ਬਲਜਿੰਦਰ ਸਿੰਘ ਬਰਾੜ 21 ਵੋਟਾਂ ਨਾਲ ਜੇਤੂ ਕਰਾਰ, ਸੁਖਚੈਨ ਸਿੰਘ ਸੈਣੀ ਨੂੰ ਮਿਲਿਆਂ 523 ਸੱਭ ਤੋਂ ਵੱਧ ਵੋਟਾਂ
ਮੋਹਾਲੀ, 21 ਜਨਵਰੀ : ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸਨ ਦੀਆਂ ਚੋਣਾਂ ਵਿੱਚ ਸਰਬਸਾਂਝਾ-ਕਾਹਲੋਂ ਰਾਣੂੰ ਗਰੁੱਪ ਵੱਲੋਂ ਸਿੰਗ ਫਸਵੇਂ ਮੁਕਾਬਲੇ ਵਿੱਚ ਹੁੱਝਾਂ ਫਿਰ ਜਿਤ ਪ੍ਰ੍ਰਾਪਤ ਕੀਤੀ ਗਈ। ਸਰਬਸਾਂਝਾ-ਕਾਹਲੋਂ ਰਾਣੂੰ ਗਰੁੱਪ ਦੇ ਪ੍ਰਧਾਨ ਦੇ ਉਮੀਦਵਾਰ ਬਲਜਿੰਦਰ ਸਿੰਘ ਬਰਾੜ, ਖੰਗੁੜਾ ਗਰੁੱਪ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੁੜਾ ਨੂੰ 21 ਵੋਟਾਂ ਨਾਲ ਹਰਾਕੇ ਜੇਤੂ ਰਹੇ। ਜਦੋਂ ਕਿ ਸਰਬਸਾਂਝਾ-ਕਾਹਲੋਂ ਰਾਣੂੰ ਗਰੁੱਪ ਦੇ ਜਨਰਲ ਸਕੱਤਰ ਸੁਖਚੈਨ ਸਿੰਘ ਨੇ ਸੱਭ ਤੋਂ ਵੋਟਾਂ 523 ਵੋਟਾਂ ਪ੍ਰਾਪਤ ਕਰਕੇ ਖੰਗੁੜਾ ਗਰੁੱਪ ਦੇ ਉਮੀਦਵਾਰ ਪਰਮਜੀਤ ਸਿੰਘ ਬੈਨੀਪਾਲ ਨੂੰ 96 ਵੋਟਾਂ ਦੇ ਫਰਕ ਨਾਲ ਹਰਇਆ । ਇਸ ਵਾਰ ਫਿਰ ਉਹ ਪ੍ਰਥਾ ਕਾਇਮ ਰਹੀ ਕਿ ਜਿਸ ਗਰੁੱਪ ਦਾ ਰਾਣੂੰ ਗਰੁੱਪ ਨਾਂਲ ਸਮਝੋਤਾ ਹੁੰਦਾ ਚੋਣਾਂ ਵਿੱਚ ਓਹੀ ਗਰੁੱਪ ਜਿਤ ਦਾ ਸਵਾਦ ਚੱਖਦਾ ਹੈ। ਇਕ ਹੋਰ ਬਾਤ ਵਿਸ਼ੇਸ ਰਹੀ ਕਿ 25-30 ਸਾਲ ਬਾਅਦ ਇਸ ਵਾਰ ਵੱਡੀ ਗਿਣਤੀ ਵਿੱਚ ਕਰਾਸ ਵੋਟ ਦਾ ਕਾਫੀ ਰੁਝਾਣ ਵੇਖਣ ਨੂੰ ਮਿਲਿਆ। ਇਸ ਵਾਰ ਕੁਲ 1054 ਕੁਲ ਵੋਟਾਂ ਵਿੱਚੋਂ 974 ਵੋਟਾਂ ਪੋਲ ਹੋਈਆਂ ਜੋ ਕਿ 92.40 ਦਾ ਅੰਕੜਾ ਬਣਦਾ ਹੈ।
