੀਆ ਮੁਸ਼ਕਿਲਾਂ ਵੀ ਸੁਣੀਆਂ ਅਤੇ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਦਾ ਵਿਸ਼ਵਾਸ ਦਿਵਾਇਆ। ਲੋਕਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਉਹਨਾਂ ਲਈ ਹਲਕੇ ਦਾ ਵਿਕਾਸ ਉਹਨਾਂ ਲਈ ਸਭ ਤੋਂ ਅਹਿਮ ਅਤੇ ਜ਼ਰੂਰੀ ਕਾਰਜ ਹੈ ਜਿਸ ਨੂੰ ਅੱਗੇ ਵਧਾਉਣ ਲਈ ਆਪ ਸਭ ਦਾ ਸਾਥ ਬਹੁਤ ਲਾਜ਼ਮੀ ਹੈ
ਸੋ ਸਾਨੂੰ ਮਾਣ ਹੈ ਕਿ ਤੁਸੀਂ ਸਾਡੇ ਹੱਕ ਵਿੱਚ ਭਰਵਾਂ ਹੁੰਗਾਰਾ ਭਰਿਆ ਹੈ।ਜਿਸ ਲਈ ਅਸੀਂ ਹਮੇਸ਼ਾ ਆਪ ਦੇ ਰਿਣੀ ਰਹਾਂਗੇ।ਇਸ ਮੌਕੇ 'ਤੇ ਸ. ਅਮਨ ਗਿੱਲ ਦੇ ਨਾਲ ਖਰੜ ਨਗਰ ਕੌਂਸਲ ਤੋਂ ਪਰਮਿੰਦਰ ਲੌਂਗੀਆ, ਰਣਧੀਰ ਸਿੰਘ ਧੀਰਾ, ਧਨਵੰਤ ਸਿੰਘ ਛਿੰਦਾ, ਗੁਰਿੰਦਰ ਸਿੰਘ ਸਮੇਤ ਵਿਸ਼ੇਸ਼ ਤੌਰ ਤੇ ਪਿੰਡ ਵਾਸੀ ਅਵਤਾਰ ਸਿੰਘ ਲੰਬੜਦਾਰ, ਹਰਨੇਕ ਸਿੰਘ ਮਾਂਗਟ, ਅਵਤਾਰ ਸਿੰਘ ਮਾਂਗਟ, ਮਨਪ੍ਰੀਤ ਚੀਮਾ, ਜਗਦੀਪ ਝੁੱਗੀਆਂ, ਅਮਰੀਕ ਸਿੰਘ ਚੀਮਾ, ਹਰਪ੍ਰੀਤ ਸਿੰਘ ਝਿੰਜਰ, ਗੁਰਪ੍ਰੀਤ ਸਿੰਘ ਸੇਖੋਂ, ਰਾਮਾ ਸੋਢੀ, ਤਰਲੋਚਨ ਸਿੰਘ ਚੀਮਾ, ਜਰਨੈਲ ਸਿੰਘ, ਸ਼ੇਰ ਸਿੰਘ, ਕਰਮਜੀਤ ਕਾਕਾ, ਨਾਜਰ ਸਿੰਘ, ਗੁਰਸੇਵਕ ਸਿੰਘ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ।
No comments:
Post a Comment