ਲਾਂਡਰਾ, 31 ਜਨਵਰੀ : ਚੰਡੀਗੜ੍ਹ ਕਾਲਜ ਆਫ ਐਜੂਕੇਸ਼ਨ ਲਾਂਡਰਾ ਵੱਲੋਂ ਪੰਜਾਬ ਸਟੇਟ ਕਾਊਂਸਿਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਦੇ ਸਹਿਯੋਗ ਸਦਕਾ ਦੋ ਰੋਜ਼ਾ ਵਰਚੁਅਲ ਵਰਕਸ਼ਾਪ ‘ਮੈਥਸ ਲੈਬ ਆੱਨ ਵੀਲਜ਼’ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਪ੍ਰੀਸਕੂਲ ਤੋਂ ਲੈ ਕੇ ਦਸਵੀਂ ਕਲਾਸ ਤੱਕ ਗਣਿਤ ਦੇ ਸਾਰੇ ਸੰਕਲਪਾਂ ਨੂੰ ਸ਼ਾਮਲ ਕਰ ਕੇ ਆਰਥਿਕ ਅਧਿਆਪਨ ਸਮੱਗਰੀ ਤਿਆਰ ਕਰਨ ਦੀਆਂ ਸਿੱਖਿਆ ਸ਼ਾਸਤਰੀ ਯੋਗਤਾਵਾਂ ਅਤੇ ਹੁਨਰਾਂ ਨੂੰ ਵਿਕਸਿਤ ਕਰਨਾ ਸੀ। ਇਸ ਪ੍ਰਯੋਗਸ਼ਾਲਾ ਵਿੱਚ ਚੰਡੀਗੜ੍ਹ, ਪੰਜਾਬ, ਹਰਿਆਣਾ, ਹਿਮਾਚਲ ਅਤੇ ਦਿੱਲੀ ਤੋਂ ਅਧਿਆਪਕ ਸਿੱਖਿਆ ਸੰਸਥਾਵਾਂ ਦੇ ਪ੍ਰੀ ਸਰਵਿਸ ਅਧਿਆਪਕਾਂ ਨੇ ਸਰਗਰਮੀ ਨਾਲ ਹਿੱਸਾ ਲਿਆ। ਵਰਕਸ਼ਾਪ ਵਿੱਚ ਡਾ ਸੰਜੀਵ ਕੁਮਾਰ ਡੀਆਈਈਟੀ ਸ਼ਿਮਲਾ, ਐਚ ਪੀ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨਾਂ੍ਹ ਨੇ ਦੱਸਿਆ ਕਿ ਕਿਵੇਂ ਕਲਾਸਰੂਮ ਪ੍ਰਬੰਧਨ ਨਾਲ ਅਧਿਆਪਨ ਸਿਖਲਾਈ (ਟੀਚਿੰਗ ਲਰਨਿੰਗ ਪ੍ਰਕਿਿਰਆ) ਨੂੰ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ। ਇਸੇ ਦੇ ਨਾਲ ਹੀ ਡਾ.ਸੰਜੀਵ ਕੁਮਾਰ ਨੇ ਕਲਾਸਰੂਮ ਪ੍ਰਬੰਧਨ ਨੂੰ ਆਸਾਨ, ਪ੍ਰੈਕਟੀਕਲ ਅਤੇ ਦਿਲਚਸਪ ਬਣਾਉਣ ਤੇ ਵਿਸ਼ੇਸ਼ ਜ਼ੋਰ ਦਿੱਤਾ।
