ਪੰਜਾਬ ਦੇ ਭ੍ਰਿਸ਼ਟਾਚਾਰ ਮੁਕਤ 'ਆਪ' ਦੀ ਸਰਕਾਰ ਲਿਆਉਣ ਲਈ ਉਤਾਵਲੇ : ਕੁਲਵੰਤ ਸਿੰਘ
ਮੋਹਾਲੀ, 31 ਜਨਵਰੀ : ਵਿਧਾਨ ਸਭਾ ਹਲਕਾ ਮੋਹਾਲੀ ਤੋਂ ਆਪ ਦੇ ਉਮੀਦਵਾਰ ਕੁਲਵੰਤ ਸਿੰਘ ਨੇ ਅੱਜ ਐਸ. ਡੀ.ਐਮ ਦਫਤਰ ਮੁਹਾਲੀ ਵਿਖੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ । ਨਾਮਜ਼ਦਗੀ ਪੱਤਰ ਭਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੁਲਵੰਤ ਸਿੰਘ ਨੇ ਕਿਹਾ ਕਿ
ਮੋਹਾਲੀ ਨੂੰ ਪੰਜਾਬ ਦਾ ਸਭ ਤੋਂ ਵਿਕਸਿਤ ਸ਼ਹਿਰ ਬਣਾਉਣਾ ਹੀ ਮੇਰਾ ਟੀਚਾ ਹੈ ਅਤੇ ਇਸ ਲਈ ਮੋਹਾਲੀ ਦੇ ਲੋਕਾਂ ਦਾ ਸਾਥ ਵੀ ਹਰ ਦਿਨ ਵੱਧਦਾ ਜਾ ਰਿਹਾ ਹੈ।
ਇਸ ਮੌਕੇ ਪੱਤਰਕਾਰਾਂ ਨੂੰ ਇਕ ਸਵਾਲ ਦੇ ਜਵਾਬ 'ਚ ਕੁਲਵੰਤ ਸਿੰਘ ਨੇ ਕਿਹਾ ਕਿ ਬਲਬੀਰ ਸਿੱਧੂ ਨੂੰ ਮੇਰੀ ਡਿਵੈੱਲਪਮੈਂਟ ਛੱਡ ਕੇ ਆਪਣੀ ਡਿਵੈਲਪਮੈਂਟ ਬਾਰੇ ਗੱਲ ਕਰਨੀ ਚਾਹੀਦੀ ਹੈ ।ਉਨ੍ਹਾਂ ਨੂੰ ਆਪਣੇ ਬਾਰੇ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੇ 5 ਸਾਲਾਂ ਵਿੱਚ ਕੀ ਕੀਤਾ ।ਕੁਲਵੰਤ ਸਿੰਘ ਨੇ ਕਿਹਾ ਮੈਂ ਜੋ ਵੀ ਕੀਤਾ ਹੈ ਮੁਹਾਲੀ ਹਲਕੇ ਦੇ ਲੋਕਾਂ ਦੀ ਭਲਾਈ ਤੇ ਵਿਕਾਸ ਲਈ ਕੀਤਾ ਹੈ ।
ਕੁਲਵੰਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਜੋ ਵੀ ਡਿਵੈੱਲਪਮੈਂਟ ਹੋਈ ਹੈ ਉਹ ਆਪ ਸਭ ਨੂੰ ਪਤਾ ਹੀ ਹੈ ,ਕੁਝ ਵੀ ਦੱਸਣ ਦੀ ਲੋੜ ਨਹੀਂ ।ਮੋਹਾਲੀ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਨੂੰ ਲੈ ਕੇ ਕਾਫੀ ਜੋਸ਼ ਭਰਿਆ ਹੋਇਆ ਹੈ। ਜਿੱਥੇ ਵੀ ਅਸੀਂ ਜਾਦੇ ਹਾਂ, ਲੋਕ ਆਪ ਮੁਹਾਰੇ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ । ਬਾਕੀ ਹੋਰਨਾਂ ਪਾਰਟੀਆਂ ਨੂੰ ਛੱਡ ਕੇ ਜਿਸ ਪ੍ਰਕਾਰ ਲੋਕ ਆਮ ਆਦਮੀ ਪਾਰਟੀ ਨਾਲ ਜੁਡ਼ ਰਹੇ ਹਨ ਉਸ ਤੋਂ ਸਾਨੂੰ ਇਹ ਪਤਾ ਲੱਗ ਰਿਹਾ ਹੈ ਕਿ ਅਖੀਰ ਵਿੱਚ ਜਿੱਤ ਸਾਡੀ ਹੀ ਹੋਵੇਗੀ ।
