ਖਰੜ, 26 ਜਨਵਰੀ : ਖਰੜ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸਰਦਾਰ ਰਣਜੀਤ ਸਿੰਘ ਗਿੱਲ ਦੇ ਹੱਕ ਵਿਚ ਖਿਜ਼ਰਾਬਾਦ ਵਿਖੇ ਉਥੋਂ ਦੀ ਸਥਾਨਕ ਲੀਡਰਸ਼ਿਪ ਦੇ ਸਹਿਯੋਗ ਨਾਲ ਉਜਾਗਰ ਸਿੰਘ, ਚਰਨ ਸਿੰਘ ਅਤੇ ਭਾਗ ਸਿੰਘ ਵੱਲੋਂ ਰੱਖੀ ਗਈ ਮੀਟਿੰਗ ਵਿੱਚ ਰਣਜੀਤ ਸਿੰਘ ਗਿੱਲ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ। ਮੀਟਿੰਗ ਦੌਰਾਨ ਰਾਣਾ ਗਿੱਲ ਨੇ ਉੱਥੋਂ ਦੇ ਸਥਾਨਕ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਦਾ ਵਿਸ਼ਵਾਸ ਦਿਵਾਇਆ
। ਇਸ ਮੌਕੇ ਵਿਸ਼ੇਸ਼ ਤੌਰ ਤੇ 50 ਤੋਂ ਵੱਧ ਪਰਿਵਾਰ ਮੱਟਵਾਲਿਆ ਦੇ ਰਾਣਾ ਗਿੱਲ ਦੀ ਵਿਕਾਸ ਪੱਖੀ ਸੋਚ ਤੋਂ ਪ੍ਰਭਾਵਿਤ ਹੋ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ। ਇਨ੍ਹਾਂ ਪਰਿਵਾਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਦਿਆਂ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਪਾਰਟੀ ਵਿੱਚ ਇਨ੍ਹਾਂ ਨੂੰ ਬਣਦਾ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਸ਼ਾਮਿਲ ਹੋਏ ਪਰਿਵਾਰਾਂ ਵਿਚ ਵਿਸ਼ੇਸ਼ ਤੌਰ ਤੇ ਕਮਲਜੀਤ ਸਿੰਘ ਬਾਲੋਂ, ਅਮਰਜੀਤ ਸਿੰਘ, ਸੁਰਿੰਦਰ ਸਿੰਘ ਛਿੰਦਾ, ਰਣਜੀਤ ਸਿੰਘ ਬੱਲੀ, ਸ਼ੇਰ ਸਿੰਘ, ਰਵਿੰਦਰ ਸਿੰਘ, ਗੁਰਵਿੰਦਰ ਸਿੰਘ, ਸਨੀ ਸੇਵਾਦਾਰ, ਦੇਵ ਬਾਬਾ, ਚਰਨ ਸਿੰਘ, ਪਾਲ ਸਿੰਘ, ਜੈਲਾ, ਮੋਹਣਾ, ਉਜਾਗਰ, ਜਸਪਾਲ, ਦਿਲਬਾਗ ਸਿੰਘ ਨੇ ਅਗਾਮੀ ਚੋਣਾਂ ਵਿੱਚ ਰਣਜੀਤ ਸਿੰਘ ਗਿੱਲ ਨੂੰ ਪੂਰੀ ਤਰ੍ਹਾਂ ਸਮਰਥਨ ਦੇਣ ਦਾ ਵਾਅਦਾ ਕੀਤਾ ।
ਇਸ ਮੌਕੇ ਸਰਦਾਰ ਰਣਜੀਤ ਸਿੰਘ ਗਿੱਲ ਨਾਲ ਸੀਨੀਅਰ ਮੀਤ ਪ੍ਰਧਾਨ ਹਰਦੀਪ ਸਿੰਘ ਖਿਜ਼ਰਾਬਾਦ, ਗੁਰਮੀਤ ਸਿੰਘ ਮੀਤੀ, ਬਲਜਿੰਦਰ ਸਿੰਘ ਭੇਲੀ, ਬਲਦੇਵ ਸਿੰਘ, ਹਰਿੰਦਰ ਸਿੰਘ ਛਿੰਦਾ, ਲਖਵਿੰਦਰ ਸਿੰਘ, ਦਿਲਬਾਗ ਸਿੰਘ ਗੋਲਾ, ਜਸਪਾਲ ਸਿੰਘ, ਜੋਨੀ ਵਰਮਾ, ਨਿਰਪਾਲ ਸਿੰਘ ਰਾਣਾ, ਵਿਕਰਮ ਸਿੰਘ ਜਗੈਤ ਸਮੇਤ ਅਕਾਲੀ ਬਸਪਾ ਲੀਡਰਸ਼ਿਪ ਮੌਜੂਦ ਰਹੀ।
No comments:
Post a Comment