ਖਰੜ, 20 ਜਨਵਰੀ : ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੇ ਕੇ ਖਰੜ ਹਲਕੇ ਤੋਂ ਸ਼੍ਰੌਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਰਣਜੀਤ ਸਿੰਘ ਗਿੱਲ ਨੇ ਅੱਜ ਵੱਖ ਵੱਖ ਪਿੰਡਾ ਦਾ ਦੌਰਾ ਕੀਤਾ।
ਪਿੰਡਾਂ ਵਿੱਚ ਕੀਤੇ ਇਸ ਦੌਰੇ ਦੌਰਾਨ ਰਣਜੀਤ ਸਿੰਘ ਗਿੱਲ ਨੇ ਪਿੰਡ ਟਕੋਰਾਂ ਕਲਾਂ, ਢਕੌਰਾ ਖੁਰਦ, ਫਾਟਵਾਂ, ਨਗਲੀਆਂ, ਖੈਰਪੁਰ, ਕਰਤਾਰਪੁਰ ਅਤੇ ਕੰਸਾਲਾ ਪਿੰਡਾ ਦਾ ਦੌਰਾ ਕੀਤਾ ਅਤੇ ਲੋਕਾਂ ਵਿੱਚ ਬੈਠ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆ। ਰਾਣਾ ਗਿੱਲ ਨੇ ਪਿੰਡ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ਵਿੱਚ ਅਕਾਲੀ ਬਸਪਾ ਗਠਜੋੜ ਦੀ ਸਰਕਾਰ ਬਣਨ ਤੇ ਪਹਿਲ ਦੇ ਆਧਾਰ ਤੇ ਉਹਨਾਂ ਦੀ ਮੁਸ਼ਕਿਲਾਂ ਨੂੰ ਹੱਲ ਕੀਤਾ ਜਾਵੇਗਾ।
ਇਸ ਮੌਕੇ ਤੇ ਰਣਜੀਤ ਸਿੰਘ ਗਿੱਲ ਨਾਲ ਕਿਸਾਨ ਵਿੰਗ ਜ਼ਿਲ੍ਹਾ ਪ੍ਰਧਾਨ ਮੁਹਾਲੀ ਸਰਬਜੀਤ ਸਿੰਘ ਕਾਦੀਮਾਜਰਾ, ਐੱਸ ਸੀ ਵਿੰਗ ਜ਼ਿਲ੍ਹਾ ਪ੍ਰਧਾਨ ਮੋਹਾਲੀ ਦਿਲਬਾਗ ਸਿੰਘ ਮੀਆਂਪੁਰ, ਐਸਜੀਪੀਸੀ ਮੈਂਬਰ ਅਜਮੇਰ ਸਿੰਘ ਖੇੜਾ, ਸਰਕਲ ਪ੍ਰਧਾਨ ਕੁਲਵੰਤ ਸਿੰਘ ਪੰਮਾ, ਯੂਥ ਅਕਾਲੀ ਆਗੂ ਲੱਕੀ ਮਾਵੀ ਬਜੀਦਪੁਰ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਕੁਰਾਲੀ ਮੇਜਰ ਸਿੰਘ ਸੰਗਤਪੁਰਾ ਅਤੇ ਰਣਧੀਰ ਸਿੰਘ ਧੀਰਾ ਕਾਦੀਮਾਜਰਾ ਵਿਸ਼ੇਸ਼ ਤੌਰ ਤੇ ਨਾਲ਼ ਰਹੇ।
ਇਸ ਮੌਕੇ ਤੇ ਮੁੱਖ ਰੂਪ ਵਿੱਚ ਪਿੰਡ ਢਕੋਰਾਂ ਕਲਾਂ ਤੋਂ ਬਲਵੀਰ ਸਿੰਘ ਧੁੰਮਾ, ਗੁਰਮੇਲ ਸਿੰਘ, ਬਲਦੇਵ ਸਿੰਘ, ਓਮਕਾਰ ਸਿੰਘ, ਵਰਿੰਦਰ ਸਿੰਘ, ਭਾਗ ਸਿੰਘ, ਕਾਕਾ ਸਿੰਘ ਪ੍ਰਸ਼ੋਤਮ ਸਿੰਘ ਸਾਗੀ ਪਿੰਡ ਢਕੌਰਾਂ ਖੁਰਦ ਤੋਂ ਜਸਪਾਲ ਸਿੰਘ ਲੰਬੜਦਾਰ, ਅੰਗਰੇਜ਼ ਸਿੰਘ, ਮੇਜਰ ਸਿੰਘ, ਮਲਕੀਤ ਸਿੰਘ, ਸਤਪਾਲ ਸਿੰਘ, ਸਵਰਨ ਸਿੰਘ, ਗੁਰਮੁਖ ਸਿੰਘ, ਪ੍ਰੇਮ ਸਿੰਘ, ਅਮਰਜੀਤ ਸਿੰਘ, ਪਰਮਜੀਤ ਸਿੰਘ, ਹਰਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਮਹਿੰਦਰ ਸਿੰਘ ਪਿੰਡ ਫਾਟਵਾਂ ਤੋਂ ਜੀਤ ਫਾਟਵਾਂ, ਜ਼ੋਰਾ ਸਿੰਘ ਪੰਚ, ਲੰਬੜਦਾਰ ਤਜਿੰਦਰ ਸਿੰਘ, ਡਾ ਹਰਪਾਲ ਸਿੰਘ, ਸੁਰਿੰਦਰ ਛਿੰਦਾ, ਜਸਵੀਰ ਸਿੰਘ ਜੱਸੀ, ਅਵਤਾਰ ਸਿੰਘ ਲੰਬੜਦਾਰ ਪਿੰਡ ਨਗਲੀਆਂ ਤੋਂ ਸੁਰਮੁਖ ਸਿੰਘ, ਦਿਲਬਾਗ ਸਿੰਘ, ਚਰਨਜੀਤ ਸਿੰਘ, ਜਗਜੀਤ ਸਿੰਘ, ਦਰਸ਼ਨ ਸਿੰਘ, ਹਰਦੀਪ ਸਿੰਘ ਪਿੰਡ ਖੈਰਪੁਰ ਤੋਂ ਸਾਬਕਾ ਸਰਪੰਚ ਜਗਦੀਸ਼ ਸਿੰਘ, ਸਾਬਕਾ ਸਰਪੰਚ ਦਿਲਬਾਗ ਸਿੰਘ, ਹਰਨੇਕ ਸਿੰਘ , ਕੁਲਦੀਪ ਸਿੰਘ, ਨੈਬ ਸਿੰਘ , ਜਗਤਾਰ ਸਿੰਘ, ਮੱਘਰ ਸਿੰਘ, ਕਸ਼ਮੀਰਾ ਸਿੰਘ ਪਿੰਡ ਕਰਤਾਰਪੁਰ ਤੋਂ ਪਰਵਿੰਦਰ ਸਿੰਘ ਭਿੰਦੀ, ਲੰਬੜਦਾਰ ਕੁਲਵਿੰਦਰ ਸਿੰਘ, ਰਘਵੀਰ ਸਿੰਘ, ਮੇਜਰ ਸਿੰਘ, ਸਰਬਜੀਤ ਸਿੰਘ, ਗੁਰਜੀਤ ਸਿੰਘ, ਨਿਰਮਲ ਸਿੰਘ ਅਤੇ ਪਿੰਡ ਕੰਸਾਲਾ ਤੋਂ ਅਮਰਜੀਤ ਸਿੰਘ ਗੋਲਡੀ, ਚਰਨਜੀਤ ਸਿੰਘ ਚੰਨਾ, ਮਾਸਟਰ ਕੁਲਦੀਪ ਸਿੰਘ, ਸ਼ੇਰ ਸਿੰਘ, ਜਨਰਲ ਸਕੱਤਰ ਬਹੁਜਨ ਸਮਾਜ ਪਾਰਟੀ ਪਰਵਿੰਦਰ ਸਿੰਘ, ਕੁਲਵੀਰ ਸਿੰਘ, ਦਿਲਵਰ ਸਿੰਘ, ਹਰਵਿੰਦਰ ਸਿੰਘ, ਦਲਜੀਤ ਸਿੰਘ ਸਮੇਤ ਹਰ ਪਿੰਡ ਵਿੱਚ ਉੱਥੋਂ ਦੇ ਸਥਾਨਕ ਲੋਕ ਮੌਜੂਦ ਰਹੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗਠਜੋੜ ਦੀ ਸਰਕਾਰ ਬਣਾਉਣ ਦਾ ਵਾਅਦਾ ਕੀਤਾ ਅਤੇ ਰਣਜੀਤ ਸਿੰਘ ਗਿੱਲ ਨੂੰ ਸਮਰਥਨ ਦੇਣ ਦਾ ਵਿਸ਼ਵਾਸ ਦਿਵਾਇਆ।
ਆਪਣੇ ਇਸ ਚੁਣਾਵੀ ਦੌਰਿਆਂ ਦੌਰਾਨ ਰਣਜੀਤ ਸਿੰਘ ਗਿੱਲ ਨੇ ਪਿੰਡਾਂ ਵਿੱਚ ਮੀਟਿੰਗ ਦੌਰਾਨ ਕਈ ਪਰਿਵਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚ ਸ਼ਾਮਲ ਵੀ ਕੀਤਾ
No comments:
Post a Comment