ਸਰਬਸਾਂਝਾ, ਰਾਣੂੰ ਅਤੇ ਕਾਹਲੋਂ ਗਰੁੱਪ ਨੇ ਮਿਲਕੇ ਚੋਣਾਂ ਲੜਨ ਦਾ ਐਲਾਨ
ਮੋਹਾਲੀ 13 ਜਨਵਰੀ :- ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਤੇ ਕਾਬਜ ਖੰਗੁੜਾ-ਰਾਣੂ ਗਰੁੱਪ 21 ਜਨਵਰੀ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਦੋਫਾੜ ਹੋ ਗਿਆ। ਜਿਸ ਵਿੱਚ ਰਾਣੂੰ ਗਰੁੱਪ ਨੇ ਵੱਖ ਵੱਖ ਹੋ ਕੇ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਵੇਖਣਾ ਇਹ ਹੋਵੇਗਾ ਕਿ ਪਿਛਲੇ 25-30 ਸਾਲ ਦਾ ਰਿਕਾਰਡ ਕਿ ਜਿਸ ਗਰੁੱਪ ਨਾਲ ਰਾਣੂੰ ਗਰੁੱਪ ਦਾ ਸਮਝੋਤਾ ਹੁੰਦਾ ਹੈ ਚੋਣਾਂ ਵਿੱਚ ਓਹੀ ਗਰੁੱਪ ਜੇਤੂ ਰਹਿੰਦਾ ਹੈ ਕਾਇਮ ਰਹੇਗਾ ਜਾਂ ਨਹੀਂ। ਚੋਣਾਂ ਵਿੱਚ ਵੱਡਾ ਘਟਨਾ ਕ੍ਰਰਮ ਉਸ ਵਕਤ ਹੋਇਆ ਜਦੋਂ ਪਿਛਲੇ ਸਾਲ ’ਚ ਵੱਖ ਵੱਖ ਤੌਰ ਤੇ ਚੋਣਾਂ ਲੜੇ ਸਰਬਸਾਂਝਾ ਗਰੁੱਪ ਤੇ ਕਾਹਲੋਂ ਗਰੁੱਪ ਨੇ ਮੁਲਾਜਮਾਂ ਦੀਆਂ ਮੰਗਾਂ ਤੇ ਪਹਿਰਾ ਦੇਣ ਲਈ ਇਕੱਠੇ ਹੋਕੇ ਚੋਣਾਂ ਲੜਨ ਦਾ ਫੈਸਲਾ ਕੀਤਾ ਗਿਆ।
ਅਜ ਸਿੱਖਿਆ ਬੋਰਡ ਦੀਆਂ ਚੋਣਾਂ ਲੜਨ ਵਾਲੇ ਤਿੰਨੇ ਗਰੁੱਪ, ਸਰਬਸਾਂਝਾ-ਰਾਣੂੰ ਅਤੇ ਕਾਹਲੋਂ ਗਰੁੱਪ ਦੀ ਇਕ ਸਾਂਝੀ ਮੀਟਿੰਗ ਹੋਈ ਜਿਸ ਵਿਚ ਸਾਰੇ ਗਰੁੱਪਾਂ ਨੇ ਇਕੱਠੇ ਹੋਕੇ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ। ਮੀਟਿੰਗ ਵਿੱਚ ਸਰਬਸੰਮਤੀ ਨਾਲ ਅਮਰੀਕ ਸਿੰਘ ਭੜੀ ਅਤੇ ਸਿਕੰਦਰ ਸਿੰਘ ਪਡਿਆਲਾ ਤੇ ਅਧਾਰਿਤ ਕਮੇਟੀ ਦਾ ਗਠਨ ਕੀਤਾ ਗਿਆ ਜੋ ਕਿ ਤਿੰਨੇ ਗਰੁੱਪਾਂ ਦੀ ਸਾਂਝੀ ਟੀਮ ਤਿਆਰ ਕਰਨ ਦੇ ਅਧੀਕਾਰ ਦਿਤੇ ਜਿਹੜੀ ਉਹ ਟੀਮ ਤਿਆਰ ਕਰਨਗੇ ਉਹ ਸਾਰੇ ਗਰੁਪਾਂ ਨੂੰ ਪ੍ਰਵਾਨ ਹੋਵੇਗੀ। ਇਸ ਦੀ ਪੁਸਟੀ ਕਰਦਿਆਂ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਬਰਾੜ ਤੇ ਸੁਨੀਲ ਕੁਮਾਰ ਨੇ ਕਿਹਾ ਕਿ ਅਸੀਂ ਸਾਰੇ ਸਰਬਸਾਂਝਾ, ਕਾਹਲੋਂ ਤੇ ਰਾਣੂੰ ਗਰੁੱਪ ਦੇ ਨਾਂ ਹੇਠਾਂ ਸਾਝੀ ਟੀਮ ਚੋਣ ਲੜੇਗੀ। ਇਸ ਮੌਕੇ ਬਲਵਿੰਦਰ ਸਿੰਘ ਫਤਿਹਗੜ ਸਾਹਿਬ, ਬਲਜਿੰਦਰ ਸਿੰਘ ਬਰਾੜ, ਸੁਨੀਲ ਅਰੋੜਾ, ਪ੍ਰਭਦੀਪ ਸਿੰਘ ਬੋਪਾਰਾਏ, ਸੁਖਚੈਨ ਸਿੰਘ ਸੈਣੀ, ਗੁਰਪ੍ਰੀਤ ਸਿੰਘ ਕਾਹਲੋਂ, ਮਨੋਜ ਰਾਣਾ, ਅਮਰੀਕ ਸਿੰਘ ਭੜੀ, ਬਲਵਿੰਦਰ ਸਿੰਘ ਚਨਾਰਥਲ, ਅਜੈਬ ਸਿੰਘ, ਕੰਵਲਜੀਤ ਕੌਰ ਗਿੱਲ, ਕੋਸੱਲਿਆ ਦੇਵੀ, ਹਰਪ੍ਰੀਤ ਕੌਰ ਅਤੇ ਹੋਰ ਬਹੁਤ ਸਾਰੇ ਸਾਥੀ ਸ਼ਾਮਲ ਹੋਏ।
ਇਸ ਸਬੰਧੀ ਸੰਪਰਕ ਕਰਨ ਤੇ ਖੰਗੁੜਾ ਗਰੁੱਪ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੁੜਾ ਨੇ
ਕਿਹਾ ਉਨਾਂ ਦੇ ਗਰੁੱਪ ਇਸ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ। ਉਨਾਂ ਕਿਹਾ ਕਿ ਰਾਣੂੰ
ਗਰੁੱਪ ਦੇ ਦਿਗਜ ਨੇਤਾ ਸੇਵਾ ਮੁਕਤ ਹੋ ਗਏ ਹਨ। ਇਸ ਦਾ ਅਧਾਰ ਸੁੰਗੜਕੇ ਕੇਵਲ ਚੋਣਾਂ ਲੜਨ
ਵਾਲੇ ਤਿੰਨ ਚਾਰ ਨੇਤਾਵਾਂ ਤਕ ਸੀਮਤ ਹੋ ਗਿਆ ਹੈ। ਉਨਾਂ ਪਿਛਲੇ ਸਾਲਾਂ ਵਿੱਚ ਮੁਲਾਜਮਾਂ
ਦੇ ਹੱਕਾਂ ਲਈ 30 ਸਾਲ ਦਾ ਸੋਕਾ ਤੋੜਕੇ ਪੰਜਾਬ ਦੇ ਮੁਲਾਜਮ ਦੀ ਸੰਘਰਸ ਕਮੇਟੀ ਨਾਲ
ਮਿਲਕੇ ਸਫਲ ਐਕਸ਼ਨ ਕੀਤੇ ਤੇ ਮੁਲਾਜਮਾਂ ਨੂੰ ਛੇਵੇਂ ਪੇ-ਕਮਿਸਨ ਨੂੰ ਲਾਗੂ ਕਰਵਾਉਣਾ,
ਸਿੱਖਿਆ ਬੋਰਡ ਦੀ ਆਰਥਿਕਤਾ ਦੇ ਮੰਦੇ ਹਾਲ ਦੌਰਾਨ ਵੀ ਕਰਮਚਾਰੀਆਂ ਨੂੰ ਤਨਖਾਹ ਅਤੇ
ਪੈਨਸਨ ਸਮੇਂ ਸਿਰ ਦਿਵਾਉਣ ਦਾ ਹੰਭਲਾ ਮਾਰਿਆ । ਇਸ ਤੋਂ ਇਲਾਵਾ ਤਰੱਕੀਆਂ ਵਿੱਚ ਆਈ ਖੜੋਤ
ਨੂੰ ਵੀ ਦੁਬਾਰਾ ਚਾਲੂ ਕਰਵਾਇਆ ਗਿਆ। ਇਸ ਸਬੰਧੀ ਅਪਣਾ ਪ੍ਰਤੀ ਕਰਮ ਦਿੰਦੇ ਹੋਏ
ਰਾਣੂੰ ਗਰੁੱਪ ਦੇ ਸਾਬਕਾ ਪ੍ਰਧਾਨ ਸੇਵਾ ਮੁਕਤ ਸਾਥੀ ਜਰਨੈਲ ਸਿੰਘ ਚੂੰਨੀ ਨੇ ਕਿਹਾ ਕਿ
ਸਿੱਖਿਆ ਬੋਰਡ ਦੀਆਂ ਚੋਣਾਂ ਦਾ ਇਤਹਾਸ ਗਵਾਹ ਰਿਹਾ ਹੈ ਕਿ ਜਿਸ ਗਰੁੱਪ ਦਾ ਸਮਝੌਤਾ
ਰਾਣੂੰ ਗਰੁੱਪ ਨਾਲ ਹੋਇਆ ਹੈ ਉਹ ਗਰੁੱਪ ਹਮੇਸਾਂ ਜੇਤੂ ਰਿਹਾ ਹੈ। ਉਨਾਂ ਨੂੰ ਉਮੀਦ ਹੈ
ਕਿ ਇਨਾਂ ਚੋਣ ਵਿੱਚ ਰਾਣੂੰ ਗਰੁੱਪ ਅਪਣਾ ਇਤਹਾਸ ਕਾਇਮ ਰੱਖਗੇ।
No comments:
Post a Comment