ਮੋਹਾਲੀ, 21 ਜਨਵਰੀ : ਚੰਡੀਗੜ੍ਹ ਬਿਜ਼ਨਸ ਸਕੂਲ ਆਫ ਐਡਮਨਿਸਟ੍ਰੇਸ਼ਨ, ਸੀਜੀਸੀ ਲਾਂਡਰਾ ਵੱਲੋਂ ਪਰਦਾਨਾ ਯੂਨੀਵਰਸਿਟੀ, ਮਲੇਸ਼ੀਆ ਦੇ ਸਹਿਯੋਗ ਸਦਕਾ ਦੋ ਰੋਜ਼ਾ ਵਰਚੁਅਲ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਹ ਵਿਸ਼ੇਸ਼ ਕਾਨਫਰੰਸ ਸਮਾਰਟ ਕੰਪਿਊਟਿੰਗ ਟੈਕਨਾਲਾੱਜੀਜ਼ ਅਤੇ ਬਿਜ਼ਨਸ ਮੈਨੇਜਮੈਂਟ ਸਟ੍ਰੈਟਿਜੀਜ਼ (ਆਈਸੀਸੀਟੀਬੀਐਮ 2022) ਵਿਸ਼ੇ ਤੇ ਆਧਾਰਿਤ ਰਹੀ।
ਕਾਨਫਰੰਸ ਦਾ ਮੁੱਖ ਉਦੇਸ਼ ਵਿਿਦਆਰਥੀਆਂ ਨੂੰ ਅੰਤਰਰਾਸ਼ਟਰੀ ਮਾਹਿਰਾਂ ਨਾਲ ਵਿਸ਼ੇਸ਼ ਰੂਪ ਨਾਲ ਗੱਲਬਾਤ ਕਰਨ ਅਤੇ ਨਾਲ ਹੀ ਡੇਟਾ ਸਾਇੰਸਜ਼, ਏਐਲ, ਐਮਐਲ, ਆਈਓਟੀ , ਵਪਾਰਕ ਵਿਸ਼ਲੇਸ਼ਨ, ਮਾਰਕੀਟਿੰਗ ਡੋਮੇਨ ਆਦਿ ਤੋਂ ਇਲਾਵਾ ਤਰੱਕੀ ਸਬੰਧੀ ਹੋਰ ਰਚਨਾਤਮਕ ਗਿਆਨ ਹਾਸਲ ਕਰਨ ਲਈ ਇੱਕ ਮੰਚ ਪ੍ਰਦਾਨ ਕਰਨਾ ਸੀ।
ਇਸ ਵਿਸ਼ੇਸ਼ ਪ੍ਰੋਗਰਾਮ ਮੌਕੇ ਸ੍ਰੀਮਤੀ ਜ਼ਲੀਨਾ ਅਬਦੁਲ ਰਹਿਮਾਨ ਰਜਿਸਟਰਾਰ, ਪਰਦਾਨਾ ਯੂਨੀਵਰਸਿਟੀ, ਮਲੇਸ਼ੀਆ ਨੇ ਮੁੱਖ ਮਹਿਮਾਨ ਅਤੇ ਮੁੱਖ ਬੁਲਾਰੇ ਵੱਲੋਂ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਖੇਤਰ ਨਾਲ ਸੰਬੰਧਤ ਸਤਿਕਾਰਯੋਗ ਬੁਲਾਰੇ ਜਿਵੇਂ ਕਿ ਅਰਨਸਟ ਐਂਡ ਯੰਗ ਐਲਐਲਪੀ, ਕੈਨੇਡਾ ਤੋਂ ਸ੍ਰੀ ਰੋਹਿਤ ਢੰਡ, ਡਾਕਟਰ ਰਣਧੀਰ ਔਲਕ, ਵੈਸਟਮਿੰਸਟਰ ਬਿਜ਼ਨਸ ਸਕੂਲ ਯੂਕੇ, ਡਾਕਟਰ ਸੁਰਭੀ ਭਾਟੀਆ, ਕਿੰਗ ਫੈਜ਼ਲ ਯੂਨੀਵਰਸਿਟੀ ਸਾਊਦੀ ਅਰਬ ਅਤੇ ਡਾ.ਰਾਮਭਦਰਨ ਤਿਰੂਮਲਾਈ, ਇੰਡੀਅਨ ਸਕੂਲ ਆਫ ਬਿਜ਼ਨਸ ਆਦਿ ਨੇ ਇਸ ਕਾਨਫਰੰਸ ਵਿੱਚ ਹਾਜ਼ਰੀ ਲਗਵਾਈ।
ਕਾਨਫਰੰਸ ਦੌਰਾਨ ਵੱਖ-ਵੱਖ ਦੇਸ਼ਾਂ ਤੋਂ ਕੁੱਲ 148 ਖੋਜ ਪੱਤਰ ਪ੍ਰਾਪਤ ਕੀਤੇ ਗਏ ਜਿਨ੍ਹਾਂ ਵਿੱਚੋਂ 105 ਨੂੰ ਚੁਣਿਆ ਗਿਆ।ਚੁਣੇ ਹੋਏ ਖੋਜ ਪੱਤਰਾਂ ਨੂੰ ਏਬੀਸੀਡੀ ਅਤੇ ਐੱਸਸੀਓਪੀਯੂਐੱਸ ਸੂਚੀਬੱਧ ਰਸਾਲਿਆਂ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ।
ਇਸ ਉਪਰੰਤ ਪਰਦਾਨਾ ਯੂਨੀਵਰਸਿਟੀ, ਮਲੇਸ਼ੀਆ ਤੋਂ ਡਾ ਸਾਈ ਬਿੰਗ ਚੋਈ ਦੀ ਮੌਜੂਦਗੀ ਹੇਠ ਇੱਕ ਸਮਾਪਤੀ ਸੈਸ਼ਨ ਕਰਵਾਇਆ ਗਿਆ ਜੋ ਸਫਲਤਾਪੂਰਵਕ ਨੇਪਰੇ ਚੜਿਆ।
No comments:
Post a Comment