ਰਿਆਤ ਬਾਹਰਾ ਯੂਨੀਵਰਸਿਟੀ ਵੱਲੋਂ ਕੀਤਾ ਜਾ ਰਿਹਾ ਸੁਪਰ ਬ੍ਰੇਨ ਹੰਟ ਮੁਕਾਬਲੇ ਦਾ ਆਯੋਜਨ
ਖਰੜ,6 ਫਰਵਰੀ : ਰਿਆਤ ਬਾਹਰਾ ਯੂਨੀਵਰਸਿਟੀ ਵੱਲੋਂ ਦੇਸ਼ ਭਰ ਦੇ ਸਾਰੇ ਸਕੂਲਾਂ ਦੇ 10ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸੁਪਰ ਬ੍ਰੇਨ ਅਤੇ ਪ੍ਰਤਿਭਾ ਦੀ ਖੋਜ ਲਈ ਇੱਕ ਮੁਕਾਬਲਾ ਆਯੋਜਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ: ਪਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਪ੍ਰੀਖਿਆ ਸਿਰਫ਼ ਅੰਗਰੇਜ਼ੀ ਮਾਧਿਅਮ ਵਿੱਚ ਹੋਵੇਗੀ ਅਤੇ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਲਈ ਕੋਈ ਦਾਖਲਾ ਫੀਸ ਨਹੀਂ ਹੈ।
ਉਨ੍ਹਾਂ ਕਿਹਾ ਕਿ ‘ਨੈਸ਼ਨਲ ਜੀਨੀਅਸ ਹੰਟ’ ਅਵਾਰਡ ਦੇ ਜੇਤੂ ਨੂੰ 100 ਪ੍ਰਤੀਸ਼ਤ ਟਿਊਸ਼ਨ ਫੀਸ ਮੁਆਫੀ ਸ਼੍ਰੇਣੀ ਦੇ ਤਹਿਤ ਆਰਬੀਯੂ ਵਿਖੇ ਦਾਖਲਾ ਪੇਸ਼ਕਸ਼ ਤੋਂ ਇਲਾਵਾ 1 ਲੱਖ ਰੁਪਏ ਦਾ ਗ੍ਰੈਂਡ ਨਕਦ ਇਨਾਮ ਦਿੱਤਾ ਜਾਵੇਗਾ।
ਦੂਜੇ ਇਨਾਮ ਵਿੱਚ 100 ਪ੍ਰਤੀਸ਼ਤ ਟਿਊਸ਼ਨ ਫੀਸ ਮੁਆਫੀ ਸ਼੍ਰੇਣੀ ਦੇ ਤਹਿਤ ਆਰਬੀਯੂ ਵਿੱਚ ਦਾਖਲਾ ਪੇਸ਼ਕਸ਼ ਤੋਂ ਇਲਾਵਾ 50,000 ਰੁਪਏ ਨਕਦ ਸ਼ਾਮਲ ਹੋਣਗੇ।
ਡਾ. ਸਿੰਘ ਨੇ ਦੱਸਿਆ ਕਿ ਤੀਜਾ ਇਨਾਮ 25,000 ਰੁਪਏ ਨਕਦ ਤੋਂ ਇਲਾਵਾ 100 ਫੀਸਦੀ ਟਿਊਸ਼ਨ ਫੀਸ ਮੁਆਫੀ ਸ਼੍ਰੇਣੀ ਤਹਿਤ ਆਰ.ਬੀ.ਯੂ. ਵਿਖੇ ਦਾਖਲਾ ਪੇਸ਼ਕਸ਼ ਹੋਵੇਗਾ। ਚੌਥੇ ਤੋਂ 10ਵੇਂ ਇਨਾਮ ਵਿੱਚ 50 ਪ੍ਰਤੀਸ਼ਤ ਟਿਊਸ਼ਨ ਫੀਸ ਮੁਆਫੀ ਸ਼੍ਰੇਣੀ ਦੇ ਤਹਿਤ ਆਰਬੀਯੂ ਵਿੱਚ ਦਾਖਲਾ ਪੇਸ਼ਕਸ਼ ਤੋਂ ਇਲਾਵਾ 10,000 ਰੁਪਏ ਨਕਦ ਸ਼ਾਮਲ ਹੋਣਗੇ।
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਕੋਲ ਸਕੂਲ ਦਾ ਪਛਾਣ ਪੱਤਰ, ਆਧਾਰ ਕਾਰਡ ਅਤੇ ਦਸਵੀਂ ਜਮਾਤ ਦਾ ਸਰਟੀਫਿਕੇਟ ਹੋਣਾ ਲਾਜ਼ਮੀ ਹੋਵੇਗਾ ਅਤੇ ਹਾਜ਼ਰ ਹੋਣ ਵਾਲਾ ਸਰਟੀਫਿਕੇਟ ਜੇਤੂਆਂ ਦੀ ਤਸਦੀਕ ਦਾ ਆਧਾਰ ਹੋਵੇਗਾ।
