ਖਰੜ, 20 ਜਨਵਰੀ :ਨੰਬਰਦਾਰਾਂ ਐਸੋਸ਼ੀਏਸ਼ਨ ਆਫ ਪੰਜਾਬ ਯੂਨੀਅਨ ਦੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਮੀਟਿੰਗ ਹੋਈ। ਜਿਸ ਵਿੱਚ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਹ ਨੰਬਰਦਾਰਾ ਐਸੋਸ਼ੀਏਸ਼ਨ ਪੰਜਾਬ ਦੀ ਤੀਸਰੀ ਐਸੋਸ਼ੀਏਸ਼ਨ ਵਜੋਂ ਰਜਿਸਟਰਡ ਹੋਈ ਹੈ। ਜਿਸ ਦਾ ਰਜਿਸਟਰੇਸ਼ਨ ਨੰਬਰ : 333 ਹੈ। ਇਸ ਐਸੋਸ਼ੀਏਸ਼ਨ ਵਿੱਚ ਸੂਬਾ ਪ੍ਰਧਾਨ ਬਲਜੀਤ ਸਿੰਘ ਸੈਣੀ (ਪਿੰਡ ਝੂੰਗੀਆਂ) ਨੂੰ ਲਾਇਆ ਗਿਆ ਅਤੇ ਸੂਬਾ ਜਨਰਲ ਸਕੱਤਰ ਹਰਪ੍ਰੀਤ ਸਿੰਘ ਥਿੰਦ (ਪਿੰਡ ਦੇਸੂ ਮਾਜਰਾ), ਸੂਬਾ ਖਜਾਨਚੀ ਸੁਰਜੀਤ ਸਿੰਘ ਨੰਬਰਦਾਰ (ਪਿੰਡ ਮਹਿਰੌਲੀ), ਸੂਬਾ ਸੀਨੀਅਰ ਮੀਤ ਪ੍ਰਧਾਨ, ਜਸਪਾਲ ਸਿੰਘ ਸੈਣੀ (ਜੱਸਾ) ਪਿੰਡ ਦੇਸੂ ਮਾਜਰਾ, ਸੂਬਾ ਮੀਤ ਪ੍ਰਧਾਨ ਰਾਜਿੰਦਰ ਸਿੰਘ ਨੰਬਰਦਾਰ (ਐਮ.ਸੀ. ਖਰੜ), ਸੂਬਾ ਮੁੱਖ ਸਲਾਹਕਾਰ ਕੁਲਵਿੰਦਰ ਸਿੰਘ ਨੰਬਰਦਾਰ (ਸਾਬਕਾ ਸਰਪੰਚ ਪਿੰਡ ਖੂੰਨੀ ਮਾਜਰਾ)
ਸੂਬਾ ਪ੍ਰੈੱਸ ਸਕੱਤਰ ਹਰਗੁਰਪ੍ਰੀਤ ਸਿੰਘ (ਪਿੰਡ ਮੁੰਡੀ ਖਰੜ), ਸੂਬਾ ਜੁਆਇੰਟ ਸੈਕਟਰੀ ਸੁਖਜੀਤ ਸਿੰਘ ਮਾਵੀ (ਪਿੰਡ ਬਡਾਲਾ), ਸੂਬਾ ਸਲਾਹਕਾਰ ਹਰਮਿੰਦਰ ਸਿੰਘ (ਪਿੰਡ ਝੂੰਗੀਆਂ), ਮਨਜੀਤ ਸਿੰਘ (ਜੱਗਾ ) ਨੰਬਰਦਾਰ (ਪਿੰਡ ਜੰਡਪੁਰ) ਸੂਬਾ ਦਫਤਰ ਇੰਚਾਰਜ ਅਤੇ ਸਾਰੇ ਸੂਬਿਆਂ ਦੀਆਂ ਮੀਟਿੰਗਾਂ ਰੱਖਣ ਲਈ ਨਿਯੁਕਤ ਕੀਤਾ ਅਤੇ ਮਨਬੀਰ ਸਿੰਘ ਐਡਵੋਕੇਟ (ਜਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਪ੍ਰਧਾਨ ਤਹਿਸੀਲ ਯੂਨੀਅਨ ਖਰੜ ) ਨੂੰ ਕਾਨੂੰਨੀ ਸਲਾਹਕਾਰ ਨਿਯੁਕਤ ਕੀਤਾ ਗਿਆ। ਕੁਰਾਲੀ ਹਲਕੇ ਤੋਂ ਸੋਮ ਲਾਲ ਨੰਬਰਦਾਰ ਅਤੇ ਜਗਦੇਵ ਸਿੰਘ ਨੰਬਰਦਾਰ (ਪਿੰਡ ਪਡਿਆਲਾ) ਨੂੰ ਇਲਾਕੇ ਦੇ ਨੰਬਰਦਾਰਾਂ ਦੀਆਂ ਮੁਸ਼ਕਿਲਾ ਹੱਲ ਕਰਨ ਲਈ ਨਿਯੁਕਤ ਕੀਤਾ ਗਿਆ ਹੈ। ਇਸੇ ਮੌਕੇ ਤੇ ਇਲਾਕੇ ਦੀਆਂ ਮਾਨਯੋਗ ਸ਼ਖਸ਼ੀਅਤਾਂ ਵਜੋਂ ਜਾਣੇ ਜਾਦੇਂ ਨਾਮਵਰ ਬੰਦੇ ਹਰਮਿੰਦਰ ਸਿੰਘ ਮਾਵੀ ਪੰਜਾਬ ਪ੍ਰਧਾਨ ਪੰਚਾਇਤ ਯੂਨੀਅਨ, ਉੱਘੇ ਕਲਾਕਾਰ ਗੁਰੀ ਮਾਮੂੰਪੁਰੀ ਅਤੇ ਮੋਹਾਲੀ ਜਿਲ੍ਹੇ ਦੇ ਬਹੁਤ ਸਾਰੇ ਨੰਬਰਦਾਰ ਮੌਜੂਦ ਸਨ, ਬਾਕੀ ਰਹਿੰਦੇ ਪੰਜਾਬ ਦੇ ਜਿਲ੍ਹੇ ਅਤੇ ਤਹਿਸੀਲਾਂ ਦੇ ਪ੍ਰਧਾਨ ਅਗਲੀ ਮੀਟਿੰਗ ਵਿੱਚ ਚੁਣੇ ਜਾਣਗੇ।
No comments:
Post a Comment