SBP GROUP

SBP GROUP

Search This Blog

Total Pageviews

ਆਪ’ ਲਈ ਪੰਜਾਬ ਵਿੱਚ ਬਦਲਾਅ ਲਿਆਉਣ ਦਾ ਜ਼ਰੀਆ ਨੇ ਇਹ ਵਿਧਾਨ ਸਭਾ ਚੋਣਾਂ : ਕੁਲਵੰਤ ਸਿੰਘ

 ਚੋਣ ਜਿੱਤਣ ਦਾ ਮਕਸਦ ਸਿਰਫ਼ ਸੱਤਾ ਹਾਸਲ ਕਰਨਾ ਹੀ ਨਹੀਂ, ਸਗੋਂ ਭ੍ਰਿਸ਼ਟ ਤੰਤਰ ਨੂੰ ਬਦਲਣਾ

ਮੋਹਾਲੀ, 29 ਜਨਵਰੀ : ਵਿਧਾਨ ਸਭਾ ਹਲਕਾ ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਨੇਕ, ਇਮਾਨਦਾਰ ਅਤੇ ਸੂਝਵਾਨ ਉਮੀਦਵਾਰ ਕੁਲਵੰਤ ਸਿੰਘ ਨੇ ਹਲਕਾ ਮੋਹਾਲੀ ਦੇ ਪਿੰਡ ਬੈਰੋਂਪੁਰ, ਭਾਗੋਮਾਜਰਾ ਤੇ ਬਾਕਰਪੁਰ ਆਦਿ ਸਮੇਤ ਵੱਖ-ਵੱਖ ਪਿੰਡਾਂ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਹਰ ਵਰਕਰ ਸਮਾਜ ਵਿੱਚ ਬਦਲਾਅ ਲਿਆਉਣ ਲਈ ਨਾਲ ਜੁਡ਼ਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲਈ ਚੋਣਾਂ ਸੱਤਾ ਹਾਸਲ ਕਰਨ ਦਾ ਜਰੀਆ ਹੀ ਨਹੀਂ, ਸਾਡੇ ਲਈ ਇਹ ਚੋਣਾਂ ਪੰਜਾਬ ਵਿੱਚ ਬਦਲਾਅ ਲਿਆਉਣ ਦਾ ਜ਼ਰੀਆ ਹਨ।

ਉਨ੍ਹਾਂ ਕਿਹਾ ਕਿ ਅਜ਼ਾਦੀ ਤੋਂ ਬਾਅਦ ਸੱਤਾ ਉਤੇ ਰਾਜਨੀਤਕ ਪਾਰਟੀਆਂ ਬਦਲਦੀਆਂ ਰਹੀਆਂ ਪ੍ਰੰਤੂ ਪੰਜਾਬ ਵਿੱਚ ਕੁਝ ਨਹੀਂ ਬਦਲਿਆ, ਸਭ ਕੁਝ ਜਿਉਂ ਦਾ ਤਿਉਂ ਹੈ। ਸੱਚਾਈ ਇਹ ਹੈ ਕਿ ਸਾਨੂੰ ਪੂਰੇ ਦਾ ਪੂਰਾ ਭ੍ਰਿਸ਼ਟ ਸਿਸਟਮ ਬਦਲ ਕੇ ਇਮਾਨਦਾਰ ਸਿਸਟਮ ਲਿਆਉਣਾ ਹੈ। ‘ਆਪ’ ਲਈ ਚੋਣਾਂ ਦੇਸ਼ ਅਤੇ ਸਮਾਜ ਵਿੱਚ ਬਦਲਾਅ ਲਿਆਉਣ ਦਾ ਜਰੀਆ ਹਨ ਅਤੇ ਇਹ ਚੋਣਾਂ ਉਸੇ ਬਦਲਾਅ ਲਈ ਇੱਕ ਮੌਕਾ ਹੈ।


