ਮੋਹਾਲੀ, 02 ਫਰਵਰੀ : ਰਿਆਤ ਬਾਹਰਾ ਯੂਨੀਵਰਸਿਟੀ ਵੱਲੋਂ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਫ਼ਾਰ ਗਰਲਜ਼, ਸੈਕਟਰ-11, ਚੰਡੀਗੜ੍ਹਦੇ ਸਹਿਯੋਗ ਨਾਲ‘ਕੰਸਟ੍ਰਕਟਡਵੈਟਲੈਂਡਜ਼-ਏ ਸਲਿਊਸ਼ਨਫਾਰਸਸਟੇ ਨੇ ਬਿਲਟੀ’ਵਿਸ਼ੇ ’ਤੇ ਇਕ ਵੈਬੀਨਾਰ ਦਾ ਆਯੋਜਨ ਕਰਕੇ ਵਿਸ਼ਵਵੈਟਲੈਂਡਦਿਵਸ-2022 ਮਨਾਇਆ ਗਿਆ।
ਡਾ. ਸਿਮਰਜੀਤਕੌਰ ਮੁੱਖ ਬੁਲਾਰੇ ਨੇ ਗੰਦੇ ਪਾਣੀ ਦੇ ਟਰੀਟਮੈਂਟਲਈਬਣਾਏ ਗਏ ਵੈਟਲੈਂਡਜ਼ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਨਿਰਮਾਣਿਤਵੈਟਲੈਂਡਸਵਿਸ਼ੇਸ਼ਤੌਰ’ਤੇ ਮੌਜੂਦਾ ਕੁਦਰਤੀ ਵੈਟਲੈਂਡਜ਼ ਤੋਂ ਇਲਾਵਾਕਿਸੇ ਹੋਰ ਸਥਾਨ’ਤੇ ਪ੍ਰਦੂਸ਼ਣ ਕੰਟਰੋਲ ਅਤੇ ਰਹਿੰਦ-ਖੂੰਹਦ ਪ੍ਰਬੰਧਨ ਦੇ ਉਦੇਸ਼ਲਈ ਬਣਾਏ ਗਏ ਹਨ।
ਉਨ੍ਹਾਂ ਅੱਗੇ ਕਿਹਾ ਕਿ ਪੇਂਡੂ ਅਤੇ ਉਪਨਗਰੀ ਖੇਤਰਾਂ ਵਿੱਚ ਛੋਟੇ ਭਾਈਚਾਰਿਆਂ ਲਈਨਿਰਮਾਣਿਤ ਵੈਟਲੈਂਡ ਇੱਕ ਢੁਕਵੀਂ ਤਕਨੀਕ ਹੈ। ਐਕਟੀਵੇਟਿਡ ਸਲੱਜ਼ਪਲਾਂਟਾਂ ਵਾਲੇ ਬਹੁਤ ਸਾਰੇ ਪੇਂਡੂ ਪ੍ਰੋਜੈਕਟਇਸ ਕਰਕੇ ਅਸਫਲ ਹੋ ਗਏ ਕਿਉਂਕਿ ਉਨ੍ਹਾਂਨੂੰ ਸਹੀ ਢੰਗ ਨਾਲ ਨਹੀਂਚਲਾਇਆ ਗਿਆ ਅਤੇਅਕਸਰ ਕੋਈ ਹੁੰਨਰਮੰਦ ਸਮੱਗਰੀ ਉਪਲਬਧ ਨਹੀਂ ਹੁੰਦੀ ਜਾਂ ਊਰਜਾ ਦੀ ਲਾਗਤ ਹੁਣ ਕਿਫਾਇਤੀ ਨਹੀਂ ਸੀ।
ਇਸ ਦੌਰਾਨ ਪ੍ਰੋ.ਡਾ.ਅਨੀਤਾ ਕੌਸ਼ਲ, ਪਿ੍ਰੰਸੀਪਲ, ਪੀ.ਜੀ.ਜੀ.ਸੀ.ਜੀ.-11 ਨੇ ਟਿਕਾਊ ਜੀਵਨ ਢੰਗ ਦੀ ਅਗਵਾਈ ਕਰਨ ਲਈ ਵੈਟਲੈਂਡਜ਼ ਦੀ ਸੰਭਾਲ ਦੀ ਲੋੜ’ਤੇ ਜ਼ੋਰ ਦਿੱਤਾ, ਜੋ ਕਿ ਬਹੁਤ ਸਾਰੀਆਂ ਸਥਾਨਕ ਕਿਸਮਾਂ ਦਾ ਘਰਹਨ। ਉਨ੍ ਹਾਂਵਿਸ਼ਵਵੈਟਲੈਂਡ ਦਿਵਸ-2022 ਮਨਾਉਣ ਲਈ ਕਰਵਾਏ ਜਾ ਰਹੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਵਧਾਈ ਵੀ ਦਿੱਤੀ।
ਇਸ ਮੌਕੇਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਡਾ. ਪਰਵਿੰਦਰ ਸਿੰਘ ਨੇ ਟਿਕਾਊਤਾ ਪ੍ਰਾਪਤਕਰਨ ਦੇ ਉਦੇਸ਼ ਨਾਲ ਕੁਦਰਤੀ ਸਰੋਤਾਂ ਦੀਸੰਭਾਲ ਲਈ ਜਾਗਰੂਕਤਾ ਫੈਲਾਉਣ ਲਈ ਵਿੱਦਿਅਕ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਡਾ.ਪਾਰੁਲ ਵਿਰਕ, ਪੀਜੀਜੀਸੀ-11 ਇਸ ਸਮਾਗਮ ਦੇ ਕੋਆਰਡੀ ਨੇਟਰ ਸਨ।
No comments:
Post a Comment