ਕੁਰਾਲੀ, 01 ਫ਼ਰਵਰੀ : ਹਲਕਾ ਖਰੜ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸਰਦਾਰ ਰਣਜੀਤ ਸਿੰਘ ਗਿੱਲ ਨੇ ਕੁਰਾਲੀ ਵਿਖੇ ਵਪਾਰੀ ਵਰਗ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਸੁਣ ਕੇ ਉਹਨਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਨ ਦਾ ਭਰੋਸਾ ਦਿਵਾਇਆ।ਇਸ ਦੌਰਾਨ ਕਰਿਆਨਾ ਐਸੋਸੀਏਸ਼ਨ, ਆਡ਼੍ਹਤੀਆ ਐਸੋਸੀਏਸ਼ਨ ਅਤੇ ਰਾਈਸ ਮਿੱਲ ਐਸੋਸੀਏਸ਼ਨ ਨੇ ਸ. ਗਿੱਲ ਨੂੰ ਅਗਾਮੀ ਚੋਣਾਂ ਵਿੱਚ ਪੂਰੀ ਤਰ੍ਹਾਂ ਸਮਰਥਨ ਦੇਣ ਦਾ ਵਾਅਦਾ ਕੀਤਾ। ਸ.ਗਿੱਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆੜ੍ਹਤੀਆ ਭਾਈਚਾਰੇ ਦੇ ਲਈ ਹਮੇਸ਼ਾ ਨਾਲ ਖੜ੍ਹੇ ਹਨ ਤੇ ਅੱਗੇ ਵੀ ਉਹਨਾਂ ਨੂੰ ਪਾਰਟੀ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ।
ਇਸ ਮੀਟਿੰਗ ਵਿੱਚ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਦੇ
ਸੰਜੇ ਗੋਇਲ, ਡਿੰਪਲ ਆਡ਼੍ਹਤੀ, ਵਿਵੇਕ ਮਿੱਤਲ,ਰਾਜਿੰਦਰਪਾਲ, ਗੁੱਡੂ ਆੜ੍ਹਤੀ, ਆਸ਼ੂ
ਗੋਇਲ, ਕੁਕਾ ਆਡ਼੍ਹਤੀ, ਅਰਵਿੰਦ ਅਗਰਵਾਲ, ਅਸ਼ੋਕ ਅਗਰਵਾਲ, ਬੌਬੀ ਗੋਇਲ , ਰਾਜੂ
ਆਡ਼੍ਹਤੀਆ ਮੌਜੂਦ ਸਨ। ਇਸ ਮੌਕੇ 'ਤੇ ਸ. ਗਿੱਲ ਨਾਲ ਐੱਸ.ਜੀ.ਪੀ.ਸੀ. ਮੈਂਬਰ ਚਰਨਜੀਤ
ਸਿੰਘ ਕਾਲੇਵਾਲ ਅਤੇ ਸਾਬਕਾ ਮੀਤ ਪ੍ਰਧਾਨ ਗੌਰਵ ਵਿਸ਼ੁੂ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ।
No comments:
Post a Comment