ਮੋਹਾਲੀ: 28 ਜਨਵਰੀ : ਵਿਧਾਨ ਸਭਾ ਮੋਹਾਲੀ ਦੇ ਸ੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਪੁਆਧੀ ਇਲਾਕੇ ਦੇ ਵੋਟਰ ਭਾਰੀ ਗਿਣਤੀ ਵਿਚ ਚੋਣ ਮੁਹਿੰਮ ਨੂੰ ਬਹੁਤ ਵੱਡਾ ਹੁੰਗਾਰਾ ਦੇਣ ਲਈ ਇਕ ਜੁੱਟ ਹੋ ਕੇ ਸ਼ਮੂਲੀਅਤ ਕਰ ਰਹੇ ਹਨ। ਪਰਵਿੰਦਰ ਸਿੰਘ ਸੋਹਾਣਾ ਅਤੇ ਉਸ ਨਾਲ ਜਾ ਰਹੇ ਬਰੁਜਗ , ਨੌਜਵਾਨ ਅਤੇ ਪਤਵੰਤਿਆਂ ਵਲੋਂ ਮੋਹਾਲੀ ਹਲਕੇ ਦੇ ਉਮੀਦਵਾਰ ਦੇ ਹਕ ਵਿੱਚ ਪ੍ਰਚਾਰ ਦੇ ਨਾਲ ਮੋਹਾਲੀ ਵਾਸੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੋਟ ਕੀਤੀਆ ਜਾ ਰਹੀਆ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਨ ਤੇ ਸੀਨੀਅਰ ਸਿਟੀਜ਼ਨ ਦੇ ਘਰਾਂ ਦੇ ਪ੍ਰੋਪਰਟੀ ਟੈਕਸ ਮਾਫ ਕਰਾਉਣ ਲਈ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕਰਨਗੇ ਅਤੇ ਸ਼ੁ੍ੱਧ ਪੀਣ ਵਾਲੇ ਪਾਣੀ ਅਤੇ ਉਪਰਲੀਆਂ ਮੰਜਲਾਂ ਤੇ ਸਪਲਾਈ ਯਕੀਨੀ ਬਣਾਉਣ ਲਈ ਬੁਸਟਰ ਲਗਾਉਣਾ, ਬਹੁ ਮੰਜਲੇ ਮਕਾਨਾਂ ਲਈ ਲਿਫਟ ਲਗਾਉਣ ਲਈ ਅਤੇ ਆਵਾਰਾ ਪਸ਼ੂਆਂ ਅਤੇ ਕੁੱਤਿਆ ਤੋਂ ਮੋਹਾਲੀ ਵਾਸੀਆਂ ਨੂੰ ਨਿਜਾਤ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
ਚੋਣ ਮੁਹਿੰਮ ਨੂੰ ਬਹੁਤ ਵੱਡਾ ਹੁੰਗਾਰਾ ਦੇਣ ਲਈ ਇਕ ਜੁੱਟ ਹੋ ਕੇ ਚੱਲਣ ਦੀ ਸਮੂਹ ਸ੍ਰੋਮਣੀ ਅਕਾਲੀ ਦਲ ਆਗੂ ਬੀਬੀ ਪਰਮਜੀਤ ਕੌਰ ਲਾਂਡਰਾਂ , ਕੁਲਦੀਪ ਕੌਰ ਕੰਗ , ਬਲਵੀਰ ਕੌਰ ਬੈਦਵਾਨ ਕੰਵਲਜੀਤ ਸਿੰਘ ਰੂਬੀ, ਕਮਲਜੀਤ ਸਿੰਘ ਬੈਦਵਾਨ, ਗੁਰਪ੍ਰਤਾਪ ਸਿੰਘ, ਸੋਨੀ ਬੜੀ , ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂ ਪ੍ਰਿੰਸੀਪਲ ਜਗਜੀਤ ਸਿੰਘ ਅਤੇ ਇਲਾਕੇ ਦੇ ਕਰਮਚਾਰੀ ਵਰਗ ਵਲੋਂ ਵੱਡੀ ਗਿਣਤੀ ਸ਼ਮੂਲੀਅਤ ਕਰਨ ਲਈ ਅਪੀਲ ਕੀਤੀ ਹੈ ਤਾਂ ਜੋ ਪਰਵਿੰਦਰ ਸਿੰਘ ਸੋਹਾਣਾ ਨੂੰ ਜਿਤਾਉਣ ਲਈ ਹਰੇਕ ਮੋਹਾਲੀ ਵਾਸੀ ਆਪਣਾ ਯੋਗਦਾਨ ਪਾਉਣ। ਅਜ ਸੈਕਟਰ 80 ਘਰ ਘਰ ਜਾ ਕੇ ਪਰਵਿੰਦਰ ਸਿੰਘ ਸੋਹਾਣਾ ਦੀ ਪਤਨੀ ਅਤੇ ਪਰਿਵਾਰਕ ਮੈਂਬਰਾਂ ਵਲੋਂ ਵੋਟਰਾਂ ਨੂੰ ਅਪੀਲ ਕੀਤੀ ਕਿ ਆਪਣੇ ਉਮੀਦਵਾਰਾ ਨੂੰ ਜਿਤਾਉਣ ਨਾਲ ਮੋਹਾਲੀ ਵਿਧਾਨ ਹਲਕੇ ਦੇ ਬਹੁਪੱਖੀ ਵਿਕਾਸ ਹੋਵੇਗਾ। ਇਸ ਮੌਕੇ ਤੇ ਸਾਬਕਾ ਲੈਫਟੀਨੈਂਟ ਕਰਨਲ ਗੁਰਇਕਬਾਲ ਸਿੰਘ ਗੋਸਲ਼, ਸਾਬਕਾ ਸੂਬੇਦਾਰ ਦੀਵਾਨ ਸਿੰਘ ਨਾਗਰਾ , ਸਤਪਾਲ਼ ਸਰਮਾ ਰਣਬੀਰ ਸਿੰਘ ਭੁਪਿੰਦਰ ਸਿੰਘ ਨਾਗਰਾ , ਭੁਪਿੰਦਰ ਸਿੰਘ ਗਰੇਵਾਲ ਅਤੇ ਹੋਰ ਪਤਵੰਤੇ ਨੇ ਸ੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਨ ਤੇ ਵਿਕਾਸ ਹੋਣ ਨਾਲ ਸਹਿਮਤੀ ਪ੍ਰਗਟਾਈ।
No comments:
Post a Comment