ਮੋਹਾਲੀ, 12 ਜਨਵਰੀ : ਪ੍ਰਿੰਸੀਪਲ
ਚੀਫ਼ ਕੰਜ਼ਰਵੇਟਰ, ਫਾਰੈਸਟ ਐਚਓਐਫਐਫ ਪੰਜਾਬ ਨੇ ਅੱਜ ਪੰਜਾਬ ਇਨਫੋਟੈਕ ਦੇ ਚੇਅਰਮੈਨ
ਅਤੇ ਨੇਚਰ ਆਰਟਿਸਟ ਹਰਪ੍ਰੀਤ ਸੰਧੂ ਦੁਆਰਾ ਨਿਰਦੇਸ਼ਤ ਦਸਤਾਵੇਜ਼ੀ ਫਿਲਮ “ਦਿ ਬਿਊਟੀਫੁੱਲ
ਸਿਸਵਾਂ ਲੇਕ ਇਨ ਪੰਜਾਬ” ਰਿਲੀਜ਼ ਕੀਤੀ, ਜਿਸ ਵਿੱਚ ਸੰਘਣੀ ਆਬਾਦੀ ਵਾਲੇ ਹਰੇ-ਭਰੇ
ਖੇਤਰ, ਸ਼ਿਵਾਲਿਕ ਪਹਾੜੀਆਂ ਦੇ ਹੇਠਲੇ ਖੇਤਰ ਅਤੇ ਸਿਸਵਾਂ ਤੇ ਇਸ ਦੇ ਆਲੇ-ਦੁਆਲੇ ਝੀਲ
ਦੇ ਪਾਣੀ ਦੇ ਸ਼ਾਨਦਾਰ ਦ੍ਰਿਸ਼ਾਂ ਨੂੰ ਜੀਵੰਤ ਕਰਦਿਆਂ ਸਿਸਵਾਂ ਝੀਲ ਦੀ ਕੁਦਰਤੀ ਸੁੰਦਰਤਾ
ਨੂੰ ਮਨਮੋਹਕ ਰੂਪ ਵਿੱਚ ਦਰਸਾਇਆ ਗਿਆ ਹੈ।
ਇਹ
ਦਸਤਾਵੇਜ਼ੀ ਫ਼ਿਲਮ ਪੰਜਾਬ ਦੇ ਕੁਦਰਤੀ ਦ੍ਰਿਸ਼ਾਂ ਨੂੰ ਦਰਸਾਉਣ ਦੇ ਨਾਲ-ਨਾਲ ਕੁਦਰਤ ਦੀ
ਜੀਵੰਤਤਾ ਅਤੇ ਵਿਭਿੰਨਤਾ ਨੂੰ ਵੀ ਦਰਸਾਉਂਦੀ ਹੈ। ਇਹ ਦਸਤਾਵੇਜ਼ੀ ਫਿਲਮ ਸਿਸਵਾਂ ਡੈਮ –
ਝੀਲ ਦੀ ਬੇਮਿਸਾਲ ਸੁੰਦਰਤਾ ਨੂੰ ਦਰਸਾਉਂਦੀ ਹੈ ਜਿਸ ਦੀ ਅਹਿਮੀਅਤ ਪੰਜਾਬ ਦੇ ਲੋਕਾਂ
ਵਿੱਚ ਵਿਸ਼ਵ ਦੀ ਕਿਸੇ ਵੀ ਝੀਲ ਤੇ ਜੰਗਲੀ ਰੱਖ ਤੋਂ ਘੱਟ ਨਹੀਂ ਹੈ।
ਇਹ
ਦਸਤਾਵੇਜ਼ੀ ਫਿਲਮ ਦੇਸ਼ ਭਰ ਦੇ ਲੋਕਾਂ ਨੂੰ ਸਿਸਵਾਂ ਦੇ ਕੁਦਰਤੀ ਮਨਮੋਹਕ ਦ੍ਰਿਸ਼ਾਂ ਤੋਂ
ਜਾਣੂ ਕਰਵਾਏਗੀ ਅਤੇ ਸਾਡੇ ਸੂਬੇ ਵਿਚਲੇ ਇਸ ਸ਼ਾਨਦਾਰ ਸੈਰ-ਸਪਾਟਾ ਸਥਾਨ ਨੂੰ ਦੇਖਣ ਲਈ
ਨਾ ਸਿਰਫ਼ ਪੰਜਾਬ, ਸਗੋਂ ਵਿਸ਼ਵ ਭਰ ਦੇ ਕੁਦਰਤ ਪ੍ਰੇਮੀਆਂ ਨੂੰ ਆਕਰਸ਼ਿਤ ਕਰੇਗੀ ਅਤੇ ਇਸ
