ਖਰੜ ,02 ਜਨਵਰੀ : ਪਿਛਲੇ 30 ਸਾਲ ਤੋ ਹਲਕਾ ਖਰੜ ਅਧੀਨ ਪੈਂਦੇ ਨਿਆਗਾਉਂ ਵਿੱਚ ਜਨਤਾ ਕਲੋਨੀ ਨੂੰ ਜਾਣ ਵਾਲੀ ਰੋਡ ਕੱਚਾ ਅਤੇ ਖਸਤਾ ਹਾਲਤ ਵਿਚ ਸੀ ਜਿਸ ਦਾ ਰਣਜੀਤ ਸਿੰਘ ਗਿੱਲ ਨੇ ਕਲੋਨੀ ਵਾਸੀਆਂ ਦੇ ਸਹਿਯੋਗ ਨਾਲ ਕੰਮ ਪੂਰਾ ਕਰਾਇਆ। ਜਨਤਾ ਕਲੋਨੀ ਵਾਸੀਆਂ ਨੇ ਪਿਆਰ ਤੇ ਸਤਿਕਾਰ ਵਜੋਂ ਉਸ ਰੋਡ ਦਾ ਨਾਮ ਹੀ "ਗਿੱਲ ਰੋਡ" ਰੱਖ ਦਿੱਤਾ ਜਿਸ ਦੇ ਉਦਘਾਟਨ ਤੇ ਸਰਦਾਰ ਰਣਜੀਤ ਸਿੰਘ ਗਿੱਲ ਨੂੰ ਵਿਸ਼ੇਸ਼ ਤੌਰ ਤੇ ਬੁਲਾਇਆ ਗਿਆ ਅਤੇ ਕਲੋਨੀ ਵਾਸੀਆਂ ਵੱਲੋਂ ਰਣਜੀਤ ਸਿੰਘ ਗਿੱਲ ਦਾ ਧੰਨਵਾਦ ਕੀਤਾ।
ਜਨਤਾ ਕਲੋਨੀ ਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਣਜੀਤ ਸਿੰਘ ਗਿੱਲ ਇਕ ਨੇਕ ਅਤੇ ਇਮਾਨਦਾਰ ਇਨਸਾਨ ਨੇ ਜਿਹਨਾਂ ਹਮੇਸ਼ਾਂ ਹੀ ਗ਼ਰੀਬਾਂ-ਮਜ਼ਲੂਮਾਂ ਦੀ ਬਾਂਹ ਫੜੀ ਹੈ ਅਤੇ ਲੋੜਵੰਦਾਂ ਦੀ ਸਹਾਇਤਾ ਕਰਨ ਵਿਚ ਵੀ ਵਡਮੁੱਲਾ ਯੋਗਦਾਨ ਦਿੱਤਾ ਹੈ। ਜਨਤਾ ਕਲੋਨੀ ਦੇ ਲੋਕਾਂ ਨੇ ਕਿਹਾ ਕਿ ਲੰਬੇ ਸਮੇਂ ਤੋ ਜਨਤਾ ਕਲੋਨੀ ਵਾਸਿਆਂ ਦੀ ਇਹ ਮੰਗ ਸੀ ਜਿਸ ਵੱਲ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਰੋਡ ਦਾ ਕੰਮ ਪੱਕਾ ਕਰਵਾ ਕੇ ਰਾਣਾ ਗਿੱਲ ਨੇ ਇੱਥੇ ਰਹਿੰਦੇ ਲੋਕਾਂ ਦੀ ਬਹੁਤ ਵੱਡੀ ਸਮੱਸਿਆ ਦਾ ਹੱਲ ਕੀਤਾ ਹੈ ਜਿਸ ਦੇ ਚੱਲਦਿਆਂ ਹੀ ਲੋਕਾਂ ਨੇ ਰਣਜੀਤ ਸਿੰਘ ਗਿੱਲ ਦਾ ਧੰਨਵਾਦ ਕਰਦਿਆਂ ਇਸ ਰੋਡ ਦਾ ਨਾਮ "ਗਿੱਲ ਰੋਡ" ਰੱਖਿਆ ਹੈ।
No comments:
Post a Comment