ਚੋਣ ਕਮਿਸਨ ਪਲਵਿੰਦਰ ਸਿੰਘ, ਗੁਰਦੀਪ ਸਿੰਘ, ਗੁਲਾਬ ਚੰਦ ਅਤੇ ਦਰਸ਼ਨ ਰਾਮ ਨੇ ਦੱਸਿਆ ਕਿ ਸਰਬਸਾਂਝਾ-ਕਾਹਲੋਂ ਰਾਣੂੰ ਪ੍ਰਧਾਨਗੀ ਦੇ ਉਮੀਦਵਾਰ ਬਲਜਿੰਦਰ ਸਿੰਘ ਬਰਾੜ 487 ਵੋਟਾਂ , ਪਰਵਿੰਦਰ ਸਿੰਘ ਖੰਗੁੜਾ ਨੂੰ 466 ਵੋਟਾਂ ਮਿਲੀਆਂ,ਸੀਨੀ.ਮੀਤ ਪ੍ਰਧਾਨ ਰਮਨਦੀਪ ਗਿੱਲ 490 ਵੋਟਾਂ ਪ੍ਰਾਪਤ ਹੋਈਆਂ ਜਦੋਂ ਕਿ ਗੁਰਚਰਨ ਸਿੰਘ ਤਰਮਾਲਾ ਨੂੰ 452 ਵੋਟਾਂ ਪ੍ਰਾਪਤ ਹੋਈਆਂ, , ਮੀਤ ਪ੍ਰਧਾਨ 1 ਗੁਰਪ੍ਰੀਤ ਕਾਹਲੋਂ ਨੂੰ 502 ਵੋਟਾਂ ਪ੍ਰਾਪਤ ਹੋਈਆਂ ਜਦੋਂ ਕਿ ਲਖਵਿੰਦਰ ਸਿੰਘ ਖੰੜੂਆਂ ਨੂੰ 446 ਵੋਟਾਂ ਪ੍ਰਾਪਤ ਹੋਈਆਂ, ਮੀਤ ਪ੍ਰਧਾਨ 2 ਪਰਮਜੀਤ ਸਿੰਘ ਰੰਧਾਵਾ ਨੂੰ501 ਵੋਟਾਂ ਪ੍ਰਾਪਤ ਹੋਈਆਂ ਜਦੋਂ ਕਿ ਗੁਰਦੀਪ ਸਿੰਘ ਪਨੇਸਰ ਨੂੰ 442 ਪ੍ਰਾਪਤ ਹੋਈਆਂ,,ਜੁਨੀਅਰ ਮੀਤ ਪ੍ਰਧਾਨ ਵਕੀਲ ਸਿੰਘ 492 ਵੋਟਾਂ ਪ੍ਰਾਪਤ ਹੋਈਆਂ ਜਦੋਂ ਕਿ ਜਸਕਰਨ ਸਿੰਘ ਸਿੱਧੂ ਨੂੰ 444 ਵੋਟਾਂ ਪ੍ਰਾਪਤ ਹੋਈਆਂ, ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ 523 ਵੋਟਾਂ ਪ੍ਰਾਪਤ ਹੋਈਆਂ ਜਦੋ ਕਿ ਪਰਮਜੀਤ ਸਿੰਘ ਬੈਨੀਪਾਲ ਨੂੰ 427 ਵੋਟਾਂ ਹੀ ਪ੍ਰਾਪਤ ਹੋਈਆਂ, ਸਕੱਤਰ ਸੁਨੀਲ ਅਰੋੜਾ ਨੂੰ 504 ਵੋਟਾਂ ਪ੍ਰਾਪਤ ਹੋਈਆਂ ਜਦੋਂ ਕਿ ਸਤਨਾਮ ਸਿੰਘ ਸੱਤੇ ਨੂੰ 441 ਵੋਟਾਂ ਪ੍ਰਾਪਤ ਹੋਈਆਂ, ਸੰਯੁਕਤ ਸਕੱਤਰ ਬਲਵਿੰਦਰ ਸਿੰਘ ਚਨਰਾਥਲ ਨੂੰ 500 ਵੋਟਾਂ ਪ੍ਰਾਪਤ ਹੋਈਆਂ ਜਦੋਂ ਕਿ ਬੰਤ ਸਿੰਘ ਧਾਲੀਵਾਲ ਨੂੰ441 ਵੋਟਾਂ ਮਿਲਿਆਂ, ਵਿੱਤ ਸਕੱਤਰ ਰਾਜਿੰਦਰ ਮੈਣੀ ਨੂੰ 493 ਵੋਟਾਂ ਪ੍ਰਾਪਤ ਹੋਈਆਂ ਜਦੋਂ ਕਿ ਹਰਮਨਦੀਪ ਸਿੰਘ ਬੋਪਾਰਾਏ ਨੂੰ 442 ਵੋਟਾਂ ਪ੍ਰਾਪਤ ਹੋਈਆਂ, , ਦਫਤਰ ਸਕੱਤਰ ਪ੍ਰਭਦੀਪ ਸਿੰਘ ਬੋਪਾਰਾਏ ਨੂੰ 502 ਵੋਟਾਂ ਪ੍ਰਾਪਤ ਹੋਈਆਂ ਜਦੋਂ ਕਿ ਕੁਲਦੀਪ ਸਿੰਘ ਮੰਡੇਰ ਨੂੰ 