SBP GROUP

SBP GROUP

Search This Blog

Total Pageviews

ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡਾ, ਮੋਹਾਲੀ ਵਿਖੇ ਆਯੋਜਿਤ 73ਵੇਂ ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਇਆ

 ਗਣਤੰਤਰ ਦਿਵਸ ਮਨਾਇਆ

ਐਸ.ਏ.ਐਸ. ਨਗਰ 27 ਜਨਵਰੀ : ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡਾ, ਮੋਹਾਲੀ ਵਿਖੇ ਆਯੋਜਿਤ 73ਵੇਂ ਗਣਤੰਤਰ ਦਿਵਸ ਮੌਕੇ ਸੀ... (ਸੀ.ਐਚ. ਆਈ..ਐਲ.) (ਚੈਲ) ਸ੍ਰੀ ਰਾਕੇਸ਼ ਦੇਂਬਲੌਨ ਨੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਉਹ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ ਇਸ ਮੌਕੇ ਇੰਸਪੈਕਟਰ ਪਰਵੀਨ ਕੁਮਾਰ ਦੀ ਅਗਵਾਈ ਵਿੱਚ ਸੀ.ਆਈ.ਐਸ.ਐਫ. ਦੀ ਟੁਕੜੀ ਤੋਂ ਸਲਾਮੀ ਲਈ ਇਸ ਦੌਰਾਨ ਸੀ.ਆਈ.ਐਸ.ਐਫ. ਦੇ ਕਮਾਡੋਜ਼ ਨੇ ਖੁਬਸੂਰਤ ਕਰਤੱਵ ਪੇਸ਼ ਕੀਤੇ ਗਏ ਇਸ ਤੋ ਇਲਾਵਾ ਜੁਗਨੀ ਸਭਿਆਚਾਰ ਅਤੇ ਯੂਵਾ ਭਲਾਈ ਕਲੱਬ, ਮੋਹਾਲੀ ਨੇ ਭਰਪੂਰ ਰੰਗ ਬੰਨਿਆ ਇਸ ਮੌਕੇ ਤੇ ਕਲੱਬ ਦੇ ਆਗੂ ਦਵਿੰਦਰ ਸਿੰਘ ਦੀ ਅਗਵਾਈ ਹੇਠ ਭੰਗੜ੍ਹੇ ਤੋ ਇਲਾਵਾ ਵੱਖ ਵੱਖ ਸਭਿਆਚਾਰਕ ਆਈਟਮਾਂ ਪੇਸ਼ ਕੀਤੀਆ ਗਈਆ, ਜਿਨ੍ਹਾਂ ਦਾ ਮੌਜੂਦ ਸਰੋਤਿਆ ਵੱਲੋਂ ਖੂਬ ਆਨੰਦ ਮਾਣਿਆ ਗਿਆ



