SBP GROUP

SBP GROUP

Search This Blog

Total Pageviews

ਰਾਸਾ ਯੂ.ਕੇ. ਵਲੋਂ ਪ੍ਰਾਈਵੇਟ ਨਿੱਜੀ ਸਕੂਲ ਸੰਸਥਾਵਾਂ ਨਾਲ ਹੋ ਰਹੇ ਵਿਤਕਰੇ ਸਬੰਧੀ ਯੂ.ਐਨ.ਓ ਵਿਚ ਪਾਈ ਪਟੀਸ਼ਨ

 ਸਰਕਾਰੀ ਸਕੂਲਾਂ ਵਾਂਗ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਸਹੂਲਤਾਂ ਦਿਤੀਆਂ ਜਾਣ: ਹਰਪਾਲ ਯੂ.ਕੇ

 ਮੋਹਾਲੀ 29 ਜਨਵਰੀ: ੍ਰ ਰੈਕੋਗਨਾਇਜ਼ਡ ਅਤੇ ਐਫੀਲੀਏਟਿਡ ਸਕੂਲ ਐਸੋਸੀਏਸਨ ਪੰਜਾਬ ( ਰਾਸਾ ਯੂ.ਕੇ ) ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਵਿੱਚ ਪੜਦੇ 46 ਲੱਖ ਵਿਦਿਆਰਥੀਆਂ ਕੀਤੇ ਜਾ ਰਹੇ ਵਿਤਕਰੇ ਵਿਰੁੱਧ ਦੁਨੀਆਂ ਦੀ ਸਭ ਤੋਂ ਵੱਡੀ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੈਕੋਗਨਾਇਜ਼ਡ ਅਤੇ ਐਫੀਲੀਏਟਿਡ ਸਕੂਲ ਐਸੋਸੀਏਸਨ ਪੰਜਾਬ ( ਰਾਸਾ ਯੂ.ਕੇ ) ਦੇ ਚੇਅਰਮੈਨ ਹਰਪਾਲ ਸਿੰਘ ਯੂ.ਕੇ ਨੇ ਪ੍ਰੈਸ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਪਾਈਵੇਟ ਸਕੂਲਾਂ ਵਿੱਚ ਪੜਦੇ ਲਗਭਗ 46 ਲੱਖ ਵਿਦਿਆਰਥੀ ਨੌਜਵਾਨਾਂ ਨੂੰ ਵਧੀਆ ਪੱਧਰ ਦਾ ਗਿਆਨ ਪ੍ਰਦਾਨ ਕਰਕੇ ਸਮਾਜ ਵਿੱਚ ਯੋਗਦਾਨ ਪਾ ਰਹੇ ਹਨ ਇਸ ਤੋਂ ਇਲਾਵਾ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੇ ਮਾਪੇ ਟੈਕਸ ਅਦਾ ਕਰਕੇ ਦੇਸ ਦੀ ਆਮਦਨ ਨੂੰ ਵਧਾਉਣ ਵਿੱਚ ਯੋਗਦਾਨ ਪਾ ਰਹੇ ਹਨ। ਸਰਕਾਰ ਵੱਲੋਂ ਪ੍ਰਦਾਨ ਕੀਤੀਆਂ ਜਾ  ਸਹੂਲਤਾਂ ਦੀ ਗੱਲ ਕਰੀਏ ਤਾਂ ਸਰਕਾਰੀ ਸਕੂਲਾਂ ਨੂੰ ਵਰਦੀ, ਮਿਡ ਡੇ ਮੀਲ, ਸਾਈਕਲ, ਮੋਬਾਈਲ ਫੋਨ, ਕਿਤਾਬਾਂ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਸਰਕਾਰ ਵਲੋਂ ਦਿੱਤੀਆਂ ਜਾਂਦੀਆਂ ਹਨ। ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਅਤੇ ਅਧਿਆਪਕ ਸਰਕਾਰ ਦੇ ਮਾਮਲੇ ਵਿੱਚ ਇਹ ਸਹੂਲਤਾਂ ਤੋਂ ਖਾਲੀ ਹੱਥ ਹਨ।        


              