436 ਵੋਟਾਂ ਮਿਲਿਆਂ, ਸੰਗਠਨ ਸਕੱਤਰ ਮਨੋਜ ਰਾਣਾ ਨੂੰ 505 ਵੋਟਾਂ ਪ੍ਰਾਪਤ ਹੋਈਆਂ ਜਦੋਂ ਕਿ ਸਵਰਨ ਸਿੰਘ ਤਿਊੜ ਨੂੰ432 ਵੋਟਾਂ ਮਿਲੀਆਂ, ਅਤੇ ਪ੍ਰੈਸ ਸਕੱਤਰ ਗੁਰਇਕਬਾਲ ਸਿੰਘ ਸੋਢੀ ਨੂੰ 498 ਵੋਟਾਂ ਪ੍ਰਾਪਤ ਹੋਈਆਂ ਜਦੋਂ ਕਿ ਜਸਪ੍ਰੀਤ ਸਿੰਘ ਗਿੱਲ ਨੂੰ 441 ਵੋਟਾਂ ਮਿਲਿਆਂ।
ਕਾਰਜਕਾਰਣੀ ਮੈਂਬਰਾਂ ਵਿਚੋਂ ਜਸਵੀਰ ਕੌਰ ਨੂੰ 498, ਰਜਿੰਦਰ ਸਿੰਘ ਰਾਜਾ ਨੂੰ 496, ਕਪਿਲ ਕੁਮਾਰ ਨੂੰ 496, ਜਗਪ੍ਰੀਤ ਸਿੰਘ ਨੂੰ 495 , ਹਰਮਿੰਦਰ ਸਿੰਘ ਕਾਕਾ ਨੂੰ 494, ਜਸਵਿੰਦਰ ਸਿੰਘ ਨੂੰ 493 , ਗੁਰਪ੍ਰੀਤ ਸਿੰਘ ਗਰੇਵਾਲ493 , ਗਗਨਦੀਪ ਜੌਲੀ 491, ਅਜੈਬ ਸਿੰਘ 491, ਜਗਤਾਰ ਸਿੰਘ 489, ਹਰਪ੍ਰੀਤ ਕੌਰ 488, ਕੌਸ਼ਲਿਆ ਦੇਵੀ 487, ਨਰਿੰਦਰ ਸਿੰਘ 486 ਅਤੇ ਗੁਰਜੀਤ ਸਿੰਘ ਬੀਦੋਵਾਲੀ 485 ਵੋਟਾਂ ਲੈਕੇ ਜੇਤੂ ਰਹੇ। ਇਸ ਮੌਕੇ ਖੰਗੁੜਾ ਗਰੁੱਪ ਦੇ ਪ੍ਰਧਾਨ ਅਤੇ ਬਾਕੀ ਆਹੁਦੇਦਰਾਂ ਨੂੰ ਜੇਤੂ ਗਰੁੱਪ ਨੂੰ ਵਧਾਈ ਦਿਤੀ । ਚੋਣ ਕਮਿਸਨ ਬੋਰਡ ਮੈਨੇਜਮੈਂਟ¸ਸਕਿਊਰਟੀ ਸਟਾਫ ਅਤੇ ਮੁਲਾਜਮਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਸਿੱਖਿਆ ਬੋਰਡ ਆਫੀਸਰ ਐਸੋਸੀਏੋਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਮਾਨ, ਸਾਬਕਾ ਪ੍ਰਧਾਨ ਜਰਨੈਲ ਸਿੰਘ ਚੁੰਨੀ ਅਤੇ ਗੁਰਦੀਪ ਸਿੰਘ ਢਿਲੋਂ ਸਾਬਕਾ ਜਨਰਲ ਸਕੱਤਰ ਭਗਵੰਤ ਸਿੰਘ ਬੇਦੀ ਅਤੇ ਹਰਬੰਸ ਸਿੰਘ ਬਾਗੜੀ ਜੇਤੂ ਗਰੁੱਪ ਨੂੰ ਵਧਾਈ ਦਿਤੀ ਅਤੇ ਆਸ ਪ੍ਰਗਟ ਕੀਤੀ ਕਿ ਉਹ ਲੋਕਾਂ ਦੀਆਂ ਆਸਾਂ ਤੇ ਪੂਰਾ ਉਤਰਣਗੇ।
No comments:
Post a Comment