ਇਸੇ ਤਰ੍ਹਾਂ ਵਿਿਦਆਰਥੀਆਂ ਨੂੰ ਵੈਦਿਕ ਗਣਿਤ ਨਾਲ ਵੀ ਜਾਣੂ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਆਪਣੇ ਵੱਲੋਂ ਵਿਕਸਿਤ ਕੀਤੀ ਟੀਚਿੰਗ ਸਮੱਗਰੀ ਪੇਸ਼ ਕਰਨ ਲਈ ਕਿਹਾ ਗਿਆ ਜਿਨ੍ਹਾਂ ਵਿੱਚੋਂ ਜੇਤੂ ਵਿਿਦਆਰਥੀਆਂ ਦੀ ਚੋਣ ਕੀਤੀ ਜਾਵੇਗੀ ਅਤੇ ਰਾਮਾਨੁਜਨ ਕਲੱਬ ਵਲੋਂ ਚੁਣੇ ਵਿਿਦਆਰਥੀਆਂ ਨੂੰ ਉਚਿਤ ਰੂਪ ਨਾਲ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਇਸ ਪ੍ਰੋਗਰਾਮ ਦਾ ਮਕਸਦ ਗਣਿਤ ਵਿਸ਼ੇ ਨੂੰ ਮਨੋਰੰਜਕ ਬਣਾਉਣ ਲਈ ਗਣਿਤ ਸਿੱਖਣ ਦੀਆਂ ਮਜ਼ੇਦਾਰ ਦਿਲਚਸਪ ਤਕਨੀਕਾਂ ਅਤੇ ਢੰਗਾਂ ਦੀ ਵਰਤੋਂ ਕਰਕੇ ਨਾ ਸਿਰਫ ਵਿਿਦਆਰਥੀਆਂ, ਸਗੋਂ ਮਾਪਿਆਂ ਅਤੇ ਅਧਿਆਪਕਾਂ ਵਿੱਚ ਗਣਿਤ ਸੰਬੰਧੀ ਇੱਕ ਕਿਸਮ ਦਾ ਫੋਬੀਆ(ਡਰ, ਭੈਅ) ਦੂਰ ਕਰਨਾ ਸੀ।
ਇਸੇ ਤੋਂ ਇਲਾਵਾ ਡਾ.ਸੰਜੀਵ ਕੁਮਾਰ ਨੇ ਸਥਾਨਕ ਭਾਸ਼ਾ ਦੀ ਵਰਤੋਂ ਕਰਨ ਲਈ ਵੀ ਪ੍ਰੇਰਿਆ।ਕਿਉਂਕਿ ਇਹ ਇੱਕ ਵਿਿਗਆਨਿਕ ਤੌਰ ਤੇ ਸਾਬਿਤ ਕੀਤਾ ਤੱਥ ਹੈ ਕਿ ਵਿਅਕਤੀ ਆਪਣੀ ਮਾਤ ਭਾਸ਼ਾ ਨੂੰ ਜ਼ਿਆਦਾ ਬਿਹਤਰੀ ਨਾਲ ਸਮਝਦਾ ਹੈ। ਇਸ ਖਾਸ ਪ੍ਰੋਗਰਾਮ ਮੌਕੇ ਸੂਬਾ ਪੈਡਾਗੋਜੀ (ਹਿਮਾਚਲ ਪ੍ਰਦੇਸ਼) ਦੀ ਇੰਚਾਰਜ ਡਾ.ਮੰਜੁਲਾ ਸ਼ਰਮਾ ਵੀ ਸ਼ਾਮਲ ਹੋਏ । ਉਨ੍ਹਾਂ ਨੇ ਬਿਹਤਰ ਸਿੱਖਿਆ ਲਈ ਮਿਆਰੀ ਅਧਿਆਪਨ ਪ੍ਰਕਿਿਰਆਵਾਂ ਨੂੰ ਉੱਚਾ ਚੁੱਕਣ ਦੇ ਨਾਲ ਨਾਲ ਵਿਿਦਆਰਥੀਆਂ ਵਿੱਚ ਗਣਿਤ ਦੇ ਹੁਨਰ ਨੂੰ ਉਜਾਗਰ ਕਰਨ ਵਿੱਚ ਅਧਿਆਪਕਾਂ ਦੀ ਭੂਮਿਕਾ ਤੇ ਜ਼ੋਰ ਦਿੱਤਾ। ਸੈਸ਼ਨ ਦੀ ਸਮਾਪਤੀ ਚੰਡੀਗੜ੍ਹ ਕਾਲਜ ਆਫ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ.ਸਨੇਹ ਬਾਂਸਲ ਦੇ ਧੰਨਵਾਦੀ ਭਾਸ਼ਣ ਨਾਲ ਕੀਤੀ ਗਈ।
No comments:
Post a Comment