ਖਰੜ, 25 ਜਨਵਰੀ : ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਦੀਆਂ ਗਤੀਵਿਧੀਆਂ ਤੇਜ਼ ਹੋ ਚੁੱਕੀਆਂ ਹਨ। ਹਲਕਾ ਖਰੜ ਦੇ ਪਿੰਡ ਸਲੇਮਪੁਰ ਖੁਰਦ ਅਤੇ ਸੈਣੀਮਾਜਰਾ ਵਿਖੇ ਸ.ਰਣਜੀਤ ਸਿੰਘ ਗਿੱਲ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਅੱਜ ਪਾਰਟੀ ਦੇ ਚੋਣ ਪ੍ਰਚਾਰ ਲਈ ਆਪਣੀ ਲੀਡਰਸ਼ਿਪ ਸਮੇਤ ਪਹੁੰਚੇ। ਲੋਕਾਂ ਨਾਲ ਮੀਟਿੰਗ ਕਰਦਿਆਂ ਉਹਨਾਂ ਕਿਹਾ ਕਿ ਹੁਣ ਹਲਕੇ ਦੇ ਵਿਕਾਸ ਕਾਰਜਾਂ ਲਈ ਆਪ ਸਭ ਦੇ ਸਹਿਯੋਗ ਦੀ ਜ਼ਰੂਰਤ ਹੈ। ਪਾਰਟੀ ਲਈ ਤੁਹਾਡਾ ਸਮਰਥਨ ਸਾਡੇ ਵਿਕਾਸ ਕਾਰਜਾਂ ਦੀ ਨੀਂਹ ਨੂੰ ਹੋਰ ਮਜ਼ਬੂਤੀ ਦੇਵੇਗਾ।ਲੋਕਾਂ ਨੇ ਇਸ ਮੀਟਿੰਗ ਨੂੰ ਭਾਰੀ ਸਮਰਥਨ ਦਿੰਦਿਆਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।
ਮੀਤ ਪ੍ਰਧਾਨ ਯੂਥ ਅਕਾਲੀ ਦਲ ਸਤਵੀਰ ਸਿੰਘ ਸੱਤੀ ਅਤੇ ਰਵਿੰਦਰ ਸਿੰਘ ਰਵੀ ਮਦਨ ਹੇੜੀ ਦੀ ਅਗਵਾਈ ਵਿੱਚ ਕੀਤੀ ਇਸ ਮੀਟਿੰਗ ਦੌਰਾਨ ਦਰਜਨਾਂ ਪਰਿਵਾਰ ਸ. ਗਿੱਲ ਜੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ। ਸ਼ਾਮਿਲ ਹੋਣ ਵਾਲੇ ਵਰਕਰਾਂ ਵਿੱਚ ਅਮਰਪਾਲ ਸਿੰਘ ਪਾਲਾ ਸਰਪੰਚ , ਸੈਣੀਮਾਜਰਾ ਪੰਚ ਬੰਤ ਸਿੰਘ, ਹਰਵਿੰਦਰ ਸਿੰਘ ਰਾਂਝਾ, ਮਲਕੀਤ ਸਿੰਘ, ਜਗੀਰ ਸਿੰਘ ਨੰਬਰਦਾਰ, ਗੁਰਨਾਮ ਸਿੰਘ, ਸਤਵਿੰਦਰ ਸਿੰਘ, ਗੁਰਮੀਤ ਸਿੰਘ ਫ਼ੌਜੀ, ਅਤੇ ਪਿੰਡ ਸਲੇਮਪੁਰ ਕਲਾਂ ਤੋਂ ਬਹਾਦਰ ਸਿੰਘ, ਲਖਬੀਰ ਸਿੰਘ, ਜੱਸੀ, ਵਿੱਕੀ, ਬਿੱਟੂ, ਮੋਹਨ ਸਿੰਘ ਸੀ. ਟੀ. ਯੂ. ਕਾਲਾ ਛੋਟੀ ਮੁੰਧੋ, ਸਰੂਪ ਸਿੰਘ ਮੁੰਧੋ ਸੰਗਤੀਆਂ, ਨਿਰਮਲ ਸਿੰਘ, ਅਮਰ ਸਿੰਘ ਅਤੇ ਭਿੰਦਾ ਸਰਪੰਚ ਸ਼ਾਮਿਲ ਹੋਏ। ਇਸ ਮੌਕੇ 'ਤੇ ਸ. ਗਿੱਲ ਨਾਲ ਸੀਨੀਅਰ ਮੀਤ ਪ੍ਰਧਾਨ ਹਰਦੀਪ ਸਿੰਘ ਖਿਜਰਾਬਾਦ, ਬਲਦੇਵ ਸਿੰਘ, ਮੁਰਾਰੀ ਲਾਲ, ਹੈਪੀ ਮੁੰਧੋਂ, ਬਲਜਿੰਦਰ ਤੇਲੀ, ਮੇਜਰ ਸਿੰਘ ਸੰਗਤਪੁਰਾ, ਹਰਿੰਦਰ ਸਿੰਘ ਸਾਬਕਾ ਸਰਪੰਚ ਖਿਜਰਾਬਾਦ, ਨਿਰਪਾਲ ਸਿੰਘ ਰਾਣਾ, ਰਣਧੀਰ ਸਿੰਘ ਧੀਰਾ, ਲਖਵਿੰਦਰ ਸਿੰਘ, ਸਤਵੀਰ ਸਿੰਘ ਸੱਤੀ, ਹਰਮਿੰਦਰ ਸਿੰਘ ਲੌਂਗੀਆ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ।
No comments:
Post a Comment