ਖਰੜ, 25 ਜਨਵਰੀ :ਖਰੜ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸਰਦਾਰ ਰਣਜੀਤ ਸਿੰਘ ਗਿੱਲ ਦੇ ਹੱਕ ਵਿੱਚ ਉਨ੍ਹਾਂ ਦੇ ਸਪੁੱਤਰ ਤੇਜਪ੍ਰੀਤ ਗਿੱਲ ਨੇ ਵਾਰਡ ਨੰਬਰ 9 ਕਾਂਸਲ ਵਿਚ ਚੋਣ ਪ੍ਰਚਾਰ ਕੀਤਾ। ਇਸ ਚੋਣ ਪ੍ਰਚਾਰ ਦੌਰਾਨ ਸਰਕਲ ਪ੍ਰਧਾਨ ਸੰਜੂ ਗੁੱਜਰ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਧਿਆਨ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਦੇ ਹੀ ਲੋਕਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ
ਡੋਰ ਟੂ ਡੋਰ ਚੋਣ ਪ੍ਰਚਾਰ ਦੌਰਾਨ ਕੌਂਸਲਰ ਗੁਰਬਚਨ ਸਿੰਘ, ਸਾਬਕਾ ਕੌਂਸਲਰ ਇਕਬਾਲ ਸੈਣੀ ਸ਼ਮਸ਼ੇਰ ਕਾਂਸਲ, ਰਵਨੀਤ ਬੈਂਸ, ਸੁੱਚਾ ਸਿੰਘ, ਕੁਲਜੀਤ ਬੈਂਸ, ਸਰਪੰਚ ਸੁਰਜੀਤ ਸਿੰਘ, ਜ਼ਿਲ੍ਹਾ ਸਕੱਤਰ ਰਾਜੇਸ਼ ਚੌਹਾਨ, ਆਈ ਟੀ ਵਿੰਗ ਪ੍ਰਧਾਨ ਰਾਜੂ ਸੈਮੂਅਲ, ਸੰਤੋਸ਼ ਭਾਰਤੀ, ਮੋਨੂੰ ਚੀਮਾ, ਅਨਿਲ, ਨਿਰਮਲ ਸਿੰਘ ਨਿੰਮਾ, ਓਮ ਪ੍ਰਕਾਸ਼ ਗਰਗ, ਦਵਿੰਦਰ ਨੰਬਰਦਾਰ, ਅਜੇ, ਮੋਨੂ, ਮਨਦੀਪ ਅਤੇ ਸਵਰਨ ਸਿੰਘ ਕਾਂਸਲ ਸਮੇਤ ਸਥਾਨਕ ਅਕਾਲੀ ਬਸਪਾ ਲੀਡਰਸ਼ਿਪ ਮੌਜੂਦ ਰਹੀ। ਚੋਣ ਪ੍ਰਚਾਰ ਦੌਰਾਨ ਵਾਰਡ ਵਾਸੀਆਂ ਨਾਲ ਗੱਲਬਾਤ ਕਰਦੇ ਹੋਏ ਤੇਜਪ੍ਰੀਤ ਗਿੱਲ ਨੇ ਲੋਕਾਂ ਨੂੰ ਪਾਰਟੀ ਦੇ ਕਾਰਜਾਂ ਅਤੇ ਨੀਤੀਆਂ ਬਾਰੇ ਜਾਣੂੰ ਕਰਵਾਇਆ ਅਤੇ ਪਾਰਟੀ ਦੇ ਸਮਰਥਨ ਲਈ ਅਪੀਲ ਕੀਤੀ।
No comments:
Post a Comment