ਇਹ ਟੈਸਟ ਆਮ ਯੋਗਤਾ,ਲੌਜੀਕਲ ਤਰਕ ਅਤੇ ਹੁੰਨਰ ’ਤੇ ਅਧਾਰਿਤ ਹੋਵੇਗਾ। ਇਹ ਪ੍ਰੀਖਿਆ ਸਿਰਫ਼ ਇੱਕ ਗੇੜ ਵਿੱਚ ਆਨਲਾਈਨ ਹੋਵੇਗੀ ਅਤੇ ਸਿਰਫ਼ ਵਿਦਿਆਰਥੀਆਂ ਦੇ ਸਿਸਟਮ ਵਿੱਚ ਸਥਾਪਤ ਵਰਕਿੰਗ ਕੈਮਰੇ, ਲੈਪਟਾਪ ਕੈਮਰੇ ਜਾਂ ਵੈਬਕੈਮ ਰਾਹੀਂ ਨਿਗਰਾਨੀ ਕੀਤੀ ਜਾਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਇਹ ਟੈਸਟ ਆਟੋ ਟਾਈਮਰ ਅਧਾਰਿਤ ਹੈ, ਇਸ ਲਈ ਬਿਜਲੀ ਦੇ ਕੱਟ, ਨੈਟਵਰਕ ਸਮੱਸਿਆ ਜਾਂ ਵਿਦਿਆਰਥੀ ਦੇ ਪੱਖ ਤੋਂ ਕਿਸੇ ਵੀ ਦੇਰੀ ਦੀ ਸਥਿਤੀ ਵਿੱਚ ਕੋਈ ਸਵਾਲ ਦੁਹਰਾਇਆ ਨਹੀਂ ਜਾਵੇਗਾ। ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਸਿਖਰਲੇ 10 ਵਿਦਿਆਰਥੀ ਨਕਦ ਪੁਰਸਕਾਰ ਲਈ ਯੋਗ ਹੋਣਗੇ।
ਕਿਸੇ ਵਿਸ਼ੇਸ਼ ਸਥਾਨ ਲਈ ਦੋ ਜਾਂ ਦੋ ਤੋਂ ਵੱਧ ਵਿਦਿਆਰਥੀਆਂ ਵਿਚਕਾਰ ਟਾਈ ਹੋਣ ਦੀ ਸਥਿਤੀ ਵਿੱਚ, ਜਿਸ ਵਿਦਿਆਰਥੀ ਨੇ ਘੱਟ ਸਮੇਂ ਵਿੱਚ ਟੈਸਟ ਪੂਰਾ ਕੀਤਾ ਹੈ, ਉਸ ਨੂੰ ਜੇਤੂ ਐਲਾਨÇਆ ਜਾਵੇਗਾ। ਪਹਿਲੇ 10 ਜੇਤੂਆਂ ਨੂੰ ਦਿਲਚਸਪ ਨਕਦ ਇਨਾਮ ਦਿੱਤੇ ਜਾਣਗੇ।
ਵਾਈਸ ਚਾਂਸਲਰ ਨੇ ਕਿਹਾ ਕਿ ਚੋਟੀ ਦੇ 100 ਕੁਆਲੀਫਾਇਰ ਨੂੰ ਈ-ਸਰਟੀਫਿਕੇਟ ਦਿੱਤੇ ਜਾਣਗੇ। ਇਹ ਮੁਕਾਬਲਾ ਸਿਰਫ਼ ਵਿਅਕਤੀਗਤ ਵਿਦਿਆਰਥੀਆਂ ਦੀ ਭਾਗੀਦਾਰੀ ਲਈ ਖੁੱਲ੍ਹਾ ਹੈ। ਇਸ ਪੇਸ਼ਕਸ਼ ਨੂੰ ਰਿਆਤ ਬਾਹਰਾ ਗਰੁੱਪ ਦੁਆਰਾ ਕਿਸੇ ਹੋਰ ਸਕਾਲਰਸ਼ਿਪ ਜਾਂ ਪੇਸ਼ਕਸ਼ ਨਾਲ ਨਹੀਂ ਜੋੜਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਵਿੱਚ ਭਾਗ ਲੈਣ ਦੇ ਚਾਹਵਾਨ ਵਿਦਿਆਰਥੀ ਰਜਿਸਟ੍ਰੇਸ਼ਨ ਕਰਵਾਉਣ ਅਤੇ ਸਫਲ ਰਜਿਸਟ੍ਰੇਸ਼ਨ ਹੋਣ ’ਤੇ ਵਿਦਿਆਰਥੀ ਦਾ ਯੂਜ਼ਰ ਆਈਡੀ ਅਤੇ ਪਾਸਵਰਡ ਤਿਆਰ ਕੀਤਾ ਜਾਵੇਗਾ। ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਤਾਰੀਖ ਤੋਂ ਘੱਟੋ-ਘੱਟ ਇੱਕ ਦਿਨ ਪਹਿਲਾਂ ਆਪਣੀ ਲੌਗ ਇੰਨ ਆਈਡੀ ਅਤੇ ਪਾਸਵਰਡ ਦੀ ਜਾਂਚ ਕਰਨੀ ਅਤੇ ਆਪਣੀ ਪ੍ਰੋਫਾਈਲ ਨੂੰ ਅਪਡੇਟ ਕਰਨ ਦੀ ਲੋੜ ਹੋਵੇਗੀ।
No comments:
Post a Comment