SBP GROUP

SBP GROUP

Search This Blog

Total Pageviews

ਚੋਣਾਂ ਦੇ ਸੰਬੰਧ ਵਿੱਚ ਆਪਣੀ ਸਮੁੱਚੀ ਲੀਡਰਸ਼ਿਪ ਸਮੇਤ ਮੀਟਿੰਗਾਂ ਕੀਤੀਆਂ

 ਖਰੜ, 31 ਜਨਵਰੀ : ਵਿਧਾਨ ਸਭਾ ਚੋਣਾਂ ਦੌਰਾਨ ਨਿਰੰਤਰ ਚੋਣ ਪ੍ਰਚਾਰ ਜ਼ੋਰਾਂ 'ਤੇ ਚੱਲ ਰਿਹਾ ਹੈ। ਇਸੇ ਸਬੰਧ ਵਿੱਚ ਹਲਕਾ ਖਰੜ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸਰਦਾਰ ਰਣਜੀਤ ਸਿੰਘ ਗਿੱਲ ਨੇ ਅੱਜ ਨਿਰਵਾਣਾ ਸੋਸਾਇਟੀ, ਜਮਨਾ ਅਪਾਰਟਮੈਂਟ ਖਰੜ ਦੇ ਵਾਰਡ ਨੰ 9, 22 ਅਤੇ 24 ਵਿੱਚ ਚੋਣਾਂ ਦੇ ਸੰਬੰਧ ਵਿੱਚ ਆਪਣੀ ਸਮੁੱਚੀ ਲੀਡਰਸ਼ਿਪ ਸਮੇਤ ਮੀਟਿੰਗਾਂ ਕੀਤੀਆਂ।ਲੋਕਾਂ ਨਾਲ ਮਿਲ ਕੇ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਇਹਨਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਨ ਦਾ ਭਰੋਸਾ ਦਿਵਾਇਆ।

ਇਸ ਦੌਰਾਨ ਨਿਰਵਾਨਾ ਗ੍ਰੀਨਸ ਵਿਖੇ ਮੀਟਿੰਗ ਵਿੱਚ ਐਨ. ਕੇ .ਕਸ਼ਯਪ, ਰਵੀ ਪ੍ਰਕਾਸ਼, ਹਰਿੰਦਰ ਸਿੰਘ, ਵਿਜੇ ਕੁਮਾਰ, ਅਨੁਪਮ, ਐੱਸ.ਐੱਨ ਮਜ਼ੂਧਰ, ਅਸ਼ੋਕ ਅਗਰਵਾਲ, ਪ੍ਰਦੀਪ ਸ਼ਰਮਾ, ਐੱਚ. ਕੇ.ਡੇਵਿਡ, ਹਰਿੰਦਰ, ਜਗਦੀਸ਼ ਸਿੰਘ ਅਤੇ ਯਮੁਨਾ ਅਪਾਰਟਮੈਂਟ ਖਰੜ ਮੀਟਿੰਗ ਵਿੱਚ ਕੌਂਸਲਰ ਰੋਸ਼ਨ ਲਾਲ ਤੇ ਪਰਮਜੀਤ ਕੌਰ, ਲਲਿਤ ਬੰਸਲ, ਹਰਿੰਦਰਪਾਲ ਸਿੰਘ, ਬਲਪ੍ਰੀਤ ਕਲਸੀ, ਰਾਕੇਸ਼ ਵਰਮਾ, ਨੀਰੂ ਸੇਤੂ, ਜੈਪਾਲ ਧੀਮਾਨ, ਨਿਰੰਤਰ ਸ਼ਰਮਾ, ਸਾਬਕਾ ਕੌਂਸਲਰ ਜਥੇਦਾਰ ਹੈਪੀ, ਬੱਤਾ ਜੀ ਕੁਰਾਲੀ, ਪਰਮਜੀਤ ਕੌਰ, ਜਗਵਿੰਦਰ ਸਿੰਘ ਮੌਜੂਦ ਸਨ।


ਇਸੇ ਤਰ੍ਹਾਂ ਵਾਰਡ ਨੰਬਰ 22 ਵਿੱਚ ਮੀਟਿੰਗ ਦੌਰਾਨ ਕੌਂਸਲਰ ਕੇਸਰ ਸਿੰਘ, ਸਾਬਕਾ ਕੌਂਸਲਰ ਜਗਜੀਤ ਸਿੰਘ ਲਵਲੀ, ਯੂਥ ਅਕਾਲੀ ਆਗੂ ਅਮਨਦੀਪ ਅੰਮੁੂ,  ਇਕਬਾਲ ਸਿੰਘ ਬੱਗਾ, ਸਿੰਪਲ ਕੁਮਾਰ, ਅਜੀਤ ਸਿੰਘ, ਗੁਰਮੀਤ ਸਿੰਘ, ਬਿੰਦਰ ਆਟਾ ਚੱਕੀ, ਜੀਤ ਆਟਾ ਚੱਕੀ, ਸਰਵਿੰਦਰ ਸਿੰਘ ਗੁੱਲੂ, ਗੁਰਿੰਦਰ ਸਿੰਘ ਜ਼ਿਮੀਂ, ਰਾਕੇਸ਼ ਜੈਨ, ਸੁਰਿੰਦਰ ਸਿੰਘ ਸੈਣੀ,  ਮਿਹਰ ਸਿੰਘ ਅਤੇ ਵਾਰਡ ਨੰ 24 ਮੀਟਿੰਗ ਵਿੱਚ ਅੰਡਰ ਸੈਕਟਰੀ ਭਗਤ ਸਿੰਘ, ਕੈਪਟਨ ਬਲਦੇਵ ਸਿੰਘ, ਵਿਜੇ ਕੌਸ਼ਲ , ਹਿੱਤ ਅਭਿਲਾਸ਼ੀ, ਰਾਜੇਸ਼ ਸ਼ੁਕਲਾ, ਗੁਰਮੀਤ ਸਿੰਘ ਮਾਨ, ਮੋਹਨ ਲਾਲ ਭੱਟ, ਵਿਸ਼ਵ ਬੰਧੂ ਆਰੀਆ, ਨਵੀਨ ਜੈਨ, ਹਰਬੰਸ ਸਿੰਘ ਅਤੇ ਵਾਰਡ ਨੰਬਰ 9 ਸੰਨੀ ਇਨਕਲੇਵ ਵਿਖੇ ਮੀਟਿੰਗ ਵਿੱਚ ਕੌਂਸਲਰ ਜੋਤੀ ਗੁਜਰਾਲ, ਸੀਨੀਅਰ ਅਕਾਲੀ ਆਗੂ ਹਰਪ੍ਰੀਤ ਸਿੰਘ ਗੁਜਰਾਲ, ਰਵਿੰਦਰਪਾਲ ਸਿੰਘ ਵਾਲੀਆ, ਰਵਿੰਦਰਜੀਤ ਸਿੰਘ ਵਾਲੀਆ, ਦਲਜੀਤ ਸਿੰਘ ਨਾਗੀ, ਮੁਕੇਸ਼ ਜਸਵਾਲ, ਨਰਿੰਦਰਪਾਲ ਸਿੰਘ ਜੱਗੀ, ਹਰਜਿੰਦਰ ਬਰਾੜ, ਸੁਖਜਿੰਦਰ ਸਿੰਘ ਟਿਵਾਣਾ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ ।ਇਨ੍ਹਾਂ ਮੀਟਿੰਗਾਂ ਦੌਰਾਨ ਸ.ਰਾਣਾ ਗਿੱਲ ਦੇ ਨਾਲ ਖਰੜ ਨਗਰ ਕੌਂਸਲ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ, ਕੌਂਸਲਰ ਕੇਸਰ ਸਿੰਘ, ਪਰਮਿੰਦਰ ਸਿੰਘ ਲੌਂਗੀਆ, ਰਾਮ ਸਿੰਘ ਸੋਢੀ, ਰੋਟਰੀ ਕਲੱਬ ਪ੍ਰਧਾਨ ਕਮਲਦੀਪ ਸਿੰਘ ਟਿਵਾਣਾ, ਵਿਨੈ ਰਾਜਪੂਤ ਮੌਜੂਦ ਸਨ।ਇਹਨਾਂ ਮੀਟਿੰਗ ਦੌਰਾਨ ਸ. ਰਾਣਾ ਗਿੱਲ ਨੇ ਸਮੂਹ ਨਿਵਾਸੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਹਲਕੇ ਦੇ ਨਾਲ ਹਨ ਤੇ ਅੱਗੇ ਵੀ  ਹਮੇਸ਼ਾ ਸਾਥ ਦੇਣਗੇ । ਮੀਟਿੰਗਾਂ ਵਿੱਚ ਮੌਜੂਦ ਪਤਵੰਤੇ ਸੱਜਣਾਂ ਨੇ ਸ.ਗਿੱਲ ਤੇ ਸਮੁੱਚੀ ਲੀਡਰਸ਼ਿਪ ਨੂੰ ਪਾਰਟੀ ਦੇ ਹੱਕ ਵਿੱਚ ਭਾਰੀ ਸਮਰਥਨ ਦੇਣ ਦਾ ਭਰੋਸਾ ਦਿਵਾਇਆ।

No comments:


Wikipedia

Search results

Powered By Blogger