ਲੋਕਾਂ ਨੂੰ ਭਿ੍ਰਸ਼ਟ ਆਗੂਆਂ ਨੂੰ ਸਬਕ ਸਿਖਾਉਣ ਦਾ ਦਿੱਤਾ ਸੱਦਾ
ਮੋਹਾਲੀ, 21 ਜਨਵਰੀ : ਕਾਮਨ ਲੈਂਡ ਪ੍ਰੋਟੈਕਸ਼ਨ ਸੁਸਾਇਟੀ ਨੇ ਵਿਧਾਇਕ ਐਨ.ਕੇ. ਸ਼ਰਮਾ ਉਪਰ ਸ਼ਾਮਲਾਟ ਜ਼ਮੀਨ ਦੱਬਣ ਦੇ ਗੰਭੀਰ ਦੋਸ਼ ਲਗਾਏ ਹਨ।
ਅੱਜ ਇਥੇ ਮੋਹਾਲੀ ਪ੍ਰੈਸ ਕਲੱਬ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਬੋਲਦਿਆਂ ਸੁਸਾਇਟੀ ਦੇ ਚੇਅਰਮੈਨ ਅਵਤਾਰ ਸਿੰਘ ਨਗਲਾ ਅਤੇ ਸੰਸਥਾਪਕ ਤੇ ਮੁਖ ਸਲਾਹਕਾਰ ਸੁਖਵਿੰਦਰ ਪਾਲ ਪਟਵਾਰੀ ਨੇ ਵਿਧਾਇਕ ਐਨ.ਕੇ. ਸ਼ਰਮਾ ਉਪਰ ਜ਼ੀਰਕਪੁਰ ਸਬ ਤਹਿਸੀਲ ਵਿਚ ਪੈਂਦੇ ਪਿੰਡ ਭੰਖਰਪੁਰ ਅਤੇ ਗਾਜ਼ੀਪੁਰ ਵਿਚ ਸ਼ਾਮਲਾਟ ਜ਼ਮੀਨਾਂ ਉਪਰ ਨਜਾਇਜ਼ ਕਬਜ਼ੇ ਕਰਨ ਦੇ ਗੰਭੀਰ ਦੋਸ਼ ਲਗਉਦੇ ਹੋਏ ਕਿਹਾ ਕਿ ਵਿਧਾਇਕ ਐਨ.ਕੇ. ਸ਼ਰਮਾ ਵਲੋਂ ਪਿੰਡ ਗਾਜ਼ੀਪੁਰ ਵਿਚ ਸ਼ਾਮਲਾਟ 5 ਬਿੱਘੇ 5 ਵਿਸਵੇ ਜ਼ਮੀਨ ਉਤੇ ਦਰਬਾਰੀ ਲਾਲ ਫਾਊਂਡੇਸ਼ਨ ਸੰਸਥਾ ਬਣਾ ਕੇ ਨਜਾਇਜ਼ ਕਬਜ਼ਾ ਕੀਤਾ ਹੈ। ਇਸ ਸੰਸਥਾ ਵਿਚ ਮੁੱਖ ਅਹੁਦੇਦਾਰ ਐਨ.ਕੇ. ਸ਼ਰਮਾ ਦੀ ਪਤਨੀ ਅਤੇ ਤਿੰਨ ਭਰਜਾਈਆਂ ਹਨ। ਇਹ ਜ਼ਮੀਨ ਕਾਸ਼ਤਕਾਰਾਂ ਤੋਂ ਐਨ.ਕੇ. ਸ਼ਰਮਾ ਵਲੋਂ ਆਪਣੇ ਭਰਾ ਯਾਦਵਿੰਦਰ ਸ਼ਰਮਾ ਦੇ ਰਾਹੀਂ ਮੁਖਤਿਆਰਨਾਮੇ ਆਮ ਦੇ ਰਾਹੀਂ ਆਪਣੀ ਕੰਪਨੀ ਐਨ.ਕੇ. ਸ਼ਰਮਾ ਇੰਟਰਪ੍ਰਾਈਜਜ਼ ਦੇ ਨਾਂ ਉਤੇ ਖਰੀਦ ਕਰਕੇ ਆਪਣੀ ਪਰਿਵਾਰ ਦੀ ਸੰਸਥਾ ਦਰਬਾਰੀ ਲਾਲ ਫਾਊਂਡੇਸ਼ਨ ਦੇ ਨਾਂ ਤਬਦੀਲ ਕੀਤੀ ਗਈ ਅਤੇ ਕੁਝ ਜ਼ਮੀਨ ਐਨ.ਕੇ. ਸ਼ਰਮਾ ਇੰਟਰਪ੍ਰਾਈਜਜ਼ ਦੇ ਨਾਂ ਉਤੇ ਹੀ ਦਰਜ ਹੈ।
ਪਿੰਡ ਭਾਂਖਰਪੁਰ ਵਿਖੇ ਸ਼ਾਮਲਾਟ ਜ਼ਮੀਨ 11 ਕਨਾਲ 1 ਮਰਲਾ ਵਸੀਕਾ ਨੰ: 1013, ਮਿਤੀ 12.12.2014 ਦੇ ਨਾਲ ਮਹਿਜ਼ 13 ਲੱਖ ਰੁਪਏ ਵਿਚ ਹੀ ਖਰੀਦ ਕੀਤੀ ਗਈ ਜਦੋਂ ਕਿ ਇਹ ਜ਼ਮੀਨ ਚੰਡੀਗੜ-ਦਿੱਲੀ ਨੈਸ਼ਨਲ ਹਾਈਵੇ ਉਪਰ ਸਥਿਤ ਹੈ ਅਤੇ ਇਸ ਦੀ ਬਜ਼ਾਰੀ ਕੀਮਤ ਲਗਭਗ 15 ਕਰੋੜ ਰੁਪਏ ਹੈ। ਇੰਝ ਹੀ ਇਸੇ ਜ਼ਮੀਨ ਵਿਚੋਂ ਹੀ ਇਹਨਾਂ ਦੇ ਸਿਆਸੀ ਸਹਿਯੋਗੀ ਰੌਕੀ ਕਾਂਸਲ ਜੋ ਕਿ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਰੀਅਲ ਅਸਟੇਟ ਬਿਜਨਿਸ਼ ਵਿਚ ਭਾਈਵਾਲ ਹਨ, ਦੇ ਭਰਾ ਨੀਰਜ ਕਾਂਸਲ ਵਲੋਂ 4 ਕਨਾਲ 3 ਮਰਲੇ ਸ਼ਾਮਲਾਟ ਜ਼ਮੀਨ ਦਾ ਲੀਜ਼ ਐਗਰੀਮੈਂਟ ਜ਼ੀਰਕਪੁਰ ਇਲਾਕੇ ਦੇ ਅਖੌਤੀ ਸਮਾਜ ਸੇਵੀ ਵਿਜੇ ਸੇਠੀ ਉਰਫ਼ ਸੋਨੂੰ ਸੇਠੀ ਦੇ ਨਾਲ ਕੀਤਾ ਗਿਆ।
ਸ਼ਿਕਾੲਤਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੋਕਾਂ ਦਾ ਖੂਨ ਚੂਸ ਰਹੀਆਂ ਅਤੇ ਆਪਸ ਵਿਚ ਰਲਗੱਡ ਕਾਂਗਰਸ ਤੇ ਅਕਾਲੀ ਦਲ ਵਰਗੀਆਂ ਪਾਰਟੀਆਂ ਨੂੰ ਸਬਕ ਸਿਖਾਉਣ।
ਬਾਕਸ
ਕੀ ਕਹਿਣਾ ਹੈ ਵਿਧਾਇਕ ਸ੍ਰੀ ਐਨ.ਕੇ. ਸ਼ਰਮਾ ਦਾ?
ਦੂਜੇ ਪਾਸੇ ਅਕਾਲੀ ਦਲ ਦੇ ਵਿਧਾਇਕ ਸ੍ਰੀ ਐਨ.ਕੇ. ਸ਼ਰਮਾ ਨੇ ਕਿਹਾ ਕਿ ਅਵਤਾਰ ਸਿੰਘ ਨਗਲਾ ਅਤੇ ਸੁਖਵਿੰਦਰ ਸਿੰਘ ਪਟਵਾਰੀ ਝੂਠੇ ਤੇ ਬਲੈਕਮੇਲਰ ਵਿਅਕਤੀ ਹਨ, ਜੋ ਕਾਂਗਰਸੀ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਦੇ ਪਿੱਠੂ ਹਨ, ਜੋ ਮੇਰੇ ਖਿਲਾਫ਼ ਝੂਠ ਪ੍ਰਚਾਰ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹ ਅੱਜ ਹੀ ਇਹਨਾਂ ਵਿਅਕਤੀਆਂ ਨੂੰ ਕਾਨੂੰਨੀ ਨੋਟਿਸ ਭੇਜ ਕੇ ਅਦਾਲਤ ਵਿਚ ਖੜਾ ਕਰਨਗੇ ਕਿ ਉਹ ਮੇਰੇ ਖਿਲਾਫ਼ ਸਬੂਤ ਪੇਸ਼ ਕਰਨ। ਸ਼ਰਮਾ ਨੇ ਅੱਗੇ ਇਹ ਵੀ ਕਿਹਾ ਕਿ ਪਿੰਡ ਗਾਜ਼ੀਪੁਰ ਦੀ ਜ਼ਮੀਨ ਦੀ ਰਜਿਸਟਰੀ ਹੋਈ ਹੈ ਅਤੇ ਉਥੇ ਬਣੇ ਸਕੂਲ ਨੂੰ ਇਕ ਟਰੱਸਟ ਚਲਾ ਰਿਹਾ ਹੈ। ਪਿੰਡ ਭੰਖਰਪੁਰ ਵਿਚ ਸੇਠੀ ਢਾਬਾ ਅਤੇ ਰਿਲਾਇੰਸ ਪੈਟਰੋਲ ਪੰਪ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ, ਜਿਸ ਕਰਕੇ ਮੇਰੇ ਖ਼ਿਲਾਫ਼ ਕੋਈ ਦੋਸ਼ ਹੀ ਨਹੀਂ ਬਣਦਾ।
No comments:
Post a Comment