ਐਸ.ਏ.ਐਸ ਨਗਰ 14 ਜਨਵਰੀ : ਪੰਜਾਬ
ਟਰੈਵਲ ਪ੍ਰੋਫੈਸ਼ਨਲ ਰੈਗੂਲਸ਼ਨ ਐਕਟ-2012 ਦੇ ਸੈਕਸ਼ਨ 6(1)(ਜੀ) ਤਹਿਤ ਮਿਲੀਆਂ ਸ਼ਕਤੀਆਂ
ਦੀ ਵਰਤੋ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼੍ਰੀਮਤੀ
ਕੋਮਲ ਮਿੱਤਲ ਆਈ.ਏ.ਐਸ ਵੱਲੋ ਨੈਨਾ ਐਕਸਪੋ ਕੰਸਲਟੈਂਟਸ ,ਐਸ.ਸ.ਓ.ਨੰ. 64 ਦੂਜੀ
ਮੰਜਿਲ,ਫੇਜ਼-7, ਮੋਹਾਲੀ, ਜ਼ਿਲ੍ਹਾ ਐਸ.ਏ.ਐਸ ਨਗਰ ਨੂੰ ਜਾਰੀ ਲਾਇਸੈਂਸ ਨੂੰ ਤੁਰੰਤ
ਪ੍ਰਭਾਵ ਤੋਂ ਰੱਦ ਕਰ ਦਿੱਤਾ ਗਿਆ ਹੈ ।
ਵਧੀਕ
ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਨੈਨਾ ਐਕਸਪੋ
ਕੰਸਲਟੈਂਟਸ, ਐਸ.ਸੀ.ਓ ਨੰ 64, ਦੂਜੀ ਮੰਜ਼ਿਲ, ਫੇਜ਼-7, ਮੋਹਾਲੀ, ਜ਼ਿਲ੍ਹਾ ਅਜੀਤ ਸਿੰਘ
ਨਗਰ ਦੇ ਨਾਮ ਪਰ ਸ੍ਰੀ ਮਤੀ ਰੀਤ ਸਿੱਧੂ(ਪ੍ਰੋਪਰਾਈਟਰ) ਪੁੱਤਰੀ ਸ੍ਰੀ ਜਗਜੀਤ ਸਿੰਘ ਨੂੰ
ਕੰਸਲਟੈਂਸੀ ਦੇ ਕੰਮ ਲਈ ਇਸ ਦਫਤਰ ਵੱਲੋ ਲਾਇਸੰਸ ਨੰਬਰ 53/ਐੱਮ ਸੀ-2 17 ਨਵੰਬਰ2016
ਨੂੰ ਜਾਰੀ ਕੀਤਾ ਗਿਆ ਸੀ । ਇਸ ਲਾਇਸੰਸ ਦੀ ਮਿਆਦ 16 ਨਵੰਬਰ 2021 ਤੱਕ ਸੀ ।
ਉਨ੍ਹਾਂ ਦੱਸਿਆ ਕਿ ਦਫਤਰ ਵੱਲੋ ਲਾਇਸੰਸੀ ਦੇ ਦਫਤਰੀ ਪਤੇ ਤੇ ਪੱਤਰ ਭੇਜ਼ਦੇ ਹੋਏ ।
ਨਿਰਧਾਰਤ ਪ੍ਰਫਾਰਮੇ ਅਨੁਸਾਰ ਕਲਾਇੰਟਾਂ ਦੀ ਜਾਣਕਾਰੀ ਸਮੇਤ ਉਨ੍ਹਾਂ ਤੋਂ ਚਾਰਜ ਕੀਤੀ ਗਈ
ਫੀਸ ਦੀ ਜਾਣਕਾਰੀ ਅਤੇ ਦਿੱਤੀ ਗਈ ਸਰਵਿਸ ਬਾਰੇ ਰਿਪੋਰਟ ਮੰਗੀ ਗਈ । ਇਸ ਸਬੰਧੀ ਕਾਫੀ
ਸਮਾ ਬੀਤ ਜਾਣ ਉਪਰੰਤ ਲਾਇਸੰਸੀ ਵੱਲੋ ਉਕਤ ਰਿਪੋਰਟਾਂ ਨਾ ਭੇਜ਼ਣ ਦੀ ਸੂਰਤ ਵਿੱਚ ਪੰਜਾਬ
ਟਰੈਵਲ ਪ੍ਰੋਫੈਸ਼ਨਲ ਰੈਗੂਲਸ਼ਨ ਐਕਟ-2012 ਦੇ ਤਹਿਤ ਨੋਟਿਸ ਜਾਰੀ ਕਰਦੇ ਹੋਏ ਸਪਸ਼ਟੀਕਰਨ
ਸਮੇਤ ਹਾਜਰ ਪੇਸ਼ ਹੋਣ ਲਈ ਹਦਾਇਤ ਕੀਤੀ ਗਈ । ਤਹਿਸਲਦਾਰ ,ਮੋਹਾਲੀ ਵੱਲੋ ਦਫਤਰੀ ਜਗ੍ਹਾਂ
ਕੇ ਜਾਰੀ ਨੋਟਿਸ ਦੀ ਤਮੀਲੀ ਰਿਪੋਰਟ ਭੇਜਕੇ ਸੂਚਿਤ ਕੀਤਾ ਗਿਆ ਕਿ ਐਸ.ਸੀ.ਓ ਨੰ 64 ,
ਦੂਜੀ ਮੰਜਿਲ, ਫੇਜ਼ 7, ਮੋਹਾਲੀ ਵਿਖੇ ਨੈਨਾ ਐਕਸਪੋ ਕੰਸਲਟੈਨਸ ਨਾਮ ਦਾ ਦਫ਼ਤਰ ਤਿੰਨ
ਸਾਲ ਪਹਿਲਾ ਇਸ ਪਤੇ ਤੋਂ ਬੰਦ ਹੋ ਗਿਆ ਹੈ । ਜਿਸ ਕਾਰਨ ਇਸ ਫ਼ਰਮ ਦਾ ਲਾਇਸੈਂਸ ਤੁਰੰਤ
ਪ੍ਰਭਾਵ ਤੋਂ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ l
ਵਧੀਕ ਜਿਲ੍ਹਾ ਮੈਜਿਸਟ੍ਰੇਟ ਨੇ ਇਹ ਵੀ ਦੱਸਿਆ ਕਿ ਐਕਟ/ਨਿਯਮ ਮੁਤਾਬਿਕ ਕਿਸੇ ਵੀ
ਕਿਸਮ ਦੀ ਇਸਦੇ ਖੁਦ ਜਾਂ ਇਸਦੀ ਫਰਮ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਦਾ ਉਕਤ
ਲਾਇਸੰਸੀ/ਫਰਮ ਦੀ ਪ੍ਰੋਪਰਾਈਟਰ ਹਰ ਪੱਖੋ ਜਿੰਮੇਵਾਰ ਹੋਵੇਗਾ ਅਤੇ ਇਸਦੀ ਭਰਪਾਈ ਕਰਨ ਦੀ
ਜਿੰਮੇਵਾਰੀ ਹੋਵੇਗੀ।
No comments:
Post a Comment