ਖਰੜ, 26 ਜਨਵਰੀ : ਹਲਕਾ ਖਰੜ ਦੇ ਆਸਥਾ ਇਨਕਲੇਵ ਵਿਖੇ ਸਥਾਨਕ ਵਾਸੀਆਂ ਦੇ ਸਹਿਯੋਗ ਨਾਲ ਸੋਸਾਇਟੀ ਪ੍ਰਧਾਨ ਗਗਨ ਬਰਾੜ ਨੇ ਅੱਜ ਗਣਤੰਤਰ ਦਿਵਸ ਦਾ ਪ੍ਰੋਗਰਾਮ ਮਨਾਇਆ। ਜਿਸ ਵਿੱਚ ਖਰੜ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸ. ਰਣਜੀਤ ਸਿੰਘ ਗਿੱਲ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਸੋਸਾਇਟੀ ਦੇ ਪ੍ਰਧਾਨ ਅਤੇ ਉਨ੍ਹਾਂ ਦੀ ਟੀਮ ਉਪ ਪ੍ਰਧਾਨ ਐਮ. ਪੀ.ਸਿੰਘ, ਨੀਲਮ ਭਾਸਕਰ, ਸੈਕਟਰੀ ਹਰਜੀਤ ਸਿੰਘ ਗਿੱਲ ਅਤੇ ਸੋਸਾਇਟੀ ਦੇ ਵਾਸੀ ਵਿਸ਼ੇਸ਼ ਤੌਰ 'ਤੇ ਪ੍ਰਿੰਸੀਪਲ ਡਾ. ਸੁਰਿੰਦਰ ਨਾਗਰ,ਅਰਵਿੰਦ ਅਰੋੜਾ,ਅਵਿਨਾਸ਼ ਅਰੋਡ਼ਾ, ਸੁਦਰਸ਼ਨ ਜੀ, ਮਿਨਾਕਸ਼ੀ, ਅੰਸ਼ੂਲ ਸਿੰਘ, ਵਿਪਿਨ ਸਕਸੈਨਾ ਅਤੇ ਮੈਨਰੋ ਜੀ ਵੱਲੋਂ ਰਾਣਾ ਗਿੱਲ ਨੇ ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚਣ ਉੱਤੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ।
ਇਸ ਪ੍ਰੋਗਰਾਮ ਦੌਰਾਨ ਖਰੜ ਨਗਰ ਕੌਂਸਲ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ, ਪਰਵਿੰਦਰ ਲੌਂਗੀਆ ਤੇ ਸਮੂਹ ਕੌਂਸਲਰ ਕੇਸਰ ਸਿੰਘ,ਰਾਜਿੰਦਰ ਲੰਬੜਦਾਰ, ਮਾਨ ਸਿੰਘ, ਗੁਜਰਾਲ ਜੀ, ਜਸਬੀਰ ਸਿੰਘ ਰਾਣਾ ਜੌਨੀ,ਰਣਧੀਰ ਸਿੰਘ ਧੀਰਾ,ਪਰਮਿੰਦਰ ਕਾਲਾ ਸਮੇਤ ਸਥਾਨਕ ਅਕਾਲੀ-ਬਸਪਾ ਲੀਡਰਸ਼ਿਪ ਮੌਜੂਦ ਰਹੀ। ਇਸ ਮੌਕੇ 'ਤੇ ਸ.ਗਿੱਲ ਨੇ ਉੱਥੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦਿਆਂ ਗਣਤੰਤਰ ਦਿਵਸ ਦੇ ਇਤਿਹਾਸ 'ਤੇ ਚਾਨਣਾ ਪਾਇਆ ਤੇ ਇਸ ਦਿਵਸ ਦੀ ਮੁਬਾਰਕਬਾਦ ਦਿੱਤੀ। ਲੋਕਾਂ ਨੇ ਸ.ਗਿੱਲ ਦਾ ਤਹਿ ਦਿਲੋਂ ਸਵਾਗਤ ਕਰਦਿਆਂ ਵਿਸ਼ੇਸ਼ ਤੌਰ 'ਤੇ ਉਹਨਾਂ ਦਾ ਸਨਮਾਨ ਕੀਤਾ।
No comments:
Post a Comment