ਉਨ੍ਹਾਂ ਕਿ ਹੁਣ ਤੱਕ ਰਵਾਇਤੀ ਰਾਜਨੀਤਕ ਪਾਰਟੀਆਂ ਲੋਕਾਂ ਨੂੰ ਇਹ ਦੱਸਦੀਆਂ ਰਹੀਆਂ ਹਨ ਕਿ ਸਰਕਾਰ ਚਲਾਉਣਾ ਬਹੁਤ ਔਖਾ ਕੰਮ ਹੈ, ਸਰਕਾਰ ਚਲਾਉਣ ਲਈ ਥੋਡ਼੍ਹੀ ਬਹੁਤ ਬੇਈਮਾਨੀ ਤਾਂ ਕਰਨੀ ਹੀ ਪੈਂਦੀ ਹੈ। ਪ੍ਰੰਤੂ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਮਾਨਦਾਰੀ ਨਾਲ ਵੀ ਸਰਕਾਰਾਂ ਚਲਾਈਆਂ ਜਾ ਸਕਦੀਆਂ ਹਨ।

ਹਕੀਕਤ ਇਹ ਵੀ ਹੈ ਕਿ ਸਮੇਂ-ਸਮੇਂ ਦੀਆਂ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਅਜ਼ਾਦੀ ਤੋਂ ਬਾਅਦ ਵਾਲੇ 75 ਸਾਲਾਂ ਵਿੱਚ ਪੰਜਾਬ ਦੀ ਸਿੱਖਿਆ ਅਤੇ ਸਿਹਤ ਸਿਸਟਮ ਵਿੱਚ ਸੁਧਾਰ ਨਹੀਂ ਲਿਆ ਸਕੀਆਂ। ਮੌਜੂਦਾ ਕਾਂਗਰਸ ਸਰਕਾਰ ਨੇ ਸਮਾਜ ਸੇਵੀ ਲੋਕਾਂ ਤੋਂ ਸਕੂਲਾਂ ਦੀਆਂ ਕੰਧਾਂ ਉਤੇ ਰੰਗ ਕਰਵਾ ਕੇ ਸਿੱਖਿਆ ਸੁਧਾਰ ਦੇ ਫੋਕੇ ਅਤੇ ਝੂਠੇ ਦਾਅਵੇ ਕੀਤੇ ਪ੍ਰੰਤੂ ਸਕੂਲੀ ਸਿੱਖਿਆ ਨੂੰ ਨਹੀਂ ਬਦਲ ਸਕੀ।

ਸ੍ਰ. ਕੁਲਵੰਤ ਸਿੰਘ ਨੇ ਕਿਹਾ ਕਿ ਭ੍ਰਿਸ਼ਟਾਚਾਰ ਖਿਲਾਫ਼ ਲਡ਼ਾਈ ਵੀ ਅਜ਼ਾਦੀ ਦੀ ਲਡ਼ਾਈ ਵਾਂਗ ਹੀ ਹੈ। ਇਸ ਵਿੱਚ ਬਦਲਾਅ ਕਰਨਾ ਸਭ ਕੁਝ ਸੰਭਵ ਹੈ, ਪਰ ਸਾਨੂੰ ਸਭ ਨੂੰ ਮਿਲ ਕੇ ਮਿਹਨਤ ਕਰਨੀ ਪਵੇਗੀ ਅਤੇ ਇਨ੍ਹਾਂ ਚੋਣਾਂ ਵਿੱਚ ਹੀ ਹੰਭਲ਼ਾ ਮਾਰਨਾ ਪਵੇਗਾ। ਇਸ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਇਸ ਵਾਰ ਆਉਣ ਵਾਲੀ 20 ਫ਼ਰਵਰੀ ਨੂੰ ਵੋਟਿੰਗ ਮਸ਼ੀਨ ਉਤੇ ਚੋਣ ਨਿਸ਼ਾਨ ‘ਝਾਡ਼ੂ’ ਵਾਲਾ ਬਟਨ ਦਬਾ ਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਸਹਿਯੋਗ ਦਿੱਤਾ ਜਾਵੇ

No comments:


Wikipedia

Search results

Powered By Blogger