ਪਾਰਟੀਬਾਜੀ ਤੋਂ ਉਪਰ ਉਠਕੇ ਹਲਕੇ ਅਨੁਸਾਰ ਸਕਸ਼ੀਅਤਾ ਨੂੰ ਦੇਣਗੇ ਸਮਰਥਨ
* 1.20 ਕਰੋੜ ਅਬਾਦੀ ਹੈ ਪੰਜਾਬ ਚ ਸਹਿਜਧਾਰੀ ਸਿੱਖਾਂ ਦੀ
ਮੋਹਾਲੀ, 1 ਫਰਵਰੀ : ਪੰਜਾਬ
ਵਿਚ ਰਾਜਨੀਤਕ ਅਸਥਿਰਤਾ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਜਿਸ ਪ੍ਰਕਾਰ ਨਾਲ ਪਾਰਟੀਆਂ ਨੇ
ਦਲ-ਬਦਲੂਆਂ ਨੂੰ ਟਿਕਟਾਂ ਦੇ ਕੇ ਯੋਗ ਵਰਕਰਾਂ ਨੂੰ ਦਰਕਿਨਾਰ ਕੀਤਾ ਹੈ ਅਤੇ ਜਿਸ ਤਰਾਂ
ਦੇ ਪਾਰਟੀ ਅਲਾਇੰਸ ਹੋਏ ਨੇ, ਇਸ ਤੋਂ ਸਾਫ ਨਜ਼ਰ ਆ ਰਿਹਾ ਹੈ ਕੇ ਕਿਸੇ ਵੀ ਪਾਰਟੀ ਕੋਲ
ਬਹੁਮੱਤ ਨਹੀਂ ਆਵੇਗਾ ਅਤੇ ਕੇੰਦਰ ਸਰਕਾਰ ਤਾਂ ਪਹਿਲਾ ਹੀ ਪੰਜਾਬ ਨੂੰ ਅਪਣੇ ਕਬਜੇ ਚ ਲੈਣ
ਲਈ ਪੱਬਾਂ ਭਾਰ ਹੈ। ਇਹ ਵਿਚਾਰ ਸਹਿਜਧਾਰੀ ਸਿੱਖ ਪਾਰਟੀ ਦੇ ਕੌਮੀ ਪ੍ਰਧਾਨ ਡਾ.ਪਰਮਜੀਤ
ਸਿੰਘ ਰਾਣੂੰ ਨੇ ਪ੍ਰਗਟ ਕੀਤੇ। ਅੱਜ
ਮੋਹਾਲੀ ਪ੍ਰੈਸ ਕਲੱਬ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਡਾ ਰਾਣੂੰ ਨੇ ਕਿਹਾ ਕੇ ਪੰਜਾਬ
ਦੇ ਹਿਤ ਵਿੱਚ ਅਸੀ ਵੋਟਾਂ ਨੂੰ ਵਿਭਾਜਿਤ ਕਰਨ ਦੀ ਰਾਜਨੀਤੀ ਨਹੀ ਕਰਾਂਗੇ, ਜਿਸ ਕਾਰਨ
ਸਹਿਜਧਾਰੀ ਸਿੱਖ ਪਾਰਟੀ ਨੇ ਲੋਕ ਰਾਏ ਲੈ ਕੇ ਫੈਸਲਾ ਕੀਤਾ ਕੇ ਉਹ ਅਪਨੇ ਉਮੀਦਵਾਰ ਚੋਣ
ਮੈਦਾਨ ਚੋ ਹਟਾ ਰਹੇ ਨੇ ਅਤੇ ਸਾਰੇ ਪੰਜਾਬ ਚ ਪਾਰਟੀਬਾਜੀ ਤੋਂ ਉਪਰ ਉਠ ਕੇ ਵਿਅਕਤੀ ਦੇ
ਕਿਰਦਾਰ ਨੂੰ ਦੇਖ ਕੇ ਸਮਰਥਨ ਦੇਣਗੇ।
ਡਾ.ਰਾਣੂੰ ਨੇ ਕਿਹਾ ਕੇ ਹੰਗ ਅਸੰਬਲੀ ਪੰਜਾਬ ਲਈ ਬਹੁਤ ਹੀ ਘਾਤਕ ਸਾਬਤ ਹੋ ਸਕਦੀ ਹੈ ਜਿਸ ਨਾਲ ਕੇੰਦਰ ਦੇ ਮਨਸੂਬੇ ਪੂਰੇ ਹੋਣਗੇ ਅਤੇ ਪੰਜਾਬ ਨੂੰ ਕੇੰਦਰ ਪ੍ਰਸ਼ਾਸਿੱਤ ਪ੍ਰਦੇਸ਼ ਵੀ ਬਣਾਇਆ ਜਾ ਸਕਦਾ ਹੈ। ਉਹਨਾ ਕਿਹਾ ਕੇ ਸਾਡੀ ਪਾਰਟੀ ਦੀਆਂ ਟੀਮਾ ਪੰਜਾਬ ਪ੍ਰਧਾਨ ਸਰਪੰਚ ਸੁਰਿੰਦਰਪਾਲ ਸੇਖੋੰ ਅਤੇ ਮੀਤ ਪ੍ਰਧਾਨ ਬਲਦੇਵ ਸਰਾਭਾ ਦੀ ਅਗਵਾਹੀ ਹੇਠ ਹਲਕਿਆਂ ਮੁਤਾਬਕ ਸਰਵੇਖਣ ਕਰਣਗੀਆਂ ਅਤੇ ਉਮੀਦਵਾਰਾ ਦਾ ਲੇਖਾ ਜੋਖਾ ਕਰਕੇ ਮਦਦ ਕਰਨ ਦਾ ਫੈਸਲਾ ਲਿਆ ਜਾਵੇਗਾ।
ਵਰਨਣਯੋਗ ਹੈ ਪੰਜਾਬ ਚ 1.20 ਕਰੋੜ ਅਬਾਦੀ ਹੈ ਸਹਿਜਧਾਰੀ ਸਿੱਖਾਂ ਦੀ ਅਤੇ ਸਹਿਜਧਾਰੀ ਸਿੱਖ ਪਾਰਟੀ 19 ਸਾਲਾ ਤੋਂ ਕਾਂਗਰਸ ਪਾਰਟੀ ਦੀ ਬਿਨਾਂ ਸ਼ਰਤ ਹਮਾਇਤ ਕਰਦੀ ਰਹੀ ਹੈ ਅਤੇ ਪਾਰਟੀ ਦਾ ਕਿਸਾਨ ਵਿੰਗ ਮੁਢ ਤੋਂ ਹੀ ਕਿਸਾਨ ਅੰਦੋਲਨ ਨਾਲ ਦਿਲੀ ਬਾਡਰ ਤੇ ਸੰਘਰਸ਼ ਚ ਨਾਲ ਰਿਹਾ।
No comments:
Post a Comment