ਤਰ੍ਹਾਂ ਸਾਡੇ ਸੂਬੇ ਦੀਆਂ ਸੈਰ-ਸਪਾਟਾ ਸੰਭਾਵਨਾਵਾਂ ਨੂੰ ਉਤਸ਼ਾਹਿਤ ਕਰਨ ਵਿੱਚ ਯਕੀਨੀ
ਤੌਰ 'ਤੇ ਯੋਗਦਾਨ ਪਾਵੇਗੀ।
ਹਰਪ੍ਰੀਤ
ਸੰਧੂ ਨੇ ਆਪਣੇ ਕੈਮਰੇ ਰਾਹੀਂ ਸਿਸਵਾਂ ਦੇ ਆਲੇ-ਦੁਆਲੇ ਦੇ ਸੁੰਦਰ ਕੁਦਰਤੀ ਦ੍ਰਿਸ਼ਾਂ
ਨੂੰ ਦਰਸਾਇਆ ਹੈ ਜਿਸ ਤੋਂ ਸੈਲਾਨੀ ਅਜੇ ਤੱਕ ਅਣਜਾਣ ਸਨ। ਉਨ੍ਹਾਂ ਕਿਹਾ ਕਿ ਸਾਡੇ
ਆਲੇ-ਦੁਆਲੇ ਦੀ ਕੁਦਰਤ ਦੀ ਸੁੰਦਰਤਾ ਸਾਡੇ 'ਤੇ ਪਰਮਾਤਮਾ ਦੀ ਸਭ ਤੋਂ ਵੱਡੀ ਬਖਸ਼ਿਸ਼ ਹੈ
ਅਤੇ ਮੈਨੂੰ ਯਕੀਨ ਹੈ ਕਿ ਇਹ ਦਸਤਾਵੇਜ਼ੀ ਫ਼ਿਲਮ ਕੁਦਰਤ ਖੋਜੀਆਂ ਲਈ ਮਹੱਤਵਪੂਰਨ ਸਾਬਤ
ਹੋਵੇਗੀ ਕਿਉਂਕਿ ਉਹ ਪੰਜਾਬ ਦੀ ਸਭ ਤੋਂ ਖੂਬਸੂਰਤ ਜਗ੍ਹਾ 'ਸਿਸਵਾਂ ਝੀਲ' ਦੇ ਕੁਦਰਤੀ
ਨਜ਼ਾਰਿਆਂ ਨੂੰ ਵੇਖ ਸਕਣਗੇ।
ਪ੍ਰਵੀਨ
ਕੁਮਾਰ, ਆਈ.ਐਫ.ਐਸ., ਪ੍ਰਿੰਸੀਪਲ ਚੀਫ਼ ਕੰਜ਼ਰਵੇਟਰ ਨੇ ਫਾਰੈਸਟ ਐਚਓਐਫਐਫ ਪੰਜਾਬ ਦੇ
ਹੋਰ ਅਧਿਕਾਰੀਆਂ ਨਾਲ ਮੋਹਾਲੀ ਵਿੱਚ ਦਸਤਾਵੇਜ਼ੀ ਫਿਲਮ ਦੀ ਵਿਸ਼ੇਸ਼ ਝਲਕ ਦੇਖੀ ਅਤੇ
ਹਰਪ੍ਰੀਤ ਸੰਧੂ ਵੱਲੋਂ “ਸਿਸਵਾਂ ਝੀਲ” ਦੇ ਕੁਦਰਤੀ ਨਜ਼ਾਰਿਆਂ ਨੂੰ ਲੋਕਾਂ ਦੇ ਰੂ-ਬ-ਰੂ
ਕਰਨ ਲਈ ਉਹਨਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਜੋ ਨਿਸ਼ਚਿਤ ਤੌਰ 'ਤੇ ਸਾਨੂੰ ਕੁਦਰਤ ਦੇ
ਬੇਮਿਸਾਲ ਨਜ਼ਾਰਿਆਂ ਦਾ ਅਨੰਦ ਲੈਣ ਅਤੇ ਸਾਡੇ ਸਿਰਜਣਹਾਰ ਨਾਲ ਜੁੜੇ ਰਹਿਣ ਦੀ ਯਾਦ
ਦਿਵਾਉਂਦੀ ਹੈ।
No comments:
Post a Comment