SBP GROUP

SBP GROUP

Search This Blog

Total Pageviews

ਮੋਹਾਲੀ ਉਦਯੋਗ ਜਗਤ ਦੇ ਦਿੱਗਜਾਂ ਨੇ ਬਲਬੀਰ ਸਿੱਧੂ ਦੇ ਡਿਵੈਲਪਮੈਂਟ ਏਜੰਡੇ ਦਾ ਸਮਰਥਨ ਕਰਦੇ ਹੋਏ ਉਨ੍ਹਾਂ ਨੂੰ ਆਪਣੀ ਪੂਰੀ ਸਪੋਰਟ ਦੇਣ ਦਾ ਐਲਾਨ ਕੀਤਾ

ਲਾਕਡਾਊਨ ਦੇ ਦੌਰਾਨ ਬਲਬੀਰ ਸਿੱਧੂ ਸਥਾਨਕ ਉਦਯੋਗਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜੇ ਰਹੇ
ਬਲਬੀਰ ਸਿੱਧੂ ਹਰ ਸਮੇਂ ਅਸਾਨੀ ਨਾਲ ਉਪਲਬਧ ਹੁੰਦੇ ਹਨ

ਮੋਹਾਲੀ, 22 ਜਨਵਰੀ : ਮੋਹਾਲੀ ਉਦਯੋਗ ਜਗਤ ਦੇ 100 ਨਾਲੋਂ ਜਿਆਦਾ ਉਦਯੋਗਪਤੀਆਂ ਨੇ ਬੀਤੀ ਰਾਤ ਹੋਈ ਇੱਕ ਬੈਠਕ ਵਿਚ ਸਾਬਕਾ ਕੈਬੀਨਟ ਮੰਤਰੀ ਅਤੇ ਮੋਹਾਲੀ ਤੋਂ ਕਾਂਗਰਸ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਦੇ ਡਿਵੈਲਪਮੈਂਟ ਏਜੰਡੇ ਦਾ ਸਮਰਥਨ ਕਰਦੇ ਹੋਏ ਉਨ੍ਹਾਂ ਨੂੰ ਆਪਣੀ ਪੂਰੀ ਸਪੋਰਟ ਦੇਣ ਦਾ ਐਲਾਨ ਕੀਤਾ |
ਮੋਹਾਲੀ ਇੰਡਸਟਰੀਜ ਐਸੋਸਿਏਸ਼ਨ ਦੇ ਪ੍ਰੈਜੀਡੈਂਟ ਅਨੁਰਾਗ ਅਗਰਵਾਲ ਨੇ ਕਿਹਾ ਕਿ ਕੋਵਿਡ ਲਾਕਡਾਊਨ ਦੇ ਦੌਰਾਨ ਬਲਬੀਰ ਸਿੱਧੂ ਸਥਾਨਕ ਉਦਯੋਗਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜ੍ਹੇ ਰਹੇ | ਚਾਹੇ ਉਹ ਬਿਜਨਸ ਅਪਰੇਸ਼ਨ ਫਿਰ ਤੋਂ ਸ਼ੁਰੂ ਕਰਨਾ ਹੋਵੇ, ਕਰਫਿਊ ਪਾਸ ਹੋਵੇ, ਟੀਕਾਕਰਣ ਦੀ ਉਪਲਬਧਤਾ ਜਾਂ ਉਦਯੋਗਕ ਕਾਮਿਆਂ ਦੇ ਲਈ ਮੁਫਤ ਰਾਸ਼ਨ ਦੀ ਵੰਡ ਹੋਵੇ | ਉਨ੍ਹਾਂ ਨੇ ਕਿਹਾ ਕਿ ਬਲਬੀਰ ਸਿੱਧੂ ਨੂੰ ਮੋਹਾਲੀ ਦੀਆਂ ਮੁੱਢਲੀਆਂ ਸਮੱਸਿਆਵਾਂ ਦੇ ਬਾਰੇ ਵਿਚ ਸੰਪੂਰਣ ਜਾਣਕਾਰੀ ਹੈ, ਜਿਸਦੇ ਕਾਰਨ ਉਨ੍ਹਾਂ ਨੇ ਲਾਂਡਰਾਂ ਚੌਂਕ ਨੂੰ ਚੌੜਾ ਕਰਨ, ਮੋਹਾਲੀ ਨੂੰ ਅਗਲੇ 20 ਸਾਲਾਂ ਤੱਕ ਪਾਣੀ ਦੀ ਘਾਟ ਤੋਂ ਮੁਕਤ ਕਰਨ ਦੇ ਲਈ ਪਾਣੀ ਦੀ ਸਪਲਾਈ ਵਿਚ ਵਾਧਾ ਅਤੇ ਫੇਜ 8 ਬੀ ਵਿਚ ਕਚਰੇ ਦੀ ਨਿਕਾਸੀ ਦੇ ਕੰਮ ਸ਼ੁਰੂ ਕਰਨ ਜਿਹੀਆਂ ਵਿਕਾਸ ਪਰਿਯੋਜਨਾਵਾਂ ਸ਼ੁਰੂ ਕੀਤੀਆਂ ਹਨ |
ਵਿਵੇਕ ਕਪੂਰ, ਉੱਪ ਪ੍ਰਧਾਨ ਮੋਹਾਲੀ ਇੰਡਸਟਰੀਜ ਐਸੋਸਿਏਸ਼ਨ ਨੇ ਕਿਹਾ ਕਿ ਹੋਰ ਉਮੀਦਵਾਰਾਂ ਦੇ ਉਲਟ ਜਿਨ੍ਹਾਂ ਦੇ ਕੋਲ ਕਥਿਤ ਤੌਰ ਤੇ 3 ਟੀਅਰ ਸੁਰੱਖਿਅਤ ਹੁੰਦੀ ਹੈ ਅਤੇ ਮਿਲਣਾ ਅਸੰਭਵ ਹੁੰਦਾ ਹੈ, ਬਲਬੀਰ ਸਿੱਧੂ ਹਰ ਸਮੇਂ ਅਸਾਨੀ ਨਾਲ ਉਪਲਬਧ ਹੁੰਦੇ ਹਨ | ਉਨ੍ਹਾਂ ਨੇ ਕਿਹਾ ਕਿ ਪਹਿਲੀ ਵਾਰ ਮੇਅਰ ਅਮਰਜੀਤ ਜੀਤੀ ਸਿੱਧੂ ਦੀ ਪ੍ਰਧਾਨਗੀ ਵਿਚ ਨਗਰ ਨਿਗਮ ਵੱਲੋਂ ਫੋਕਲ ਪੁਆਇੰਟ ਉਦਯੋਗਿਕ ਖੇਤਰ ਦੇ ਲਈ 13 ਕਰੋੜ ਨਾਲੋਂ ਜਿਆਦਾ ਦੇ ਕੰਮ ਸ਼ੁਰੂ ਕੀਤੇ ਗਏ ਹਨ |