           ਸ੍ਰੀ ਯੂੱਕੇ ਨੇ ਕਿਹਾ ਕਿ ਇਹ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨਾਲ ਵਿਤਕਰੇ ਦੀ ਸਿਖਰ ਹੈ।  ਉਨਾਂ ਦੇ ਹੱਕਾਂਤੇ ਵੱਡਾ ਡਾਕਾ ਹੈ ਹੋਰ ਕੋਈ ਵੀ ਹੋ ਨਹੀਂ ਸਕਦਾ। ਦੇਸ਼ ਦੇ ਹਰ ਵਿਦਿਆਰਥੀ ਨੂੰ ਸਿੱਖਿਆ ਪ੍ਰਦਾਨ ਕਰਨ ਸੰਵੀਧਾਨਕ ਫਰਜ਼ ਹੈ। ਕਿਹੜੀ ਸੰਸਥਾ ਵਿੱਚ ਪੜਨਾ ਵਿਦਿਆਰਥੀਆਂ ਦੀ ਪਸੰਦ ਹੈ ਪਰ ਉਨਾਂ ਨੂੰ ਸਰਕਾਰੀ ਅਦਾਰੇ ਵਿੱਚ ਦਾਖਲਾ ਲੈਣ ਲਈ ਮਜਬੂਰ ਕੀਤਾ ਜਾਂਦਾ ਹੈ ਅਤੇ ਦਬਾਅ ਪਾਇਆ ਜਾਂਦਾ ਹੈ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਉਹ ਸਾਰੇ ਲਾਭ ਮਿਲਦੇ ਹਨ ਜੋ ਕਿ ਪ੍ਰਾਈਵੇਟ ਸਕੂਲਾਂ ਦੇ ਮਾਪਿਆਂ ਦੁਆਰਾ ਅਦਾ ਕੀਤੇ ਟੈਕਸਾਂ ਦਾ ਫਲ ਹਨ। ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਅਕਸਰ ਸਰਕਾਰੀ ਸਕੂਲਾਂ ਨਾਲੋਂ ਵੱਧ ਅੰਕ ਪ੍ਰਾਪਤ ਕਰਦੇ ਹਨ। ਪ੍ਰਾਈਵੇਟ ਸਕੂਲ ਵਿਦਿਆਰਥੀਆਂ ਉੁਚ ਪੱਧਰ ਦੀ ਸਹੂਲਤਾਂ ਤੇ ਵਧੀਆਂ ਇਨਫਾਸਟਰੈਕਚਰ ਪ੍ਰਦਾਨ ਕਰਦੇ ਹਨ ਜੋ ਸਰਕਾਰੀ ਵਿੱਚ ਉਪਲੱਭਧ ਨਹੀਂ ਹੈ। ਸਕੂਲੀ ਵਿਦਿਆਰਥੀ ਦਾ ਸਿੱਖਿਆ ਦੇ ਮਾਮਲੇ ਵਿੱਚ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ ਹੈ।

                   ਇਸ ਲਈ ਰਾਸਾ ਯੂ.ਕੇ. ਤੇ ਸਮੂਹ ਜਥੇਬੰਦੀਆ ਨੇ ਮਿਲ ਕੇ ਇਹ ਆਵਾਜ ਇੰਟਰਨੈਸ਼ਨਲ ਪੱਧਰ ਤੇ ਉਠਾਈ ਹੈ ਅਤੇ ਪਰੋਪਰ ਚੈਨਲ ਚਲਣ ਲਈ ਇਹ ਮੁਹਿੰਮ ਵੈਬ-ਸਾਈਟ (3.- - “ 2   3 1         ) ਇਸ ਵੈਬ-ਸਾਈਟ ਰਾਹੀਂ ਅਸੀ ਬੱਚਿਆ ਦੇ ਭਵਿੱਖ ਨੂੰ ਬਚਾਉਣ ਲਈ ਜਦ ੋਜਹਿਦ ਕਰ  ਰਹੇ ਹਾਂ। ਅਸੀ ਬੱਚਿਆ ਦੇ ਮਾਪਿਆ ਨੂੰ ਅਪੀਲ ਕਰਦੇ ਹਾਂ ਕਿ ਇਸ ਸੰਘਰਸ਼ ਵਿਚ ਤੁਸੀ ਮੋਢੇ ਨਾਲ ਮੋਢਾ ਜੋੜ ਕੇ ਇਸ ਪਟੀਸ਼ਨ ਦਾ ਸਾਥ ਦਿਉ ਅਤੇ ਆਨਲਾਈਨ ਸਾਈਨ ਕਰਕੇ ਇਹ ਦੱਸੋ ਕਿ ਸਰਕਾਰੀ ਸਕੂਲ ਵਾਂਗ ਹੀ ਪ੍ਰਾਈਵੇਟ ਅਧਾਰਿਆਂ ਵਿਚ ਪੜ ਰਹੇ ਬੱਚਿਆਂ ਨੂੰ ਇਹ ਸਭ ਸਹੂਲਤਾਂ ਮਿਲਣੀਆ ਚਾਹੀਦੀਆ ਹਨ ਤਾਂ ਕਿ ਇਹ ਬੱਚੇ ਵੀ ਮਹਿਸੂਸ ਕਰਨ ਕਿ ਅਸੀ ਭਾਰਤ ਦੇ ਨਾਗਰਿਕ ਹਾਂ ਅਤੇ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ ਜਿਸ ਵਿਚ ਕਿਸੇ ਵੀ ਵਿਅਕਤੀ ਨਾਲ ਜਾਤ ਪਾਤ ਅਤੇ ਲਿੰਗ ਅਧਾਰ ਤੇ ਵਿਤਕਰਾ ਨਹੀ ਕੀਤਾ ਜਾਂਦਾ।

No comments:


Wikipedia

Search results

Powered By Blogger