ਇਸ ਨਾਲ ਪੰਜਾਬ ਵਿਚ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਵਿਚ ਕਾਫੀ ਮਦਦ ਮਿਲੇਗੀ
ਮੋਹਾਲੀ,
21 ਜਨਵਰੀ : ਸ਼ੁੱਕਰਵਾਰ ਨੂੰ ਇੱਥੇ ਇੱਕ ਚੋਣ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਾਂਗਰਸ
ਪਾਰਟੀ ਦੇ ਮੋਹਾਲੀ ਤੋਂ ਉਮੀਦਵਾਰ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਭੀਮ ਰਾਵ ਅੰਬੇਡਕਰ
ਸਟੇਟ ਇੰਸਟੀਟਿਊਟ ਆਫ ਮੈਡੀਕਲ ਸਾਇੰਸੇਜ, ਮੋਹਾਲੀ ਪੰਜਾਬ ਵਿਚ ਡਾਕਟਰਾਂ ਦੀ ਘਾਟ ਦੀ
ਸਮੱਸਿਆ ਨੂੰ ਪੂਰਾ ਕਰੇਗਾ | ਇਸ ਨਵਨਿਰਮਿਤ ਮੈਡੀਕਲ ਕਾਲਜ ਵਿਚ ਦਾਖਲਾ ਸ਼ੁਰੂ ਹੋ
ਚੁੱਕਿਆ ਹੈ ਅਤੇ ਲਗਭਗ 100 ਵਿਦਿਆਰਥੀ ਐਮਬੀਬੀਐਸ ਵਿਚ ਦਾਖਲਾ ਲੈਣਗੇ | ਉਨ੍ਹਾਂ ਨੇ
ਕਿਹਾ ਕਿ ਇਸ ਮੈਡੀਕਲ ਕਾਲਜ ਤੋਂ ਹਰ ਸਾਲ ਲਗਭਗ 100 ਡਾਕਟਰ ਗ੍ਰੇਜੂਏਟ ਹੋਣਗੇ ਜਿਸ ਨਾਲ
ਪੰਜਾਬ ਵਿਚ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਵਿਚ ਕਾਫੀ ਮਦਦ ਮਿਲੇਗੀ |
ਸਿੱਧੂ ਨੇ ਕਿਹਾ, ਪੰਜਾਬ ਦੇ ਸਿਹਤ ਮੰਤਰੀ ਦੇ ਰੂਪ ਵਿਚ ਮੈਂ ਕਈ ਨਿਯੁਕਤੀਆਂ ਕਰਵਾਈਆਂ ਸਨ ਪਰ ਪੰਜਾਬ ਵਿਚ ਹਾਲੇ ਵੀ ਡਾਕਟਰਾਂ ਦੀ ਘਾਟ ਹੈ | ਇਹ ਮੈਡੀਕਲ ਕਾਲਜ ਮਾਹਿਰ ਡਾਕਟਰਾਂ ਦੀ ਘਾਟ ਨੂੰ ਕਾਫੀ ਹੱਦ ਤੰਕ ਪੂਰਾ ਕਰਨ ਵਿਚ ਮਦਦ ਕਰੇਗਾ |
ਮੋਹਾਲੀ ਵਿਚ ਮੈਡੀਕਲ ਕਾਲਜ ਦੀ ਸਥਾਪਨਾ ਦੀਆਂ ਕੋਸ਼ਿਸ਼ਾਂ ਦੇ ਬਾਰੇ ਵਿਚ ਗੱਲਬਾਤ ਕਰਦੇ ਹੋਏ ਸਿੱਧੂ ਨੇ ਕਿਹਾ ਕਿ 2013 ਵਿਚ ਕਾਂਗਰਸ ਦੀ ਰਾਜ ਸਭਾ ਸਾਂਸਦ ਅੰਬਿਕਾ ਸੋਨੀ ਦੀਆਂ ਕੋਸ਼ਿਸ਼ਾਂ ਦੇ ਕਾਰਨ ਹੀ ਇਸ ਮੈਡੀਕਲ ਕਾਲਜ ਨੂੰ ਪੰਜਾਬ ਵਿਚ ਮੋਹਾਲੀ ਵਿਚ ਮਨਜੂਰੀ ਦਿੱਤੀ ਗਈ ਸੀ | ਪਰ ਉਸ ਸਮੇਂ ਪੰਜਾਬ ਵਿਚ ਵਿਰੋਧੀ ਸਰਕਾਰ ਸੀ ਅਤੇ ਉਸ ਸਰਕਾਰ ਨੇ ਇਸ ਡਰ ਨਾਲ ਕੀਤਾ ਇਸਦਾ ਕਰੈਡਿਟ ਯੂਪੀਏ ਦੀ ਕੇਂਦਰ ਸਰਕਾਰ ਨੂੰ ਜਾ ਸਕਦਾ ਹੈ, ਮੈਡੀਕਲ ਕਾਲਜ ਪ੍ਰੋਜੈਕਟ ਨੂੰ ਠੰਡੇ ਬਸਤੇ ਵਿਚ ਡਾਲ ਦਿੱਤਾ |
2017 ਵਿਚ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨ ਦੇ ਬਾਅਦ ਮੈਂ ਵਿਅਕਤੀਗਤ ਰੂਪ ਨਾਲ ਮੈਡੀਕਲ ਕਾਲਜ ਤੇ ਪਹਿਲ ਕੀਤੀ | ਸਾਰੀਆਂ ਔਪਚਾਰਿਕਤਾਵਾਂ ਪੂਰੀਆਂ ਕੀਤੀਆਂ ਗਈਆਂ |
ਸਿੱਧੂ ਨੇ ਕਿਹਾ ਕਿ ਮੇਰਾ ਸੁਪਨਾ ਮੋਹਾਲੀ ਨੂੰ ਮੈਡੀਕਲ ਐਜੁਕੇਸ਼ਨ ਹੱਬ ਬਣਾਉਣਾ ਹੈ | ਮੋਹਾਲੀ ਵਿਚ ਇੱਕ ਨਵਾਂ ਨਰਸਿੰਗ ਕਾਲਜ ਪਹਿਲਾਂ ਤੋਂ ਹੀ ਸਥਾਪਿਤ ਕੀਤਾ ਜਾ ਰਿਹਾ ਹੈ | ਅਸੀਂ ਮੋਹਾਲੀ ਵਿਚ ਹੋਮਿਓਪੈਥੀ ਕਾਲਜ ਅਤੇ ਡੈਂਟਲ ਕਾਲਜ ਸਥਾਪਿਤ ਕਰਨ ਦੀ ਵੀ ਯੋਜਨਾ ਬਣਾਈ ਹੈ ਤਾਂ ਕਿ ਸਾਡੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਐਜੁਕੇਸ਼ਨ ਦੇ ਲਈ ਰਾਜ ਜਾਂ ਸ਼ਹਿਰ ਤੋਂ ਬਾਹਰ ਜਾਣ ਦੀ ਜਰੂਰਤ ਨਾ ਪਵੇ, ਉਨ੍ਹਾਂ ਨੇ ਕਿਹਾ
No comments:
Post a Comment