ਯੋਗੇਸ਼ ਸਾਗਰ, ਸਾਬਕਾ ਪ੍ਰਧਾਨ ਮੋਹਾਲੀ ਇੰਡਸਟਰੀਜ ਐਸੋਸਿਏਸ਼ਨ ਨੇ ਕਿਹਾ ਕਿ ਨਗਰ ਨਿਗਮ ਤੋਂ ਆਰਟੀਆਈ ਦੇ ਜਵਾਬ ਦੇ ਅਨੁਸਾਰ ਸਾਬਕਾ ਮੇਅਰ ਕੁਲਵੰਤ ਸਿੰਘ ਦੇ ਕਾਰਜਕਾਲ ਦੇ ਦੌਰਾਨ 3 ਸਾਲਾਂ ਵਿਚ ਉਦਯੋਗਿਕ ਖੇਤਰ ਤੇ ਸਿਰਫ 1 ਕਰੋੜ ਰੁਪਏ ਖਰਚ ਕੀਤੇ ਗਏ ਜਦੋਂ ਕਿ ਉਦਯੋਗਿਕ ਖੇਤਰ ਨੇ ਸੰਪੱਤੀ ਟੈਕਸ ਵਿਚ 12 ਕਰੋੜ ਰੁਪਏ ਨਾਲੋਂ ਜਿਆਦਾ ਦਾ ਯੋਗਦਾਨ ਦਿੱਤਾ |
ਪ੍ਰਮੱੁਖ ਉਦਯੋਗਪਤੀ ਅਤੇ ਬਾਲ ਗੋਪਾਲ ਗੌਸ਼ਾਲਾ ਦੇ ਪ੍ਰਧਾਨ ਨਰੇਸ਼ ਕਾੰਸਲ ਨੇ ਕਿਹਾ ਕਿ ਬਲਬੀਰ ਸਿੱਧੂ ਹਮੇਸ਼ਾ ਮੋਹਾਲੀ ਦੀ ਬਿਹਤਰੀ ਦੇ ਬਾਰੇ ਵਿਚ ਸੋਚਦੇ ਰਹਿੰਦੇ ਹਨ | ਕੰਾਸਲ ਨੇ ਕਿਹਾ ਕਿ ਸਿੱਧੂ ਦੀ ਸੋਚ ਨੇ ਹੀ ਉਨ੍ਹਾਂ ਨੂੰ ਗੌਸ਼ਾਲਾ ਦੇ ਲਈ ਜ਼ਮੀਨ ਉਪਲਬਧ ਕਰਵਾਉਣ ਲਈ ਪ੍ਰੇਰਿਤ ਕੀਤਾ ਤਾਂ ਕਿ ਗਰੀਬ ਲਵਾਰਿਸ ਗਾਵਾਂ ਨੂੰ ਆਸਰਾ ਉਪਲਬਧ ਹੋ ਸਕੇ ਅਤੇ ਸ਼ਹਿਰ ਵਿਚ ਲਵਾਰਿਸ ਪਸ਼ੂਆਂ ਨਾਲ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਰੋਕ ਕੇ ਦੋਹਰੇ ਮਕਸਦ ਦੀ ਪੂਰੀ ਕੀਤੀ ਜਾ ਸਕੇ | ਉਨ੍ਹਾਂ ਨੇ ਕਿਹਾ ਕਿ ਕਿਉਂਕਿ ਉਨ੍ਹਾਂ ਦੇ ਵਿਰੋਧੀਆਂ ਦਾ ਆਪਣਾ ਕੋਈ ਸਕਾਰਾਤਮਕ ਯੋਗਦਾਨ ਨਹੀਂ ਹੈ, ਇਸ ਲਈ ਉਹ ਉਨ੍ਹਾਂ ਤੇ ਜ਼ਮੀਨ ਹੜੱਪਣ ਦੇ ਇਲਜਾਮ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਦੋਂ ਕਿ ਇਨ੍ਹਾਂ ਦੇ ਇਲਜਾਮਾਂ ਵਿਚ ਭੋਰਾ ਵੀ ਸੱਚਾਈ ਨਹੀਂ ਹੈ |
ਕੇਐਚਐਸ ਢੀਂਡਸਾ ਅਤੇ ਹਰਿਓਮ ਵਰਮਾ, ਜੇਐਲਪੀਐਲ ਸੈਕਟਰ 82 ਦੇ ਉਦਯੋਗਪਤੀਆਂ ਨੇ ਕੁਲਵੰਤ ਸਿੰਘ ਦੀ ਅਗਵਾਈ ਵਿਚ ਡਿਵੈਲਪਰ ਜਿਹੜੇ ਉਨ੍ਹਾਂ ਕੋਂਲੋਂ ਬਹੁਤ ਜਿਆਦਾ ਮੈਂਟੇਨੈਂਸ ਚਾਰਜਿਸ ਵਸੂਲ ਕਰ ਰਹੇ ਸਨ ਅਤੇ ਜਿਹੜਾ ਲਾਗੂ ਪ੍ਰੋਪਰਟੀ ਟੈਕਸ ਦਾ ਲਗਭਗ 100 ਗੁਣਾਂ ਸੀ, ਦੇ ਚੁੰਗਲ ਤੋਂ ਉਨ੍ਹਾਂ ਨੂੰ ਮੁਕਤ ਕਰਨ ਦੇ ਲਈ ਬਲਬੀਰ ਸਿੱਧੂ ਦਾ ਧੰਨਵਾਦ ਕੀਤਾ | ਢੀਂਡਸਾ ਨੇ ਕਿਹਾ ਕਿ ਸਿੱਧੂ ਉਨ੍ਹਾਂ ਦੇ ਲਈ 5 ਸਾਲ ਕੰਮ ਕਰਦੇ ਰਹੇ ਅਤੇ ਹੁਣ ਸਮਾਂ ਆ ਗਿਆ ਹੈ ਕਿ ਸਾਰੇ ਉਦਯੋਗਪਤੀ ਆਪਣੇ ਵਰਕਰ, ਸਪਲਾਇਰ, ਵੈਂਡਰ ਅਤੇ ਕਸਟਮਰ ਦੇ ਨਾਲ ਮਿਲ ਕੇ ਉਨ੍ਹਾਂ ਦੇ ਲਈ ਪ੍ਰਚਾਰ ਕਰਕੇ ਆਉਣ ਵਾਲੇ ਵਿਧਾਨ ਸਭਾ ਚੋਣਾਂ ਵਿਚ ਪਿਛਲੀ ਵਾਰ ਨਾਲੋਂ ਵੀ ਜਿਆਦਾ ਅੰਤਰ ਨਾਲ ਸਿੱਧੂ ਦੀ ਜਿੱਤ ਸੁਨਿਸ਼ਚਿਤ ਕਰਨ ਦੇ ਲਈ ਕੰਮ ਕਰਨ |
ਇਸ ਮੌਕੇ ਤੇ ਬੋਲਦੇ ਹੋਏ, ਬਲਬੀਰ ਸਿੱਧੂ ਨੇ ਮੋਹਾਲੀ ਇੰਡਸਟ੍ਰੀਜ ਦੇ ਨਾਲ ਆਪਣੇ 42 ਸਾਲ ਦੇ ਐਸੋਸਿਏਸ਼ਨ ਨੂੰ ਯਾਦ ਕੀਤਾ | ਉਨ੍ਹਾਂ ਨੇ ਕਿਹਾ ਕਿ ਮੋਹਾਲੀ ਦਾ ਵਿਕਾਸ ਉਨ੍ਹਾਂ ਦਾ ਇਕੱਲਾ ਮਿਸ਼ਨ ਹੈ ਅਤੇ ਉਹ ਸੁਨਿਸ਼ਚਿਤ ਕਰਨਗੇ ਕਿ ਹੀਰੋ ਗਰੁੱਪ ਜਿਹੀਆਂ ਵੱਡੀਆਂ ਉਦਯੋਗਿਕ ਇਕਾਈਆਂ ਮੋਹਾਲੀ ਵਿਚ ਸਥਾਪਿਤ ਹੋਣ | ਉਹ ਮੋਹਾਲੀ ਤੋਂ ਅੰਤਰਰਾਸ਼ਟਰੀ ਉਡਾਨਾਂ ਜਲਦੀ ਸ਼ੁਰੂ ਕਰਨ ਅਤੇ ਇੱਥੋਂ ਕਾਰਗੋ ਟਰਮੀਨਲ ਸਥਾਪਿਤ ਕਰਨ ਦੀ ਦਿਸ਼ਾ ਵਿਚ ਵੀ ਕੰਮ ਕਰਣਗੇ |
ਉਨ੍ਹਾਂ ਨੇ ਉਦਯੋਗਪਤੀਆਂ ਨੂੰ ਉਨ੍ਹਾਂ ਦੇ ਪੂਰਨ ਸਮਰਥਨ ਅਤੇ ਉਨ੍ਹਾਂ ਦੇ ਵਿਕਾਸ ਦੇ ਏਜੰਡੇ ਦੀ ਸ਼ਲਾਘਾ ਕਰਨ ਦੇ ਲਈ ਧੰਨਵਾਦ ਕੀਤਾ | ਉਨ੍ਹਾਂ ਨੇ ਭਰੋਸਾ ਦਵਾਇਆ ਕਿ ਜੇਕਰ ਉਹ ਫਿਰ ਤੋਂ ਜਿੱਤ ਗਏ ਤਾਂ ਮੋਹਾਲੀ ਅਤੇ ਇੰਡਸਟਰੀਜ ਦੇ ਲਈ ਕੰਮ ਕਰਨਾ ਜਾਰੀ ਰੱਖਣਗੇ |
ਇਸ ਮੌਕੇ ਤੇ ਜਗਦੀਪ ਸਿੰਘ, ਉੱਪ ਪ੍ਰਧਾਨ ਮੋਹਾਲੀ ਇੰਡਸਟ੍ਰੀਜ ਐਸੋਸਿਏਸ਼ਨ, ਰਾਜੀਵ ਗੁਪਤਾ, ਮੁੱਖ ਸਕੱਤਰ ਐਮਆਈਏ, ਆਈਐਸ ਛਾਬੜਾ, ਵਿੱਤ ਸਕੱਤਰ ਐਮਆਈਏ, ਇਕਬਾਲ ਸਿੰਘ, ਕਮਲ ਕਪੂਰ ਅਤੇ ਕੇਵਲ ਸੰਧੂ ਸਾਂਝੇ ਸਕੱਤਰ ਐਮਆਈਏ ਅਤੇ ਹੋਰ ਪ੍ਰਮੁੱਖ ਉਦਯੋਗਪਤੀ ਜਿਵੇਂ ਪ੍ਰੀਤਿਕਾ ਇੰਡਸਟ੍ਰੀਜ ਦੇ ਹਰਪ੍ਰੀਤ ਨਿੱਬਰ, ਅਮਿਤ ਇੰਜੀਨੀਅਰਸ ਦੇ ਬੀਐਲ ਗੋਇਲ, ਪਿਵਟ ਫੈਬਰਿਕ ਤੋਂ ਮਨਪ੍ਰੀਤ ਦੱਤ ਵੀ ਮੌਜੂਦ ਸਨ |

No comments:


Wikipedia

Search results

Powered By Blogger