ਪੰਜਾਬ ਦੇ ਲੋਕ ਵਧੀਆ ਸੇਹਤ ਸੇਵਾਵਾਂ, ਚੰਗੇ ਸਰਕਾਰੀ ਸਕੂਲ, ਔਰਤਾਂ ਦੀ ਸੁਰੱਖਿਆ ਅਤੇ ਭ੍ਰਿਸ਼ਟਾਚਾਰ ਮੁਕਤ 'ਆਪ' ਦੀ ਸਰਕਰ ਲਿਆਉਣ ਲਈ ਤਿਆਰ ਨੇ ਅਤੇ ਹਰ ਪਿੰਡ, ਮੁਹੱਲੇ 'ਚ ਲੋਕ ਆਪ ਨਾਲ ਜੁੜ ਰਹੇ ਨੇ।
ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਕੁਲਵੰਤ ਸਿੰਘ ਨੇ ਕਿਹਾ ਕਿ ਉਹ ਜਿਸ ਵੀ ਪਿੰਡ ਵਿੱਚ ਜਾ ਰਹੇ ਹਨ, ਪੁਰਾਣੇ ਟਕਸਾਲੀ ਕਾਂਗਰਸੀ ਅਤੇ ਅਕਾਲੀ ਪਰਿਵਾਰ ਖ਼ੁਦ ਆਪ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਚੋਣ ਮੁਹਿੰਮ ਨੂੰ ਖੁਦ ਆਪਣੇ ਹੱਥਾਂ ਵਿੱਚ ਲੈ ਰਹੇ ਹਨ । ਕੁਲਵੰਤ ਸਿੰਘ ਨੇ ਕਿਹਾ ਕਿ ਬਲਬੀਰ ਸਿੰਘ ਸਿੱਧੂ ਨੇ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਨੂੰ ਸਿਰਫ ਗੁੰਮਰਾਹ ਹੀ ਕੀਤਾ ਹੈ । ਹਲਕੇ ਭਰ ਦੇ ਲੋਕੀ ਰੋਜ਼-ਮਰਾ ਦੇ ਕੰਮਾਂ ਨੂੰ ਲੈ ਕੇ ਸਰਕਾਰੇ ਦਰਬਾਰੇ ਭੰਬਲਭੂਸੇ ਦਾ ਸ਼ਿਕਾਰ ਰਹਿੰਦੇ ਹਨ ਅਤੇ ਲੋਕ ਬੁਨਿਆਦੀ ਸਹੂਲਤਾਂ ਤੋਂ ਵੀ ਸੱਖਣੇ ਹੋ ਗਏ ਹਨ ।ਕੁਲਵੰਤ ਸਿੰਘ ਨੇ ਕਿਹਾ ਕਿ ਬਲਬੀਰ ਸਿੰਘ ਸਿੱਧੂ ਨੇ ਬਤੌਰ ਸਿਹਤ ਮੰਤਰੀ ਸਿਰਫ਼ ਨਿੱਜੀ ਤਿਜੌਰੀਆਂ ਹੀ ਭਰੀਆਂ ਹਨ ।ਇਸ ਮੌਕੇ ਤੇ ਕੁਲਵੰਤ ਸਿੰਘ ਦੇ ਨਾਲ ਨਾਮਜ਼ਦਗੀ ਫਾਰਮ ਭਰਨ ਵੇਲੇ- ਡਾ. ਸਨੀ ਆਹਲੂਵਾਲੀਆ, ਪ੍ਰਭਜੋਤ ਕੌਰ- ਜਨਰਲ ਸਕੱਤਰ ਆਪ ,ਕੌਂਸਲਰ ਸੁਖਦੇਵ ਸਿੰਘ ਪਟਵਾਰੀ, ਕੌਂਸਲਰ ਗੁਰਮੀਤ ਕੌਰ, ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ, ਕੌਂਸਲਰ ਸਰਬਜੀਤ ਸਿੰਘ ਸਮਾਣਾ , ਕੌਂਸਲਰ ਰਮਨਪ੍ਰੀਤ ਕੌਰ ਕੁੰਭਡ਼ਾ, ਪਰਮਜੀਤ ਸਿੰਘ ਕਾਹਲੋਂ, ਸੁਰਿੰਦਰ ਸਿੰਘ- ਰੋਡਾ, ਨੰਬਰਦਾਰ ਹਰਸੰਗਤ ਸਿੰਘ ਸੋਹਾਣਾ ,ਜਸਪਾਲ ਸਿੰਘ ਮਟੌਰ, ਹਰਮੇਸ਼ ਸਿੰਘ -ਮਟੌਰ ,ਤਰਲੋਚਨ ਸਿੰਘ ,ਗੁਰਨਾਮ ਸਿੰਘ ਬਿੰਦਰਾ, ਸਟੇਟ ਐਵਾਰਡੀ -ਫੂਲਰਾਜ ਸਿੰਘ, ਅਕਵਿੰਦਰ ਸਿੰਘ ਗੋਸਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਪ ਵਰਕਰ ਤੇ ਅਹੁਦੇਦਾਰ ਹਾਜ਼ਰ ਸਨ ।
No comments:
Post a Comment