ਮੁੱਖ ਮਹਿਮਾਨ ਵੱਲੋਂ ਇਸ ਮੌਕੇ ਤੇ ਆਪਣੇ ਭਾਸ਼ਣ ਵਿੱਚ ਜਿਥੇ ਕੌਮ ਦੇ ਸ਼ਹੀਦਾ ਨੂੰ ਸਰਧਾਂਜ਼ਲੀ ਪੇਸ਼ ਕੀਤੀ ਗਈ, ਉਥੇ ਸੰਵਿਧਾਨ ਦੀ ਮਹੱਤਤਾ ਤੇ ਵੀ ਚਾਨਣਾ ਪਾਇਆ ਗਿਆ ਇਸ ਪੂਰੇ ਮੌਕੇ ਤੇ ਸੀ.ਆਈ.ਐਸ.ਐਫ. ਦੇ ਸਬ-ਇੰਸਪੈਕਟਰ ਸ੍ਰੀ ਅਮਰੀਸ਼ ਕੁਮਾਰ ਅਤੇ ਲੇਡੀ ਸਬ-ਇੰਸਪੈਕਟਰ ਅਨੀਤਾ ਵੱਲੋਂ ਖੁਬਸੂਰਤ ਢੰਗ ਨਾਲ ਪ੍ਰੋਗਰਾਮ ਨੂੰ ਹੋਰ ਨਿਖਾਰਿਆ ਇਸ ਮੌਕੇ ਤੇ ਸੀ.ਆਈ.ਐਸ.ਐਫ. ਵੱਲੋਂ ਹਥਿਆਰਾਂ ਨਾਲ ਸਬੰਧਤ ਕਰਤੱਵ ਵੀ ਪੇਸ਼ ਕੀਤੇ ਗਏ,ਜਿਨ੍ਹਾਂ ਨੂੰ ਵੇਖਕੇ ਦਰਸ਼ਕ ਹੈਰਾਨ ਰਹਿ ਗਏ ਅਤੇ ਮੁੱਖ ਮਹਿਮਾਨ ਵੱਲੋਂ ਸੀ.ਆਈ.ਐਸ.ਐਫ., ਪੰਜਾਬ ਪੁਲਿਸ, ਇਮੀਗਰੇਸ਼ਨ ਤੇ ਕਸਟਮ ਸਟਾਫ, ਹਾਊਸਕਿਪਿੰਗ ਸਟਾਫ, ਏਅਰਪੋਰਟ ਅਥਾਰਟੀ ਦੇ ਸਟਾਫ ਅਤੇ ਸਾਰੀਆਂ ਏਅਰਲਾਈਨਾਂ ਦੇ ਸਟਾਫ ਦਾ ਉਥੇ ਪਹੁੰਚਣ ਤੇ ਧੰਨਵਾਦ ਕੀਤਾ ਗਿਆ

ਸਭਿਆਚਾਰਕ ਆਈਟਮਾਂ ਵਿੱਚ ਕਾਂਸਟੇਬਲ ਬਿਲਾਲ ਸਿੱਦਕੀ, ਕਾਂਸਟੇਬਲ ਆਰ.ਕੇ.ਰਾਮ, ਅਨਿਲ ਸਾਂਡਿਲ ਅਤੇ ਲਖਵੀਰ ਸਿੰਘ ਵੱਲੋਂ ਦੇਸ਼ਭਗਤੀ ਗੀਤ ਪੇਸ਼ ਕੀਤਾ ਗਿਆ ਸਬ-ਇੰਸਪੈਕਟਰ ਐਸ.ਪੀ. ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਹਥਿਆਰਬੰਦ ਸੀ.ਆਈ.ਐਸ.ਐਫ. ਦੇ ਜਵਾਨਾਂ ਦੇ ਭਰਪੂਰ ਦਲੇਰਾਨਾਂ ਜੌਹਰ ਵਿਖਾਏ ਇਸ ਤੋ ਇਲਾਵਾ ਫੱਗੂ ਰਾਮ ਵੱਲੋਂ ਢੁੱਲਕ ਰਾਹੀਂ ਰੰਗ ਬੰਨਿਆ ਗਿਆ ਭੰਗੜ੍ਹੇ ਦੀ ਸ਼ਾਨਦਾਰ ਆਈਟਮ ਜੋ ਕਿ ਸ੍ਰੀ ਦਵਿੰਦਰ ਸਿੰਘ ਦੀ ਅਗਵਾਈ ਵਿੱਚ ਪੇਸ਼ ਕੀਤੀ ਗਈ ਭੰਗੜ੍ਹੇ ਦੀ ਆਈਟਮ ਵਿੱਚ ਸੁਖਵੀਰ ਸਿੰਘ, ਅਵਤਾਰ ਸਿੰਘ, ਸ਼ਮੀਮ ਖਾਨ, ਨਿਰਮਲ ਸਿੰਘ, ਸੋਨੂ ਅਤੇ ਮਨਦੀਪ ਸਿੰਘ ਸ਼ਾਮਿਲ ਸਨ ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਦੇ ਸਿਰ ਤੇ ਪੱਗ ਸਜ਼ਾ ਕੇ ਭੰਗੜ੍ਹਾ ਕਰਵਾਇਆ ਗਿਆ

No comments:


Wikipedia

Search results

Powered By Blogger