ਧੀਆਂ ਦੀ ਲੋਹੜੀ’ ਦੇ ਰੂਪ ਵਿੱਚ ਸਮਰਪਿਤ ਕੀਤਾ ਤਿਉਹਾਰ
ਮੋਹਾਲੀ, 12 ਜਨਵਰੀ: ਸਾਬਕਾ ਕੈਬਿਨੇਟ ਮੰਤਰੀ ਤੇ ਸਥਾਨਕ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਲੋਕਾਂ ਨੂੰ ਲੋਹੜੀ ਦੀ ਵਧੀਆ ਦਿੱਤੀ ਤੇ ਲੜਕੀਆਂ ਦੇ ਮਹੱਤਵ ਉੱਤੇ ਜਾਗਰੂਕਤਾ ਫੈਲਾਉਣ ਲਈ ਤਿਉਹਾਰ ਨੂੰ ‘ਧੀਆਂ ਦੀ ਲੋਹੜੀ’ ਦੇ ਰੂਪ ਵਿੱਚ ਸਮਰਪਿਤ ਕੀਤਾ। ਉਨ੍ਹਾਂ ਫ਼ੇਜ਼ 2, 11 ਤੇ ਸੈਕਸਟਰ 67 ਵਿੱਚ ਲੋਹੜੀ ਸਮਾਰੋਹ ’ਚ ਭਾਗ ਵੀ ਲਿਆ।
ਇਸ ਮੌਕੇ ਬੋਲਦਿਆਂ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਲੜਕੀਆਂ ਹਰ ਖੇਤਰ ’ਚ ਲੜਕਿਆਂ ਨਾਲ ਮੁਕਾਬਲਾ ਕਰ ਰਹੀਆਂ ਹਨ। ਲੋਕਾਂ ਦੀ ਮਾਨਸਿਕਤਾ ’ਚ ਤਬਦੀਲੀ ਜ਼ਰੂਰੀ ਹੈ ਤੇ ਲੜਕੀਆਂ ਨੂੰ ਹਰ ਖੇਤਰ ਵਿੱਚ ਉਚਿਤ ਆਦਰ–ਮਾਣ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜਾਬ ਵਿੱਚ ਮਹਿਲਾ ਸਸ਼ੱਕਤੀਕਰਣ ਲਈ ਆਪਣਾ ਕੰਮ ਜਾਰੀ ਰੱਖਿਆ ਤੇ ਉਹ ਆਉਣ ਵਾਲੀਆਂ ਚੋਣਾਂ ’ਚ ਪੰਜਾਬ ਵਿੱਚ ਮੁੜ ਸਰਕਾਰ ਬਣਾਉਣ ਤੋਂ ਬਾਅਦ ਵੀ ਇੰਝ ਹੀ ਕਰੇਗੀ।
No comments:
Post a Comment